ਪੰਜਾਬ ਵਾਸੀ ਚੋਣਾਂ ’ਚ ਬਾਦਲ ਦਲ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਭੂਮਿਕਾ ਨਿਭਾਉਣ- ਸਰਨਾ


ਬਠਿੰਡਾ, 10 ਫਰਵਰੀ, ਬਲਵਿੰਦਰ ਸਿੰਘ ਭੁੱਲਰ
ਇਹ ਦੋਸ਼ ਲਾਉਂਦਿਆਂ ਕਿ ਸ੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਆਪਣੇ ਜਾਤੀ ਹਿਤਾਂ ਦੀ ਪੂਰਤੀ ਲਈ ਸ੍ਰੀ ਗੁਰੂ ਗੰ੍ਰਥ ਸਾਹਿਬ ਅਤੇ ਗੁਰਧਾਮਾਂ ਦੀ ਬੇਅਦਬੀ ਕਰਵਾਉਣ ਦੇ ਅਮਲ ਨੂੰ ਜਾਰੀ ਰੱਖਿਆ ਹੋਇਆ ਹੈ, ਸ੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ: ਪਰਮਜੀਤ ਸਿੰਘ ਸਰਨਾ ਨੇ ਆਮ ਕਰਕੇ ਪੰਜਾਬ ਦੇ ਲੋਕਾਂ ਅਤੇ ਖਾਸਕਰ ਸਿੱਖ ਭਾਈਚਾਰੇ ਨੂੰ ਬੇਨਤੀ ਕੀਤੀ ਕਿ ਉਹ ਬਾਦਲ ਦਲ ਦੇ ਉਮੀਦਵਾਰਾਂ ਨੂੰ ਹਰਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ। ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰ: ਸਰਨਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦਿਵਾਉਣ ਦਾ ਇੱਕੋ ਇੱਕ ਕਾਰਨ ਡੇਰੇ ਦੀਆਂ ਵੋਟਾਂ ਹਾਸਲ ਕਰਨਾ ਸੀ। ਇਸ ਗੁਨਾਹ ਬਦਲੇ ਬੇਸ਼ੱਕ ਪੰਜਾਬ ਦੇ ਲੋਕਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਹਰਵਾ ਕੇ ਬਾਦਲ ਪਰਿਵਾਰ ਨੂੰ ਇੱਕ ਵੱਡੀ ਸਜ਼ਾ ਦੇ ਦਿੱਤੀ ਸੀ। ਬਾਵਜੂਦ ਇਸਦੇ ਉਹਨਾਂ ਦੇ ਰਵੱਈਏ ਵਿੱਚ ਕਿਸੇ ਕਿਸਮ ਦੀ ਹਾਂ ਪੱਖੀ ਤਬਦੀਲੀ ਨਹੀਂ ਹੋਈ।
ਇਸਦੀ ਮਿਸ਼ਾਲ ਦਿੰਦਿਆਂ ਸ੍ਰ: ਸਰਨਾ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਲਈ 22 ਜਨਵਰੀ ਦੀ ਤਾਰੀਖ ਤਹਿ ਕੀਤੀ ਹੋਈ ਸੀ, ਇਸ ਮਕਸਦ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮ੍ਰਿੰਤਸਰ ਸਾਹਿਬ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੂੰ ਪ੍ਰੋਟੈ¤ਮ ਚੇਅਰਮੈਨ ਬਣਾਇਆ ਗਿਆ। ਭਾਈ ਧਾਮੀ ਅਤੇ ਗੁਰਦੁਆਰਾ ਡਾਇਰੈਕਟਰ ਨੇ ਇਹ ਤਹਿ ਕੀਤਾ ਸੀ ਕਿ ਕੋਈ ਵੀ ਮੈਂਬਰ ਆਪਣੀ ਵੋਟ ਜਨਤਕ ਨਹੀਂ ਕਰੇਗਾ। ਅਗਰ ਅਜਿਹਾ ਹੁੰਦਾ ਵੀ ਹੈ ਤਾਂ ਉਹ ਵੋਟ ਰੱਦ ਕੀਤੀ ਜਾਵੇਗੀ।
