ਮੈਲਬਰਨ ਦੇ ਉੱਤਰ-ਪੂਰਬੀ ਇਲਾਕੇ ਮਿੱਲ ਪਾਰਕ ਵਿਚ ਪੁਲੀਸ ਨੇ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਆਪਣੀ ਛੇ ਸਾਲਾ ਧੀ ਅਤੇ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪ੍ਰਬਲ ਰਾਜ ਸ਼ਰਮਾ (40) ਨੂੰ ਰਾਤ ਆਪਣੀ ਪਤਨੀ ਪੂਨਮ ਸ਼ਰਮਾ (39) ਅਤੇ ਬੱਚੀ ਵਿਨਿਸ਼ਾ (6) ਨੂੰ ਘਰ ਵਿੱਚ ਹੀ ਚਾਕੂ ਮਾਰ ਦੇ ਕਤਲ ਕਰਨ ਦੀ ਘਟਨਾ ਮਗਰੋਂ ਗ੍ਰਿਫਤਾਰ ਕੀਤਾ ਗਿਆ। ਇਸ ਮੌਕੇ ਉਸ ਦੀ 10 ਸਾਲਾ ਧੀ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਹੋਈ ਆਪਣੀ ਮਾਂ ਪੂਨਮ ਦੀ ਮਦਦ ਲਈ ਗੁਆਂਢੀਆਂ ਦਾ ਦਰਵਾਜ਼ਾ ਖੜਕਾਇਆ ਪਰ ਡੂੰਘੇ ਜ਼ਖਮਾਂ ਕਾਰਨ ਪੂਨਮ ਦੀ ਥੋੜੀ ਦੇਰ ਵਿਚ ਹੀ ਮੌਤ ਹੋ ਗਈ ਜਦਕਿ ਉਸ ਦੀ ਛੇ ਸਾਲਾ ਧੀ ਵਿਨਿਸ਼ਾ ਦੀ ਬਾਅਦ ਵਿਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਹਸਪਤਾਲ ਲਿਜਾਂਦੇ ਹੋਏ ਰਾਹ ਵਿੱਚ ਮੌਤ ਹੋ ਗਈ। ਪੁਲੀਸ ਨੇ ਮੁਲਜ਼ਮ ਪ੍ਰਬਲ ਰਾਜ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਫਿਲਹਾਲ ਨੇੜਲੇ ਹਸਪਤਾਲ ਵਿਚ ਨਿਗਰਾਨੀ ਹੇਠ ਰੱਖਿਆ ਗਿਆ ਹੈ।
Total Views: 330 ,
Real Estate