ਚੰਡੀਗੜ੍ਹ : ਅੱਜ ਤੋਂ ਨਵੀਂਆ ਪਾਬੰਦੀਆਂ ਹੋਣਗੀਆਂ ਲਾਗੂ

ਭਾਰਤ ਵਿੱਚ ਕੋਰੋਨਾ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੇ ਮੱਦੇਨਜਰ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡਾ ਫੈਸਲਾ ਲੈਦਿਆਂ ਹਰ ਐਤਵਾਰ ਨੂੰ ਸੁਖਨਾ ਝੀਲ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਹੀ ਦੋਵੇਂ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਵਾਲਿਆਂ ਨੂੰ ਹੀ ਰੈਸਟੋਰੈਂਟ ਤੇ ਖਾਣ-ਪੀਣ ਵਾਲੀਆਂ ਦੁਕਾਨਾਂ ਆਦਿ ਵਿੱਚ ਦਾਖ਼ਲਾ ਮਿਲ ਸਕੇਗਾ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸੈਲਾਨੀਆਂ ਲਈ ਹਰ ਐਤਵਾਰ ਸੁਖਨਾ ਝੀਲ ਬੰਦ ਰਹੇਗੀ। ਇਹ ਫੈਸਲਾ 3 ਜਨਵਰੀ ਤੋਂ ਲਾਗੂ ਹੋਵੇਗਾ। ਨੋਟੀਫਿਕੇਸ਼ਨ ਅਨੁਸਾਰ ਸੁਖਨਾ ਝੀਲ ਵਿੱਚ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 5:00 ਵਜੇ ਤੋਂ 9:00 ਵਜੇ ਤੱਕ ਅਤੇ ਸ਼ਾਮ ਨੂੰ 6:00 ਵਜੇ ਤੋਂ 8:00 ਵਜੇ ਤੱਕ ਹੀ ਕਿਸ਼ਤੀ ਦਾ ਆਨੰਦ ਲਿਆ ਜਾ ਸਕੇਗਾ। ਸਾਰੇ ਹੋਟਲ, ਰੈਸਟੋਰੈਂਟ, ਕਾਫੀ ਦੀਆਂ ਦੁਕਾਨਾਂ, ਖਾਣ-ਪੀਣ ਵਾਲੀਆਂ ਦੁਕਾਨਾਂ, ਮੈਰਿਜ ਪੈਲੇਸ ਅਤੇ ਬੈਕੁੰਠ ਹਾਲ 50 ਫ਼ੀਸਦੀ ਸਮਰੱਥਾ ਨਾਲ ਹੀ ਖੁਲ੍ਹਣਗੇ।

Total Views: 680 ,
Real Estate