ਜਦੋਂ ਇੱਕ ਮੈਂਬਰ ਨੇ ਆਪਸ ਵਿੱਚ ਬਣੀ ਇਸ ਸਮਝ ਦੀ ਉ¦ਘਣਾ ਕਰ ਦਿੱਤੀ ਤਾਂ ਵਿਰੋਧੀ ਧਿਰ ਭਾਵ ਸਰਨਾ ਜੀ ਕੇ ਗਰੁੱਪ ਨੇ ਉਕਤ ਵੋਟ ਨੂੰ ਰੱਦ ਕਰਨ ਲਈ ਜੋਰ ਪਾਇਆ। ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਮੌਜੂਦਗੀ ਵਿੱਚ ਹੋਏ ਫੈਸਲੇ ਦੇ ਬਾਵਜੂਦ ਵੀ ਪ੍ਰੋਟੈ¤ਮ ਚੇਅਰਮੈਨ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਨਤੀਜੇ ਵਜੋਂ ਚੋਣ ਅਧਵਾਟੇ ਰੁਕ ਗਈ। ਸ੍ਰ: ਸਰਨਾ ਮੁਤਾਬਿਕ ਆਪਣੀ ਜਿੱਦ ਅਤੇ ਆਪਣੇ ਮਾਲਕਾਂ ਦੀ ਕਥਿਤ ਹਦਾਇਤ ਦੀ ਪੂਰਤੀ ਲਈ ਭਾਈ ਧਾਮੀ ਅਤੇ ਬਾਦਲ ਗਰੁੱਪ ਨੇ ਕਈ ਮੈਂਬਰਾਂ ਦੀ ਲਿਖਤੀ ਬੇਨਤੀ ਰਾਹੀਂ ਗੁਰਦੁਆਰਾ ਸ੍ਰੀ ਰਕਾਬ ਗੰਜ ਦੇ ਦਰਬਾਰ ਹਾਲ ਵਿੱਚ ਪੁਲਿਸ ਮੰਗਵਾ ਲਈ।
ਸ੍ਰ: ਸਰਨਾ ਅਨੁਸਾਰ ਬੇਸ਼ੱਕ ਦੇਸ਼ ਦੇ ਵੱਖ ਵੱਖ ਗੁਰਧਾਮਾਂ ਵਿੱਚ ਪਹਿਲਾਂ ਵੀ ਕਈ ਵਾਰ ਪੁਲਿਸ ਦਾਖਲ ਹੋ ਚੁੱਕੀ ਹੈ, ਲੇਕਿਨ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੋ ਬਾਦਲ ਪਰਿਵਾਰ ਦੀ ਹੀ ਚੋਣ ਹੈ, ਦੀ ਲਿਖਤੀ ਮੰਗ ਦੀ ਬਦੌਲਤ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੀ ਥਾਂ ਪੁਲਿਸ ਪਹੁੰਚੀ। ਉਹਨਾਂ ਦੇ ਵਿਚਾਰ ਅਨੁਸਾਰ ਇਹ ਵੀ ਸ੍ਰੀ ਗੁਰੂ ਗੰ੍ਰਥ ਸਾਹਿਬ ਅਤੇ ਗੁਰੂ ਘਰ ਦੀ ਬੇਅਦਬੀ ਹੀ ਹੈ।
ਲੋਕਤੰਤਰ ਪ੍ਰਣਾਲੀ ਨੂੰ ਅੱਜ ਦੇ ਸਮੇਂ ਦਾ ਸਭ ਤੋਂ ਸ਼ਾਨਦਾਰ ਹਥਿਆਰ ਦਸਦਿਆਂ ਸ੍ਰ: ਸਰਨਾ ਨੇ ਕਿਹਾ ਕਿ ਬੇਅਦਬੀਆਂ ਕਰਨ ਵਾਲਿਆਂ ਤੋਂ ਬਦਲਾ ਲੈਣਲਈ ਹੁਣ ਕਿਸੇ ਨੂੰ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਬਣਨ ਦੀ ਲੋੜ ਨਹੀਂ, ਬਲਕਿ ਅਜਿਹਾ ਬੱਜਰ ਅਪਰਾਧ ਕਰਨ ਵਾਲਿਆਂ ਨੂੰ ਸ਼ਬਕ ਸਿਖਾਉਣ ਵਾਸਤੇ ਉਹਨਾਂ ਖਿਲਾਫ ਵੋਟਤੰਤਰ ਦੀ ਵਰਤੋਂ ਕੀਤੀ ਜਾਵੇ। ਬਾਦਲ ਪਰਿਵਾਰ ਤੇ ਉਹਨਾਂ ਦੇ ਦਲ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਪੰਜਾਬ ਦੇ ਲੋਕਾਂ ਨੂੰ ਭਾਵੁਕ ਅਪੀਲ ਕਰਦਿਆਂ ਸ੍ਰ: ਸਰਨਾ ਨੇ ਕਿਹਾ ਕਿ ਉਹ ਕਿਸੇ ਵਿਅਕਤੀ ਵਿਸ਼ੇਸ਼ ਜਾਂ ਪਾਰਟੀ ਦੀ ਵਕਾਲਤ ਨਹੀਂ ਕਰਦੇ, ਇਹ ਵੋਟਰ ਭਗਵਾਨ ਦੀ ਹੀ ਮਰਜੀ ਹੈ, ਕਿ ਇਹਨਾਂ ਤੋਂ ਬਗੈਰ ਉਹ ਕਿਸੇ ਵੀ ਧਿਰ ਦੇ ਹੱਕ ਵਿੱਚ ਆਪਣੀ ਵੋਟ ਪਾ ਲੈਣ। ਇਸ ਮੌਕੇ ਉਹਨਾਂ ਦੀ ਪਾਰਟੀ ਦੇ ਸੀਨੀਅਰ ਆਗੂ ਸ੍ਰ: ਹਰਪਾਲ ਸਿੰਘ ਮਿੱਠੂ, ਜਸਵੰਤ ਸਿੰਘ ਬਰਾੜ ਸਰਪੰਚ ਮਹਿਮਾ ਸਵਾਈ ਅਤੇ ਜ: ਨਾਜਰ ਸਿੰਘ ਭਾਈ ਬਖਤੌਰ ਵੀ ਹਾਜਰ ਸਨ।

Total Views: 99 ,
Real Estate