
ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੇਫੋਰਨੀਆਂ)
ਪੰਜਾਬੀ ਗੀਤਕਾਰੀ ਵਿੱਚ ਆਪਣੀ ਨਿਵੇਕਲੀ ਥਾਂ ਬਣਾਉਣ ਵਾਲੇ ਗੀਤਕਾਰ ਗਿੱਲ ਰੌਤਾ ਇਹਨੀਂ ਦਿਨੀਂ ਆਪਣੀ ਅਮਰੀਕਾ ਫੇਰੀ ਤੇ ਹਨ, ਅਤੇ ਆਪਣੇ ਚਾਹੁਣ ਵਾਲ਼ਿਆ ਨੂੰ ਮਿਲ ਰਹੇ ਹਨ। ਇਸੇ ਕੜੀ ਤਹਿਤ ਉਹ ਫਰਿਜ਼ਨੋ ਵਿਖੇ ਵਿਖੇ ਰਾਜੂ ਵਕੀਲਾਂਵਾਲਾ ਅਤੇ ਗਾਰੀ ਆਦਿ ਸੱਜਣੀ ਕੋਲ ਠਹਿਰੇ ਹੋਏ ਹਨ। ਉਹਨਾਂ ਦੇ ਸਨਮਾਨ ਹਿੱਤ ਫਰਿਜ਼ਨੋ ਦੇ ਲਾਗਲੇ ਸ਼ਹਿਰ ਵਾਈਸਾਲੀਆ ਵਿਖੇ ਬਾਈ ਪਿੰਦਾ ਕੋਟਲਾ ਦੇ ਗ੍ਰਹਿ ਵਿਖੇ ਇੱਕ ਸਾਦੇ ਸਮਾਗਮ ਦਾ ਅਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਉਹਨਾਂ ਦੀ ਸ਼ਾਇਰੀ ਨੂੰ ਪਿਆਰ ਕਰਨ ਵਾਲੇ ਸੱਜਣ ਸ਼ਾਮਲ ਹੋਏ। ਪ੍ਰੋਗਰਾਮ ਦਾ ਅਗਾਜ਼ ਪੱਤਰਕਾਰ ਨੀਟਾ ਮਾਛੀਕੇ ਨੇ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਕੀਤਾ। ਇਸ ਉਪਰੰਤ ਗੀਤਕਾਰ ਅਤੇ ਗਾਇਕ ਪੱਪੀ ਭਦੌੜ ਨੇ ਆਪਣੇ ਗੀਤਾ ਦੀ ਐਸੀ ਛਹਿਬਰ ਲਾਈ ਕਿ ਹਰਕੋਈ ਅੱਛ ਅੱਛ ਕਰ ਉੱਠਿਆ । ਗਾਇਕ ਗੋਗੀ ਸੰਧੂ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਖ਼ੂਬ ਰੰਗ ਬੰਨਿਆ। ਸ਼ਾਇਰ ਰਣਜੀਤ ਗਿੱਲ ਨੇ ਆਪਣੀਆ ਇੰਨਕਲਾਬੀ ਕਵਿਤਾਵਾਂ ਨਾਲ ਖ਼ੂਬ ਵਾਹ ਵਾਹ ਖੱਟੀ । ਇਸ ਮੌਕੇ ਲੇਖਕ ਅਮਰਜੀਤ ਦੌਧਰ ਨੇ ਵੀ ਮਹਿਮਾਨਾਂ ਨੂੰ ਸੰਬੋਧਨ ਕੀਤਾ। ਅਖੀਰ ਵਿੱਚ ਗਿੱਲ ਰੌਤਾ ਨੇ ਪੰਜਾਬ ਦੀ ਮਿੱਟੀ ਨਾਲ ਜੁੜੇ ਗੀਤ ਬੋਲਕੇ ਇੱਕ ਤਰਾਂ ਨਾਲ ਸਮਾਂ ਹੀ ਬੰਨ ਦਿੱਤਾ। “ਅਸੀਂ ਜਿੱਤਾਂਗੇ ਜ਼ਰੂਰ ਜੰਗ ਜਾਰੀ ਰੱਖਿਓ” ਤੋਂ ਲੈਕੇ ਕਾਵਾਂ ਵਾਲੀ ਕਦੇ ਨੀ ਪੰਚਾਇਤ ਚੁਣੀ ਦੀ ਆਦਿ ਗੀਤ ਗਾਕੇ ਗਿੱਲ ਰੌਤਾ ਨੇ ਆਪਣੀ ਭਰਵੀ ਹਾਜ਼ਰੀ ਲਵਾਈ। ਇਸ ਮੌਕੇ ਗਿੱਲ ਰੌਤਾ ਦਾ ਜਨਮ ਹੋਣ ਕਰਕੇ ਕੇਕ ਵੀ ਕੱਟਿਆ ਗਿਆ। ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਵੱਲੋਂ ਉਹਨਾਂ ਨੂੰ ਸਨਮਾਨ ਚਿੰਨ ਦਿੱਤਾ ਗਿਆ। ਇਸ ਮੌਕੇ ਉਚੇਚੇ ਤੌਰ ਤੇ ਅਮਨ ਸਿੱਧੂ ਆਸਟਰੇਲੀਆ ਤੋਂ ਪਹੁੰਚੇ ਹੋਏ ਸਨ। ਉੱਘੇ ਪ੍ਰਮੋਟਰ ਰਾਜਾ ਕਨੇਡਾ ਤੋਂ ਪਹੁੰਚੇ ਹੋਏ ਸਨ। ਇਸੇ ਤਰੀਕੇ ਪ੍ਰਮੋਟਰ ਗੁਰਜੀਤ ਸਿੰਘ ਵਾਲਾ-ਵਾਲਾ ਵਾਸਿੰਗਟਨ ਤੋਂ ਪਹੁੰਚੇ ਹੋਏ ਸਨ। ਜਗਤਾਰ ਬਰਾੜ ਅਤੇ ਨੀਟਾ ਧਾਲੀਵਾਲ ਨੇ ਸਭਨਾਂ ਦਾ ਸ਼ੁਕਰੀਆ ਅਦਾ ਕੀਤਾ। ਅਖੀਰ ਅਮਿੱਟ ਪੈੜ੍ਹਾ ਛੱਡਦੀ ਇਹ ਮਹਿਫ਼ਲ ਯਾਦਗਾਰੀ ਹੋ ਨਿਬੜੀ।
ਗੀਤਕਾਰ ਗਿੱਲ ਰੌਤਾ ਦਾ ਵਾਈਸਾਲੀਆ ਕੈਲੀਫੋਰਨੀਆਂ ਵਿਖੇ ਨਿੱਘਾ ਸੁਆਗਤ
Total Views: 172 ,
Real Estate



















