ਹੁਣ ਪੁਲਿਸ ਵੀ ਕਰੇਗੀ ਜਾਂਚ ਕੇ ਕੀ ਹੋਇਆ ਸੀ ਲੌਕਡਾਊਨ ਦੇ ਦਿਨਾਂ ‘ਚ ਯੂਕੇ ਦੀ ਸਿਆਸਤ ਦੇ ਗੜ ਅੰਦਰ …

ਦਵਿੰਦਰ ਸਿੰਘ ਸੋਮਲ
10 ਨੰਬਰ ਡਾਊਨਿੰਗ ਸਟਰੀਟ(ਯੂਕੇ ਪੀਐਮ ਦਾ ਦਫਤਰ ਅਤੇ ਘਰ) ਅਤੇ ਵਾਇਟਹੋਲ ਅੰਦਰ ਕੋਵਿਡ ਨਿਯਮਾ ਦੀ ਹੋਈ ਸੰਭਾਵੀ ਉਲੰਘਣਾ ਦੇ ਮਾਮਲੇ ‘ਚ ਮੈਟਰੋਪੋਲਟਿਨ ਪੁਲਿਸ ਵਲੋ ਜਾਂਚ ਆਰੰਭ ਕਰ ਦਿੱਤੀ ਗਈ ਹੈ।
ਮੈਟਰੋਪੋਲਟਿਨ ਪੁਲਿਸ ਕਮੀਸ਼ਨਰ ਕਰੀਸਡਾ ਡਿਕ ਨੇ ਲੰਡਨ ਐਸੰਬਲੀ ਨੂੰ ਕਿਹਾ ਕੀ ਮੈ ਪੁਸ਼ਟੀ ਕਰਦੀ ਹਾਂ ਕੇ ਡਾਊਨਿੰਗ ਸਟਰੀਟ ਅਤੇ ਵਾਇਟਹੋਲ ਅੰਦਰ ਪਿਛਲੇ ਦੋ ਸਾਲਾ ‘ਚ ਜੋ ਕਈ ਈਵੈਟਸ ਹੋਏ ਨੇ ਜਿਹਨਾਂ ਅੰਦਰ ਕੋਵਿਡ ਨਿਯਮਾ ਦੀ ਉਲੰਘਣਾ ਦੀ ਸੰਭਾਵਨਾ ਹੈ ਮੈਟਰੋਪੋਲਟਿਨ ਪੁਲਿਸ ਵਲੋ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਕਮੀਸ਼ਨਰ ਨੇ ਕਿਹਾ ਕੇ ਜਾਂਚ ਦਾ ਇਹ ਫੈਸਲਾ ਕੈਬਨਿਟ ਆਫਿਸ ਵਲੋ ਇਨਵਸਟੀਗੇਸ਼ਨ ਦੀ ਜੋ ਸਾਨੂੰ ਜਾਣਕਾਰੀ ਮੁੱਹਇਆ ਕਰਵਾਈ ਗਈ ਅਤੇ ਮੇਰੇ ਅਫਸਰਾ ਦੇ ਆਪਣੇ ਵਿਸ਼ਲੇਸ਼ਣ ਦੇ ਨਤੀਜੇ ਵਜੋ ਲਿਆ ਗਿਆ ਹੈ।
ਕੈਬਨਿਟ ਅਫਿਸ ਦੇ ਬੁਲਾਰੇ ਨੇ ਕਿਹਾ ਹੈ ਕੀ ਸੀਨਅਰ ਸਿਵਲ ਸਰਵੈਟ ਸੂ ਗਰੈ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਨਾਲ ਵੀ ਰਾਬਤਾ ਬਣਿਆ ਹੋਇਆ ਹੈ।
ਕਮੀਸ਼ਨਰ ਨੇ ਕਿਹਾ ਕੇ ਫੋਰਸ ਚਲ ਰਹੀ ਜਾਂਚ ਦੀ ਹਰ ਗੱਲ ਤੇ ਜਾਣਕਾਰੀ ਨਹੀ ਦੇਵੇਗੀ ਪਰ ਵੱਡੇ ਮਸਲਿਆ ਤੇ ਅੱਪਡੇਟਸ ਜਰੂਰ ਸਾਂਝੇ ਕੀਤੇ ਜਾਣਗੇ।
ਮੰਨਿਆ ਜਾ ਰਿਹਾ ਹੈ ਕੀ ਹੁਣ ਜਦ ਤੱਕ ਮੈਟ ਪੁਲਿਸ ਦੀ ਜਾਂਚ ਮੁੰਕਮਿਲ ਨਹੀ ਹੁੰਦੀ ਸੂ ਗਰੈ ਦੀ ਰਿਪੋਰਟ ਵੀ ਸਾਹਮਣੇ ਨਹੀ ਆਵੇਗੀ ਜਿਸਦੀ ਪਹਿਲਾ ਇਸੇ ਹਫਤੇ ਆਉਣ ਦੀ ਉਮੀਦ ਕੀਤੀ ਜਾ ਰਹੀ ਸੀ।
ਨੰਬਰ ਟੈਨ ਦੇ ਬੁਲਾਰੇ ਨੇ ਕਿਹਾ ਹੈ ਕੇ ਪੀਐਮ ਬੌਰਿਸ ਜੋਨਸਨ ਪੁਲਿਸ ਵਲੋ ਪੁੱਛ ਪੜਤਾਲ ਲਈ ਤਿਆਰ ਨੇ ਪਰ ਪੀਐਮ ਦਾ ਵਿਸ਼ਵਾਸ਼
ਹੈ ਕੀ ਉਹਨਾਂ ਨੇ ਕਿਸੇ ਨਿਯਮ ਦੀ ਉਲੰਘਣਾ ਨਹੀ ਕੀਤੀ।
ਜਿਕਰਯੋਗ ਹੈ ਕੀ ਬੀਤੇ ਕਈ ਦਿਨਾ ਤੋ ਡਾਊਨਿੰਗ ਸਟਰੀਟ ਅੰਦਰ ਲੌਕਡਾਊਨ ਦੇ ਦਿਨਾ ‘ਚ ਨਿਯਮਾ ਦੀਆ ਹੋਈਆ ਕਥਿਤ ਉਲੰਘਣਾਵਾਂ ਚਰਚਾ ਵਿੱਚ ਨੇ ਜਿਸ ਵਾਰੇ ਸੀਨਅਰ ਸਿਵਲ ਅਧਿਕਾਰੀ ਸੂ ਗਰੈ ਜਾਂਚ ਕਰ ਰਹੀ ਹੈ। ਹੁਣ ਇਸ ਜਾਂਚ ਵਿੱਚ ਪੁਲਿਸ ਦਾ ਨਾਂਮ ਜੁੜਨ ਨਾਲ ਪ੍ਰਧਾਨ ਮੰਤਰੀ ਉੱਤੇ ਦਬਾਅ ਹੋਰ ਵਧ ਗਿਆ ਕਿਉਕਿ ਪਹਿਲਾ ਤੋ ਹੀ ਵਿਰੋਧੀਆ ਦੇ ਨਾਲ-੨ ਉਹਨਾਂ ਦੀ ਆਪਣੀ ਪਾਰਟੀ ਦੇ ਐਮਪੀਸੀ ਵੀ ਪੀਐਮ ਤੋ ਅਸਤੀਫਾ ਮੰਗ ਰਹੇ ਨੇ।

Total Views: 177 ,
Real Estate