ਪੰਜਾਬ ਵਿਧਾਨ ਸਭਾ ਚੋਣਾਂ : ਕਾਂਗਰਸ ਦੀ ਦੂਜੀ ਸੂਚੀ ਜਾਰੀ, ਸਿੱਧੂ ਦੇ ਭਤੀਜੇ ਨੂੰ ਵੀ ਮਿਲੀ ਟਿਕਟ

ਕਾਂਗਰਸ ਕਮੇਟੀ ਨੇ 23 ਹੋਰ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ । ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਭਤੀਜੇ ਸੁਮਿਤ ਸਿੰਘ ਨੂੰ ਅਮਰਗੜ੍ਹ ਤੋਂ ਉਮੀਦਵਾਰ ਬਣਾਇਆ ਗਿਆ ਹੈ । ਇਸ ਵਿੱਚ ਮੌਜੂਦਾ ਐਮ ਐਲ ਏ ਵੀ ਸ਼ਾਮਲ ਹਨ ਤੇ ਕੁਝ ਨਵੇਂ ਚੇਹਰੇ ਵੀ ਹਨ । ਕਾਂਗਰਸੀ ਨੇਤਾਵਾਂ ਦੇ ਪੁੱਤ ਭਤੀਜੇ ਵੀ ਸ਼ਾਮਲ ਹਨ । ਇਸ ਤੋਂ ਪਹਿਲਾਂ ਕਾਂਗਰਸ ਆਪਣੇ 86 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਚੁੱਕੀ ਹੈ । 8 ਸੀਟਾਂ ਦੇ ਪੇਚ ਅਜੇ ਵੀ ਫਸੇ ਹਨ , ਜਿਨ੍ਹਾਂ ‘ਚ ਜਲਾਲਾਬਾਦ, ਪਟਿਆਲਾ ਅਰਬਨ, ਅਟਾਰੀ, ਨਵਾਂਸ਼ਹਿਰ, ਲੁਧਿਆਣਾ ਦੱਖਣੀ, ਭਦੌੜ ਅਤੇ ਬਰਨਾਲਾ ਸੀਟਾਂ ਸ਼ਾਮਲ ਹਨ।

Total Views: 286 ,
Real Estate