ਸੁਖਬੀਰ ਬਾਦਲ ਪੁਲਿਸ ਨੂੰ ਲਾਲ ਡਾਇਰੀ ਦਾ ਡਰ ਦਿਖਾ ਕੇ ਡਰਾ ਧਮਕਾ ਰਿਹਾ, ਮੁਲਾਜਮ ਡਰਦੇ ਬਦਲੀਆਂ ਕਰਵਾ ਰਹੇ ਹਨ !

ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਨੇ ਨਿਊ ਅੰਮ੍ਰਿਤਸਰ ਵਿਚ ਇਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਦੀ ਪੁਲਿਸ ਬਾਦਲਾਂ ਦੇ ਡਰ ਤੋਂ ਬਿਕਰਮ ਮਜੀਠੀਆ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ ਕਿਉਂਕਿ ਸੁਖਬੀਰ ਸਿੰਘ ਬਾਦਲ ਲਗਾਤਾਰ ਉਨ੍ਹਾਂ ਨੂੰ ਲਾਲ ਡਾਇਰੀ ਦਾ ਡਰ ਦਿਖਾ ਕੇ ਡਰਾ ਧਮਕਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਡਰ ਤੋਂ ਹੀ ਕਈ ਪੁਲਿਸ ਮੁਲਾਜ਼ਮ ਆਪਣੀਆਂ ਜ਼ਿਆਦਾ ਬਦਲੀਆਂ ਕਰਵਾ ਰਹੇ ਹਨ ਜਾਂ ਨੌਕਰੀਆਂ ਛੱਡ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਇਕ ਚੱਲਿਆ ਹੋਇਆ ਕਾਰਤੂਸ ਹੈ ਜਿਸ ਦਾ ਕੋਈ ਵੀ ਵਜੂਦ ਨਹੀਂ। ਜਦ ਨਵਜੋਤ ਕੌਰ ਸਿੱਧੂ ਨੂੰ ਸਵਾਲ ਕੀਤਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਦਾਅਵਾ ਕਰ ਰਹੇ ਹਨ ਕਿ ਉਹ ਬੀਜੇਪੀ ਨਾਲ ਰਲ ਕੇ ਪੰਜਾਬ ਵਿਚ ਸਰਕਾਰ ਬਣਾਉਣਗੇ ਤਾਂ ਨਵਜੋਤ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਨਾਲ ਰਲ ਕੇ ਪੰਜਾਬ ਸੰਭਾਲਣ ਦੀਆਂ ਗੱਲਾਂ ਬਾਅਦ ਵਿਚ ਕਰਨ ਪਹਿਲਾਂ ਉਹ ਆਪਣੀਆਂ ਤਿੰਨ ਘਰਵਾਲੀਆਂ ਤਾਂ ਸੰਭਾਲ ਲਵੇ।
ਸੁਖਬੀਰ ਬਾਦਲ ‘ਤੇ ਤੰਜ਼ ਕੱਸਦੇ ਹੋਏ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਜਾਣ ਕੇ ਨਹੀਂ ਚਾਹੁੰਦਾ ਕਿ ਪੰਜਾਬ ਵਿਚ ਅਫੀਮ ਦੀ ਖੇਤੀ ਸ਼ੁਰੂ ਹੋਵੇ ਕਿਉਂਕਿ ਇਸ ਦੇ ਨਾਲ ਉਸ ਦਾ ਸੰਥੈਟਿਕ ਡਰੱਗ ਦਾ ਧੰਦਾ ਬੰਦ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਆਪ ਅਫੀਮ ਖਾਣ ਦਾ ਸ਼ੌਕੀਨ ਹੈ ਅਤੇ ਰਾਜਸਥਾਨ ਤੋਂ ਲੈ ਕੇ ਆਉਂਦਾ ਹੈ ਜਦੋਂ ਘੱਟ ਅਫ਼ੀਮ ਖਾ ਲੈਂਦਾ ਹੈ ਤਾਂ ਛੋਟਾ ਗੱਪ ਮਾਰਦਾ, ਜਦ ਜ਼ਿਆਦਾ ਫੀਮ ਖਾਂਦਾ ਹੈ ਤਾਂ ਗੱਪ ਵੀ ਵੱਡਾ ਹੀ ਮਾਰਦਾ ਹੈ। ਇਸ ਕਰਕੇ ਉਸ ਦੀਆਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਨਹੀਂ।

Total Views: 105 ,
Real Estate