ਪੰਜਾਬ ਵਿਚਲੀ ਕੁਰਸੀ ਦੀ ਲੜਾਈ ‘ਚ ਅਰੂਸਾ ਦੀ ਫਿਰ ਐਂਟਰੀ !

ਕੈਪਟਨ ਅਮਰਿੰਦਰ ਸਿੰਘ ਦੀ ਦੋਸਤ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਨੇ ਪੰਜਾਬ ‘ਚ ਕਾਂਗਰਸ ਅੰਦਰ ਚੱਲ ਰਹੀ ਕੁਰਸੀ ਦੀ ਲੜਾਈ ‘ਤੇ ਤਨਜ਼ ਕੀਤਾ ਹੈ । ਅਰੂਸਾ ਨੇ ਕਿਹਾ ਕਿ ਕਾਂਗਰਸੀ ਆਪਣੇ ਕਰਮਾਂ ਦੀ ਸਜ਼ਾ ਭੁਗਤ ਰਹੇ ਹਨ । ਇਸ ਨੂੰ ਉਸ ਨੇ ਪੋਏਟਿਕ ਜਸਟਿਸ ਕਰਾਰ ਦਿੱਤਾ । ਅਰੂਸਾ ਨੇ ਇਹ ਵੀ ਕਿਹਾ ਕਿ ਪੰਜਾਬ ‘ਚ ਹੋ ਰਹੀਆਂ ਚੋਣਾਂ ‘ਤੇ ਉਸ ਦੀ ਨਜ਼ਰ ਹੈ । ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਰੂਸਾ ਨੇ ਕਿਹਾ ਕਿ ਅਲੋਕਤੰਤਰਿਕ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਵਰਗਾ ਕਮਜ਼ੋਰ ਮੁੱਖ ਮੰਤਰੀ ਬਣਾਇਆ ਗਿਆ । ਅਰੂਸਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਫਾਈਟਰ ਕਰਾਰ ਦਿੱਤਾ । ਅਰੂਸਾ ਨੇ ਕਿਹਾ ਕਿ ਕੈਪਟਨ ਤਜਰਬੇਕਾਰ ਅਤੇ ਸਾਫ਼-ਸੁਥਰੇ ਨੇਤਾ ਹਨ, ਰਾਜਨੀਤੀ ਨੂੰ ਉਨ੍ਹਾ ਦੀ ਜ਼ਰੂਰਤ ਹੈ । ਉਨ੍ਹਾ ਕਿਹਾ ਕਿ ਕਾਂਗਰਸ ਨੇ ਸੋਚੀ-ਸਮਝੀ ਸਾਜ਼ਿਸ਼ ਰਚ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਇਆ, ਇਹ ਅਲੋਕਤੰਤਰਿਕ ਸੀ । ਪਿਛਲੀਆਂ ਚੋਣਾਂ ‘ਚ ਪੰਜਾਬ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੁਣਿਆ ਸੀ । ਕਾਂਗਰਸ ਨੇ ਬੇਸ਼ਰਮੀ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਪਿੱਠ ‘ਚ ਛੁਰਾ ਮਾਰਿਆ ।

Total Views: 307 ,
Real Estate