ਅੰਗਰੇਜਾਂ ਦੇ ਸਮੇਂ ਦੇ ਅਹੁਦੇ ਦਾ ਰੇਲਵੇ ਨੇ ਬਦਲਿਆ ਨਾਮ

ਭਾਰਤੀ ਰੇਲਵੇ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਰੇਲਵੇ ਨੇ ‘ਗਾਰਡ’ ਦੇ ਅਹੁਦੇ ਦਾ ਨਾਂ ‘ਟਰੇਨ ਮੈਨੇਜਰ’ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਹ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ। ਮੰਤਰਾਲੇ ਮੁਤਾਬਕ ਗਾਰਡ ਪੋਸਟ ਦਾ ਨਾਂ ਬਦਲ ਦਿੱਤਾ ਗਿਆ ਹੈ ਪਰ ਇਸ ਨਾਲ ਉਨ੍ਹਾਂ ਦੇ ਤਨਖਾਹ ਸਕੇਲ ‘ਤੇ ਕੋਈ ਅਸਰ ਨਹੀਂ ਪਵੇਗਾ ਅਤੇ ਉਨ੍ਹਾਂ ਦੀ ਭਰਤੀ ਪ੍ਰਕਿਰਿਆ ਪਹਿਲਾਂ ਵਾਂਗ ਹੀ ਰਹੇਗੀ। ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਸਹਾਇਕ ਗਾਰਡ ਨੂੰ ਹੁਣ ਅਸਿਸਟੈਂਟ ਪੈਸੇਂਜਰ ਟ੍ਰੇਨ ਮੈਨੇਜਰ ਅਤੇ ਗੁਡਸ ਗਾਰਡ ਨੂੰ ਗੁਡਸ ਟ੍ਰੇਨ ਮੈਨੇਜਰ ਕਿਹਾ ਜਾਵੇਗਾ। ਸੀਨੀਅਰ ਫਰੇਟ ਟਰੇਨ ਮੈਨੇਜਰ ਨੂੰ ਸੀਨੀਅਰ ਫਰੇਟ ਟਰੇਨ ਮੈਨੇਜਰ ਦੇ ਤੌਰ ‘ਤੇ ਦੁਬਾਰਾ ਨਿਯੁਕਤ ਕੀਤਾ ਗਿਆ ਹੈ, ਸੀਨੀਅਰ ਯਾਤਰੀ ਗਾਰਡ ਹੁਣ ਸੀਨੀਅਰ ਯਾਤਰੀ ਟ੍ਰੇਨ ਮੈਨੇਜਰ ਹੈ। ਰੇਲਵੇ ਬੋਰਡ ਨੇ ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਰੇਲਵੇ ਮੈਨ ਦੀ ਮੰਗ ‘ਤੇ ਟਰੇਨ ਗਾਰਡ ਦਾ ਨਾਂ ਟਰੇਨ ਮੈਨੇਜਰ ਵਜੋਂ ਬਦਲਣ ਦਾ ਫੈਸਲਾ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਟ੍ਰੇਨ ਗਾਰਡ ਦਾ ਅਹੁਦਾ ਅੰਗਰੇਜ਼ਾਂ ਦੇ ਸਮੇਂ ਤੋਂ ਚੱਲ ਰਿਹਾ ਸੀ।

Total Views: 361 ,
Real Estate