ਭਾਰਤ ਸਰਕਾਰ ਨੇ 35 ਯੂਟਿਊਬ ਚੈਨਲ ਕੀਤੇ ਬਲੌਕ

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਹੈ ਭਾਰਤ ਸਰਕਾਰ ਨੇ ਗਲਤ ਜਾਣਕਾਰੀ ਫੈਲਾਉਣ ਲਈ 35 ਯੂ-ਟਿਊਬ ਚੈਨਲ, ਦੋ ਟਵਿੱਟਰ ਅਕਾਊਂਟ, ਦੋ ਇੰਸਟਾਗ੍ਰਾਮ ਅਕਾਊਂਟ, ਦੋ ਵੈੱਬਸਾਈਟਾਂ ਅਤੇ ਇੱਕ ਫੇਸਬੁੱਕ ਅਕਾਊਂਟ ਨੂੰ ਬਲੌਕ ਕਰ ਦਿੱਤਾ ਹੈ। ਖ਼ਬਰ ਏਜੰਸੀ ਪੀਟੀਆਈ ਐ ਦੀ ਖ਼ਬਰ ਮੁਤਾਬਕ, ਮੰਤਰਾਲੇ ਦੇ ਸੰਯੁਕਤ ਸਕੱਤਰ ਵਿਕਰਮ ਸਹਾਏ ਨੇ ਦੱਸਿਆ, “ਇਨ੍ਹਾਂ ਸਾਰੇ ਖਾਤਿਆਂ ਵਿੱਚ ਇੱਕ ਸਮਾਨ ਗੱਲ ਇਹ ਹੈ ਕਿ ਇਹ ਪਾਕਿਸਤਾਨ ਤੋਂ ਸੰਚਾਲਿਤ ਹੁੰਦੇ ਹਨ ਅਤੇ ਭਾਰਤ ਵਿਰੋਧੀ ਫਰਜ਼ੀ ਖ਼ਬਰਾਂ ਅਤੇ ਹੋਰ ਸਮੱਗਰੀ ਫੈਲਾਉਂਦੇ ਹਨ।”ਮੰਤਰਾਲੇ ਨੇ ਦੂਰਸੰਚਾਰ ਵਿਭਾਗ ਰਾਹੀਂ, ਸਬੰਧਤ ਸੋਸ਼ਲ ਮੀਡੀਆ ਵਿਚੋਲਿਆਂ ਅਤੇ ਇੰਟਰਨੈੱਟ ਸੇਵਾ ਦੇਣ ਵਾਲਿਆਂ ਨੂੰ ਇਨ੍ਹਾਂ ਸਾਰੇ ਖਾਤਿਆਂ ਨੂੰ ਬਲੌਕ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਮੰਤਰਾਲੇ ਨੇ ਕਿਹਾ, “ਬਲੌਕ ਕੀਤੇ ਖਾਤਿਆਂ ਵਿੱਚ ਭਾਰਤੀ ਹਥਿਆਰਬੰਦ ਬਲਾਂ, ਕਸ਼ਮੀਰ, ਦੂਜੇ ਦੇਸ਼ਾਂ ਨਾਲ ਭਾਰਤ ਦੇ ਵਿਦੇਸ਼ੀ ਸਬੰਧਾਂ ਅਤੇ ਸਾਬਕਾ ਸੀਡੀਐੱਸ ਬਿਪਿਨ ਰਾਵਤ ਦੀ ਮੌਤ ਬਾਰੇ ਸਮੱਗਰੀ ਹੈ।”

Total Views: 269 ,
Real Estate