ਹੁਣ ਡੀ ਸੀ ਦਫਤਰਾਂ ਵਿੱਚ ਸੋਮਵਾਰ ਤੋਂ ਹੋਣਗੀਆਂ ਰਜਿਸਟਰੀਆਂ ਤੇ ਆਮ ਵਾਂਗ ਚੱਲੇਗਾ ਕੰਮ ਕਾਜ


ਸ੍ਰੀ ਮੁਕਤਸਰ ਸਾਹਿਬ 2 ਜਨਵਰੀ (ਕੁਲਦੀਪ ਸਿੰਘ ਘੁਮਾਣ ) 3 ਜਨਵਰੀ ਤੋਂ ਡੀ ਸੀ ਦਫ਼ਤਰਾਂ ਵਿੱਚ ਕੰਮਕਾਜ ਆਮ ਵਾਂਗ ਚੱਲੇਗਾ। ਇਹ ਜਾਣਕਾਰੀ ਪੀ ਐੱਸ ਐਮ ਯੂ ਐੱਸ ਦੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਨੇ ਦਿੱਤੀ । ਉਨ੍ਹਾਂ ਕਿਹਾ ਕਿ ਇਹ ਹੜਤਾਲ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 22 ਦਸੰਬਰ 2021 ਤੋਂ ਚੱਲੀ ਆ ਰਹੀ ਸੀ । ਕੰਮ ਬੰਦ ਦੀ ਹਡ਼ਤਾਲ ਨੂੰ ਪੀ ਐੱਸ ਐੱਮ ਐੱਸ ਯੂ ਵੱਲੋਂ ਅੱਗੇ ਨਹੀਂ ਵਧਾਇਆ ਗਿਆ । ਸਾਂਝਾ ਮੁਲਾਜ਼ਮ ਮੰਚ ਵੱਲੋਂ ਵੀ ਕੰਮ ਬੰਦ ਦੀ ਹਡ਼ਤਾਲ ਨੂੰ ਅੱਗੇ ਨਹੀਂ ਵਧਾਇਆ ਗਿਆ ਹੈ। ਇਸ ਤੋਂ ਇਲਾਵਾ ਡੀ ਸੀ ਦਫਤਰਾਂ ਦੀ ਕਿਸੇ ਵੀ ਜ਼ਿਲ੍ਹਾ ਲੀਡਰਸ਼ਿਪ ਵੱਲੋਂ ਵੀ ਅੱਗੇ ਹਡ਼ਤਾਲ ਵਧਾਉਣ ਸਬੰਧੀ ਵਿਚਾਰ ਨਹੀਂ ਦਿੱਤੇ ਗਏ ਹਨ। ਇਸ ਲਈ 3 ਜਨਵਰੀ 2022 ਤੋਂ ਡੀਸੀ ਦਫ਼ਤਰਾਂ ਵਿੱਚ ਆਮ ਵਾਂਗ ਕੰਮ ਹੋਵੇਗਾ ।

Total Views: 47 ,
Real Estate