ਦਿੱਲੀ ‘ਚ ਸਮੂਹਿਕ ਬਲਾਤਕਾਰ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ : ਕੰਵਰ ਚੜ੍ਹਤ ਸਿੰਘ

ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕੰਵਰ ਚੜ੍ਹਤ ਸਿੰਘ ਪਿਛਲੇ ਦਿਨੀ ਦਿੱਲੀ ਵਿਚ ਲੜਕੀ ਦੀ ਬੇਰਹਿਮੀ ਨਾਲ ਕੁੱਟ ਮਾਰ ਅਤੇ ਸਮੂਹਿਕ ਬਲਾਤਕਾਰ ਤੇ ਕਿਹਾ ਹੈ ਕਿ ਇਹ ਬੇਹੱਦ ਘਿਨੌਣੀ ਅਤੇ ਨੀਚ ਨਾਲੋਂ ਨੀਚ ਹਰਕਤ ਹੈ। ਬੇਸ਼ਰਮੀ ਦੀ ਹੱਦ ਉਸ ਵਕ਼ਤ ਹੋਈ ਜਦ ਕੁੱਝ ਔਰਤਾਂ ਨੇ ਖੁਦ ਇਸ ਭੱਦੇ ਕਾਰਜ ਵਿਚ ਹਿੱਸਾ ਲਿਆ। ਪੀੜਿਤ ਲੜਕੀ ਨੇ ਅੰਤ ਆਤਮਹੱਤਿਆ ਤਾਂ ਕੀਤੀ, ਪਰ ਇਹ ਆਤਮਹੱਤਿਆ ਨਹੀਂ ਬਲਕਿ ਹੱਤਿਆ ਹੈ। ਇਹ ਸਾਡੇ ਸਮਾਜ ਦੀਆਂ ਧੀਆਂ ਭੈਣਾਂ ਦੀ ਸੁਰੱਖਿਆ ਅਤੇ ਸਿੱਖੀ ਉੱਤੇ ਬਹੁਤ ਵੱਡਾ ਹਮਲਾ ਹੈ। ਉਨ੍ਹਾਂ ਕਿਹਾ ਕਿ ਸੈਂਟਰ ਅਤੇ ਦਿੱਲੀ ਸਰਕਾਰ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਅਪੀਲ ਕਰਦੇ ਹਾਂ ਕਿ ਇਸ ਘਟਨਾ ਦਾ ਇਨਸਾਫ ਹੋਣਾ ਬਹੁਤ ਜ਼ਰੂਰੀ ਹੈ ਅਤੇ ਜਿਹੜੇ ਆਪਣੇ ਆਪ ਨੂੰ ਲੋਕਾਂ ਦੇ ਰਖਿਅਕ ਤੇ ਸੈਕੂਲਰ ਦਸਦੇ ਹਨ ਉਹ ਹੁਣ ਆਪਣੇ ਸ਼ਬਦਾਂ ਤੇ ਪੂਰੇ ਉੱਤਰਨ ਅਤੇ ਦੋਸ਼ੀਆਂ ਨੂੰ ਮੌਤ ਤੱਕ ਕੈਦ ਜਾਂ ਫਾਂਸੀ ਦੀ ਸਜ਼ਾ ਸੁਣਾਈ ਜਾਵੇ।”
ਦੱਸਣਯੋਗ ਹੈ ਕਿ ਦਿੱਲੀ ਵਿਚ ਪਿਛਲੇ ਦਿਨੀਂ ਇੱਕ ਲੜਕੀ ਦੀ ਬੇਰਹਿਮੀ ਨਾਲ ਕੁੱਟ ਮਾਰ ਅਤੇ ਸਮੂਹਿਕ ਬਲਾਤਕਾਰ ਕੀਤਾ ਗਿਆ, ਜਿਸ ਮਗਰੋਂ ਉਸਦੇ ਕੇਸ ਕੱਟ ਕੇ ਗਲ ਵਿਚ ਜੁੱਤੀਆਂ ਦਾ ਹਾਰ ਪਾ ਕੇ ਸ਼ਰੇਆਮ ਨਿਰਵਸਤਰ ਹਾਲਤ ਵਿਚ ਪੂਰੇ ਮੋਹੱਲੇ ਵਿਚ ਘੁਮਾਇਆ ਗਿਆ , ਕਿਉਂ ਕਿ ਉਸ ਲੜਕੀ ਨੇ ਇੱਕ ਲੜਕੇ ਨਾਲ ਸਬੰਧ ਬਣਾਉਣ ਤੋਂ ਇਨਕਾਰ ਕੀਤਾ ਸੀ ਤੇ ਜਿਸ ਤੋਂ ਬਾਅਦ ਉਹ ਮਰ ਗਿਆ ।

Total Views: 125 ,
Real Estate