ਫਿਰੋਜਪੁਰ ਰੈਲੀ ਦੌਰਾਨ ਮੋਦੀ ਕਿਹੜੇ ਐਲਾਨ ਕਰ ਸਕਦੇ ਹਨ ?

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 5 ਜਨਵਰੀ ਦੀ ਫ਼ਿਰੋਜ਼ਪੁਰ ਰੈਲੀ ’ਚ ਪੰਜਾਬ ਲਈ ਵਿਸ਼ੇਸ਼ ਪੈਕੇਜ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਕੇਂਦਰ ਸਰਕਾਰ ਨੇ ਪੰਜਾਬ ਨੂੰ ਵਿਸ਼ੇਸ਼ ਪੈਕੇਜ ਦੇਣ ਦੀ ਤਿਆਰੀ ਸ਼ੁਰੂ ਕੀਤੀ ਹੋਈ ਹੈ। ਖ਼ਬਰਾਂ ਅਨੁਸਾਰ ਕੇਂਦਰ ਸਰਕਾਰ ਨੇ ਕੇਂਦਰੀ ਖ਼ੁਫ਼ੀਆ ਵਿੰਗ ਨੂੰ ਸੂਬੇ ਦੇ ਧਰਾਤਲ ਤੋਂ ਹਰ ਵਰਗ ਦੀਆਂ ਰਾਹਤ ਦੇਣ ਵਾਲੀਆਂ ਮੰਗਾਂ ਦਾ ਖ਼ਾਕਾ ਤਿਆਰ ਕਰਨ ਲਈ ਕਿਹਾ ਹੈ ਅਤੇ ਇਸ ਦੀ ਰਿਪੋਰਟ ਮੰਗੀ ਹੈ। ਭਾਜਪਾ ਪ੍ਰਤੀ ਬਣੇ ਕੁੜੱਤਣ ਵਾਲੇ ਮਾਹੌਲ ਨੂੰ ਹੁਣ ਖੇਤੀ ਕਾਨੂੰਨਾਂ ਦੀ ਵਾਪਸੀ ਮਗਰੋਂ ਸਾਜ਼ਗਾਰ ਬਣਾਉਣ ਲਈ ਨੁਕਤੇ ਸੁਝਾਉਣ ਵਾਸਤੇ ਖ਼ੁਫ਼ੀਆ ਤੰਤਰ ਨੂੰ ਕਿਹਾ ਗਿਆ ਹੈ। ਸਿੱਖ ਭਾਈਚਾਰੇ ਨੂੰ ਰਾਹਤ ਦੇਣ ਤੋਂ ਇਲਾਵਾ ਕੇਂਦਰ ਸਰਕਾਰ ਸੂਬੇ ਲਈ ਵਿੱਤੀ ਜਾਂ ਸਨਅਤੀ ਪੈਕੇਜ ਵੀ ਐਲਾਨ ਸਕਦੀ ਹੈ। ਸਰਹੱਦੀ ਖੇਤਰ ਬਾਰੇ ਵੀ ਵਿਸ਼ੇਸ਼ ਐਲਾਨ ਕੀਤੇ ਸਕਦੇ ਹਨ। ਜਾਣਕਾਰੀ ਅਨੁਸਾਰ ਪੰਜ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦੇ ਕਰਜ਼ਾ ਮੁਆਫ਼ੀ ਦੀ ਗੱਲ ਵੀ ਚੱਲ ਰਹੀ ਹੈ। ਪਿਛਲੇ ਦਿਨਾਂ ਵਿਚ ਸਾਰੀਆਂ ਬੈਂਕਾਂ ਤਰਫ਼ੋਂ ਅਜਿਹਾ ਅੰਕੜਾ ਵੀ ਤਿਆਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਫ਼ਿਰੋਜ਼ਪੁਰ ਰੈਲੀ ਦੌਰਾਨ ਸਟੇਜ ’ਤੇ ਪ੍ਰਧਾਨ ਮੰਤਰੀ ਮੋਦੀ ਨਾਲ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਵੀ ਨਜ਼ਰ ਆ ਸਕਦੇ ਹਨ।

Total Views: 38 ,
Real Estate