ਖੇਤੀ ਕਾਨੂੰਨ ਦੀ ਵਾਪਸੀ ਬਾਰੇ ਦੂਜੇ ਦਿਨ ਹੀ ਨਰਿੰਦਰ ਤੋਮਰ ਨੇ ਬਦਲਿਆ ਬਿਆਨ

ਭਾਰਤ ਦੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਖੇਤੀ ਕਾਨੂੰਨ ਨੂੰ ਮੁੜ ਲਿਆਉਣ ਬਾਰੇ ਸਾਫ ਕਰਦਿਆਂ ਕਿਹਾ, ”ਖੇਤੀ ਕਾਨੂੰਨ ਵਾਪਸ ਲੈ ਕੇ ਆਉਣ ਦਾ ਸਰਕਾਰ ਦਾ ਕੋਈ ਵਿਚਾਰ ਨਹੀਂ ਹੈ। ਕਿਸਾਨਾਂ ਦਾ ਮਾਣ ਰੱਖਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਖੇਤੀ ਸੁਧਾਰ ਕਾਨੂੰਨਾਂ ਨੂੰ ਵਾਪਸ ਲੈਣ ਦਾ ਫ਼ੈਸਲਾ ਕੀਤਾ ਸੀ। ਕਾਂਗਰਸ ਆਪਣੀਆਂ ਨਾਕਾਮੀਆਂ ਨੂੰ ਢੱਕਣ ਲਈ ਭਰਮ ਫੈਲਾਉਣ ਦਾ ਨਕਾਰਾਤਮਕ ਕੰਮ ਕਰ ਰਹੀ ਹੈ, ਕਿਸਾਨਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ।” ਬੀਤੇ ਕੱਲ੍ਹ ਉਨ੍ਹਾਂ ਵਲੋਂ ਇੱਕ ਬਿਆਨ ਦਿਤਾ ਗਿਆ ਸੀ ਕਿ ਖੇਤੀ ਕਾਨੂੰਨ ਦੀ ਵਾਪਸੀ ਹੋਏਗੀ। ਸਰਕਾਰ ਇੱਕ ਕਦਮ ਪਿੱਛੇ ਹੋਈ ਹੈ ਅਸੀਂ ਫਿਰ ਅੱਗੇ ਵਧਾਂਗੇ। ਪਰ ਅੱਜ ਮੰਤਰੀ ਤੋਮਰ ਨੇ ਇਹ ਸਾਫ਼ ਕਰ ਦਿਤਾ ਹੈ ਕਿ ਸਰਕਾਰ ਦੀ ਅਜਿਹੀ ਕੋਈ ਵੀ ਮਨਸ਼ਾ ਨਹੀਂ ਹੈ।

Total Views: 228 ,
Real Estate