ਸ਼ੋਕ ਸਮਾਚਾਰ : ਮਾਤਾ ਦਵਿੰਦਰ ਕੌਰ ਮੈਂਹਟ ਦੇ ਅਕਾਲ ਚਲਾਣੇ ‘ਤੇ ਮੈਂਹਟ ਪਰਿਵਾਰ ਨੂੰ ਭਾਰੀ ਸਦਮਾ

ਫਰਿਜ਼ਨੋ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਬੀਤੇ ਦਿਨੀ ਫਰਿਜ਼ਨੋ ਨਿਵਾਸੀ ਮਾਤਾ ਦਵਿੰਦਰ ਕੌਰ ਮੈਂਹਟ (ਪਤਨੀ ਬਲਵਿੰਦਰ ਸਿੰਘ ਮੈਂਹਟ) ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਇਸ ਸਮੇਂ ਉਨ੍ਹਾਂ ਦੀ  ਉਮਰ ਲਗਭਗ 62 ਸਾਲ ਦੇ ਲੱਗਭਗ ਸੀ। ਉਹ ਐਸ. ਐਮ. ਬ੍ਰਦਰਜ਼ ਵੇਅਰ ਹਾਊਸ ਵਾਲੇ ਸੰਨਦੀਪ ਮੈਂਹਟ (ਸੰਨੀ) ਦੇ ਮਾਤਾ ਜੀ ਸਨ। ਮਾਤਾ ਜੀ ਬਹੁਤ ਮਿਲਾਪੜੇ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ। ਜੋ ਆਪਣੇ ਪਿੱਛੇ ਪਰਿਵਾਰ ਦੀ ਹੱਸਦੀ-ਖੇਡਦੀ ਫੁੱਲਬਾੜੀ ਛੱਡ ਗਏ ਹਨ।  ਇੰਨ੍ਹਾਂ ਦਾ ਅੰਤਮ ਸੰਸ਼ਕਾਰ ਅਤੇ ਸਰਧਾਜ਼ਲੀਆਂ ਦੀ ਰਸ਼ਮ 3 ਮਾਰਚ 2022, ਦਿਨ ਵੀਰਵਾਰ ਨੂੰ “ਸ਼ਾਂਤ ਭਵਨ ਪੰਜਾਬੀ ਫਿਊਨਰਲ ਹੋਮ” ਵਿਖੇ 11 ਵਜ਼ੇ ਤੋਂ 1 ਵਜ਼ੇ ਹੋਵੇਗੀ। ਜਿਸ ਦਾ ਪਤਾ: 4800 E. Clayton Ave, Fowler, CA-93625 ਹੈ।  ਇਸ ਉਪਰੰਤ ਉਨ੍ਹਾਂ ਦੀ ਆਤਮਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਮ ਅਰਦਾਸ  ਫਰਿਜ਼ਨੋ ਦੇ “ਗੁਰਦੁਆਰਾ ਸਿੰਘ ਸਭਾ” (Gurdwara Sikh Sabha) ਵਿਖੇ ਹੋਵੇਗੀ। ਗੁਰੂਘਰ ਦਾ ਪਤਾ: 4827 N. Parkway Dr, Fresno, CA 93722 ਹੈ। ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਝਾ ਕਰਨ ਅਤੇ ਹੋਰ ਜਾਣਕਾਰੀ ਲਈ ਉਨ੍ਹਾ ਦੇ ਪਤੀ ਸ. ਬਲਵਿੰਦਰ ਸਿੰਘ ਮੈਂਹਟ  ਨਾਲ (559) 416-6044, ਪੁੱਤਰਾਂ ਨਾਲ  ਸੰਨਦੀਪ ਮੈਂਹਟ (ਸੰਨੀ) (559) 416-9438 ਜਾਂ ਸੁੱਖੀ ਮੈਂਹਟ (559) 223-6533 ਜਾਂ ਗੁਰਦੀਪ ਝੂਟੀ (559) 975-3077 ਜਾਂ ਸਟੀਵਨ ਸ਼ੇਰਗਿੱਲ (559) 871-4773 ਦੇ ਫੋਨ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Total Views: 284 ,
Real Estate