ਰੰਗਭੇਦ ਪ੍ਰਣਾਲੀ ਖਿਲਾਫ਼ ਲੜਨ ਵਾਲੇ ਦੱਖਣੀ ਅਫ਼ਰੀਕਾ ਦੇ ਆਰਚਬਿਸ਼ਪ ਡੇਸਮੰਡ ਟੂਟੂ ਦਾ ਦੇਹਾਂਤ

ਦੱਖਣੀ ਅਫ਼ਰੀਕਾ ਵਿੱਚ ਰੰਗਭੇਦ ਨੂੰ ਖ਼ਤਮ ਕਰਨ ਵਿੱਚ ਮਦਦ ਕਰਨ ਵਾਲੇ ਅਤੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਆਰਚਬਿਸ਼ਪ ਪ੍ਰਧਾਨ ਪਾਦਰੀ ਡੇਸਮੰਡ ਟੂਟੂ ਦਾ 90 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਕਿਹਾ ਕਿ ਚਰਚ ਮੈਨ ਦੀ ਮੌਤ ਨੇ “ਸਾਡੇ ਦੇਸ਼ ਦੀ ਸ਼ਾਨਦਾਰ ਦੱਖਣੀ ਅਫ਼ਰੀਕੀ ਪੀੜ੍ਹੀ ਦੀ ਵਿਦਾਈ ਵਿੱਚ ਸੋਗ ਦਾ ਇੱਕ ਹੋਰ ਅਧਿਆਏ” ਜੋੜ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਆਰਚਬਿਸ਼ਪ ਟੂਟੂ ਨੇ “ਆਜ਼ਾਦ ਦੱਖਣੀ ਅਫਰੀਕਾ” ਬਣਾਉਣ ਵਿੱਚ ਮਦਦ ਕੀਤੀ ਸੀ। ਟੂਟੂ ਦੇਸ਼-ਵਿਦੇਸ਼ ਦੀਆਂ ਸਭ ਤੋਂ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਸਨ। ਨਸਲੀ ਵਿਤਕਰੇ ਦੇ ਵਿਰੋਧ ਦਾ ਪ੍ਰਤੀਕ ਮੰਨੇ ਜਾਣ ਵਾਲੇ ਨੈਲਸਨ ਮੰਡੇਲਾ ਦੇ ਸਮਕਾਲੀ ਰਹੇ ਟੂਟੂ 1948 ਤੋਂ 1991 ਤੱਕ ਦੱਖਣੀ ਅਫ਼ਰੀਕਾ ਵਿੱਚ ਸਿਆਹਫਾਮ ਬਹੁਗਿਣਤੀ ਦੇ ਵਿਰੁੱਧ ਗੋਰੀ ਘੱਟ ਗਿਣਤੀ ਸਰਕਾਰ ਦੁਆਰਾ ਲਾਗੂ ਨਸਲੀ ਵਿਤਕਰੇ ਦੀ ਨੀਤੀ ਨੂੰ ਖਤਮ ਕਰਨ ਲਈ ਚੱਲਣ ਵਾਲੇ ਅੰਦੋਲਨ ਦਾ ਇੱਕ ਮੁੱਖ ਚਿਹਰਾ ਸਨ।ਰੰਗਭੇਦ ਪ੍ਰਣਾਲੀ ਨੂੰ ਖ਼ਤਮ ਕਰਨ ਦੇ ਸੰਘਰਸ਼ ਵਿੱਚ ਭੂਮਿਕਾ ਲਈ ਉਨ੍ਹਾਂ ਨੂੰ ਸਾਲ 1984 ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।

Total Views: 336 ,
Real Estate