ਵਿੰਟਰ ਓਲੰਪਿਕ: ਯੂਕਰੇਨ ਦੇ ਖਿਡਾਰੀਆਂ ਦੇ ਆਉਂਦਿਆਂ ਹੀ ਸੌਂ ਗਿਆ ਪੁਤਿਨ

ਬੀਜਿੰਗ (ਚੀਨ) ਵਿੰਟਰ ਓਲੰਪਿਕ ਦੇ ਉਦਘਾਟਨੀ ਸਮਾਰੋਹ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸੁੱਤੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਬੀਜਿੰਗ ਦੇ ਨੈਸ਼ਨਲ ਸਟੇਡੀਅਮ ‘ਚ ਯੂਕਰੇਨ ਦੇ ਖਿਡਾਰੀਆਂ ਦਾ ਹੈ।
ਦੱਸਣਯੋਗ ਹੈ ਕਿ ਰੂਸੀ ਆਰਮੀ ਯੁਕਰੇਨ ਦੀ ਸਰਹੱਦ ਤੇ ਖੜੀ ਹੈ ਉਸੇ ਦਿਨ ਤੋ ਯੂਰਪੀਅਨ ਖਿੱਤੇ ਅੰਦਰ ਜੰਗ ਦੇ ਬੱਦਲ ਮੰਡਰਾ ਰਹੇ ਨੇ।ਰੂਸ ਨੇ ਆਪਣੇ ਇਕ ਲੱਖ ਫੌਜੀ ਯੂਕਰੇਨ ਦੇ ਜ਼ਮੀਨੀ ਬਾਰਡਰ ਤੇ ਲਿਆ ਖੜੇ ਕੀਤੇ ਨੇ,
ਯੂਕਰੇਨ ਦੀ ਪਿੱਠ ਤੇ ਨਾਟੋ ਫੌਜਾਂ ਤਕਰੀਬਨ ਆ ਚੁੱਕੀਆਂ ਨੇ । ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨੂੰ ਧਮਕੀ ਭਰੀ ਚਿਤਾਵਨੀ ਵੀ ਦਿੱਤੀ ਸੀ ਕਿ ਜੇ ਰੂਸ ਨੇ ਯੂਕਰੇਨ ਖ਼ਿਲਾਫ਼ ਹੋਰ ਫੌਜੀ ਕਾਰਵਾਈ ਕੀਤੀ ਤਾਂ ਅਮਰੀਕਾ ਉਸ ’ਤੇ ਨਵੀਆਂ ਪਾਬੰਦੀਆਂ ਲਗਾ ਸਕਦਾ ਹੈ ਅਤੇ ਇਸ ’ਤੇ ਰੂਸੀ ਰਾਸ਼ਟਰਪਤੀ ਨੇ ਵੀ ਇਸ ਤਰ੍ਹਾਂ ਦੇ ਸੁਰ ਵਿੱਚ ਕਿਹਾ ਕਿ ਅਮਰੀਕਾ ਦਾ ਅਜਿਹਾ ਕੋਈ ਵੀ ਕਦਮ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦਾ ਹੈ।

Total Views: 325 ,
Real Estate