ਇੰਡੀਆ ਗੇਟ ਤੋਂ ਬੁਝਾ ਦਿੱਤੀ ਗਈ ਅਮਰ ਜਵਾਨ ਲਾਟ


ਕਾਂਗਰਸ ਵੱਲੋਂ ਭਾਜਪਾ ’ਤੇ ਇਤਿਹਾਸ ਮਿਟਾਉਣ ਦਾ ਦੋਸ਼

ਦਿੱਲੀ ‘ਚ ਇੰਡੀਆ ਗੇਟ ਤੇ ਸਥਾਪਿਤ ਅਮਰ ਜਵਾਨ ਜੋਤ ਦੀ ਲਾਟ ਕੌਮੀ ਜੰਗੀ ਯਾਦਗਾਰ ਵਿੱਚ ਮਿਲਾ ਦਿੱਤਾ ਗਿਆ ਹੈ। ਇਸ ਦੌਰਾਨ ਲਾਟ ਨੂੰ ਇਕੱਠਾ ਕਰਨ ਲਈ ਵਿਸ਼ੇਸ਼ ਮਸ਼ਾਲਾਂ ਦੀ ਵਰਤੋਂ ਕੀਤੀ ਗਈ। ਇੰਡੀਆ ਗੇਟ ਸਥਿਤ ਰਾਸ਼ਟਰੀ ਜੰਗੀ ਯਾਦਗਾਰ ਵਿਖੇ ਅਮਰ ਜਵਾਨ ਜਯੋਤੀ ਦੀ ਜੋਤ ਨੂੰ ਲਾਟ ਨਾਲ ਮਿਲਾਉਣ ਲਈ ਕਰੀਬ ਅੱਧੇ ਘੰਟੇ ਦੀ ਵਿਸ਼ੇਸ਼ ਰਸਮ ਅਦਾ ਕੀਤੀ ਗਈ। ਫ਼ੌਜੀ ਸਮਾਰੋਹ ਦੀ ਪ੍ਰਧਾਨਗੀ ਏਅਰ ਮਾਰਸ਼ਲ ਬੀ।ਆਰ। ਕ੍ਰਿਸ਼ਨਾ ਨੇ ਕੀਤੀ। ਹੁਣ ਇਹ ਲਾਟ ਇੰਡੀਆ ਗੇਟ ਸਥਿਤ ਅਮਰ ਜਵਾਨ ਜੋਤ ’ਤੇ ਦਿਖਾਈ ਨਹੀਂ ਦੇਵੇਗੀ।
ਅਮਰ ਜਵਾਨ ਜਯੋਤੀ 1972 ’ਚ ਇੰਡੀਆ ਗੇਟ ’ਤੇ ਬਣਾਈ ਗਈ ਸੀ। ਇਹ 1971 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਬਲਿਦਾਨ ਦੇਣ ਵਾਲੇ ਸੈਨਿਕਾਂ ਨੂੰ ਸਮਰਪਿਤ ਸੀ। ਇਸ ਦਾ ਉਦਘਾਟਨ 26 ਜਨਵਰੀ, 1972 ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੀਤਾ ਸੀ। ਕੌਮੀ ਜੰਗੀ ਯਾਦਗਾਰ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਫਰਵਰੀ, 2019 ਨੂੰ ਕੀਤਾ ਸੀ। ਇੱਥੇ 25,942 ਸੈਨਿਕਾਂ ਦਾ ਨਾਂ ਦਰਜ ਕੀਤਾ ਗਿਆ ਹੈ। ਕਾਂਗਰਸ ਨੇ ਅੱਜ ਭਾਜਪਾ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਇੰਡੀਆ ਗੇਟ ਉਤੇ ਅਮਰ ਜਵਾਨ ਜਯੋਤੀ ਨੂੰ ਬੁਝਾ ਕੇ ਇਸ ਨੂੰ ਕੌਮੀ ਜੰਗੀ ਸਮਾਰਕ ਦੀ ਸਦੀਵੀ ਲਾਟ ਵਿਚ ਮਿਲਾਉਣਾ ‘ਇਤਿਹਾਸ ਮਿਟਾਉਣ’ ਦੇ ਬਰਾਬਰ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਬੜੇ ਦੁੱਖ ਦੀ ਗੱਲ ਹੈ ਕਿ ਜੋ ਅਮਰ ਜਵਾਨ ਜਯੋਤੀ ਸਾਡੇ ਬਹਾਦਰ ਸੈਨਿਕਾਂ ਲਈ ਬਲਦੀ ਸੀ ਉਹ ਅੱਜ ਬੁੱਝ ਜਾਵੇਗੀ। ਕੁਝ ਲੋਕ ਦੇਸ਼ ਭਗਤੀ ਅਤੇ ਕੁਰਬਾਨੀ ਨੂੰ ਨਹੀਂ ਸਮਝ ਸਕਦੇ, ਕੋਈ ਗੱਲ ਨਹੀਂ।
ਦੂਜੇ ਪਾਸੇ ਸਰਕਾਰ ਦਾ ਕਹਿਣਾ ਹੈ ਕਿ ਇਸ ਮਾਮਲੇ ’ਤੇ ਬਹੁਤ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ। ਅਮਰ ਜਵਾਨ ਜਯੋਤੀ ਦੀ ਲਾਟ ਬੁਝਾਈ ਨਹੀਂ ਜਾ ਰਹੀ ਹੈ ਬਲਕਿ ਇਸ ਨੂੰ ਕੌਮੀ ਜੰਗੀ ਯਾਦਗਾਰ ਦੀ ਲਾਟ ਨਾਲ ਮਿਲਾਇਆ ਜਾ ਰਿਹਾ ਹੈ। ਭਾਜਪਾ ਦੇ ਆਗੂ ਪਾਤਰਾ ਨੇ ਵੀ ਇਕ ਟਵੀਟ ਰਾਹੀਂ ਸਰਕਾਰ ਦਾ ਪੱਖ ਪੂਰਿਆ ਹੈ।

Total Views: 307 ,
Real Estate