
ਅਮਰੀਕਾ ਦੇ ਟੈਕਸਸ ਸੂਬੇ ਦੇ ਕੋਲੀਵਿਲੇ ਕਸਬੇ ਵਿੱਚ ਇੱਕ ਵਿਅਕਤੀ ਨੇ ਯਹੂਦੀਆਂ ਦੇ ਪ੍ਰਾਰਥਨਾ ਸਥਾਨ ਸਿਨਾਗੋਗ ਵਿੱਚ ਕਈ ਲੋਕਾਂ ਨੂੰ ਅਗਵਾ ਕਰ ਲਿਆ ਸੀ। 10 ਘੰਟੇ ਚੱਲੇ ਘਟਨਾਕ੍ਰਮ ਤੋਂ ਬਾਅਦ ਹੁਣ ਪੁਲਿਸ ਨੇ ਚਾਰ ਬੰਧਕਾਂ ਨੂੰ ਛੁੜਾ ਲਿਆ ਹੈ। ਪੁਲਿਸ ਨੇ ਕਿਹਾ ਕਿ ਜਿਸ ਵਿਅਕਤੀ ਨੇ ਲੋਕਾਂ ਨੂੰ ਬੰਧਕ ਬਣਾਇਆ ਸੀ ਉਸ ਦੀ ਮੌਤ ਹੋ ਗਈ ਹੈ। ਇਹ ਅਜੇ ਸਾਫ ਨਹੀਂ ਕੀਤਾ ਗਿਆ ਕਿ ਉਸ ਦੀ ਮੌਤ ਕਿਸ ਤਰ੍ਹਾਂ ਹੋਈ ਹੈ। ਜਦੋਂ ਲੋਕਾਂ ਨੂੰ ਬੰਧਕ ਬਣਾਉਣ ਦੀ ਇਹ ਘਟਨਾ ਸ਼ੁਰੂ ਹੋਈ ਤਾਂ ਸਿਨਾਗੋਗ (ਪ੍ਰਾਰਥਨਾ ਸਥਾਨ) ਦੀ ਸੇਵਾ ਆਨਲਾਈਨ ਸਟ੍ਰੀਮ ਕੀਤੀ ਜਾ ਰਹੀ ਸੀ। ਪੁਲਿਸ ਨੇ ਵਿਸ਼ੇਸ਼ ਹਥਿਆਰਾਂ ਵਾਲੀਆਂ ਟੀਮਾਂ ਤੈਨਾਤ ਕੀਤੀਆਂ ਅਤੇ ਸਥਾਨਕ ਲੋਕਾਂ ਨੂੰ ਬਾਹਰ ਕੱਢਿਆ ਗਿਆ।
ਘਟਨਾ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਲਗਭਗ 11:00 ਵਜੇ ਸ਼ੁਰੂ ਹੋਈ ਜਦੋਂ ਪੁਲਿਸ ਨੂੰ ਕਾਂਗਰੇਗੇਸ਼ਨ ਬੈਥ ਇਜ਼ਰਾਈਲ ਸਿਨਾਗੋਗ ਵਿੱਚ ਬੁਲਾਇਆ ਗਿਆ। ਕੁਝ ਦੇਰ ਬਾਅਦ ਹੀ ਲੋਕਾਂ ਨੂੰ ਇਲਾਕੇ ਤੋਂ ਬਾਹਰ ਕੱਢ ਲਿਆ ਗਿਆ।
Total Views: 163 ,
Real Estate



















