
ਬੈਡਮਿੰਟਨ ਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੇ ਟੋਕੀਓ ਓਲੰਪਿਕਸ ਬੈਡਮਿੰਟਨ ਮਹਿਲਾ ਸਿੰਗਲਜ਼ ਮੁਕਾਬਲੇ ਵਿੱਚ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਵਿੱਚ ਇਜ਼ਰਾਈਲ ਦੀ ਸੇਨੀਆ ਪੋਲੀਕਾਰਪੋਵਾ ਨੂੰ ਹਰਾਇਆ ਹੈ। ਰੀਓ ਓਲੰਪਿਕ ਦੀ ਚਾਂਦੀ ਦਾ ਤਗਮਾ ਜੇਤੂ ਸਿੰਧੂ ਨੇ ਵਿਰੋਧੀ ਨੂੰ 21-7, 21-10 ਨਾਲ ਹਰਾ ਦਿੱਤਾ। ਉਸ ਨੇ ਮੈਚ ਸਿਰਫ 28 ਮਿੰਟ ਵਿਚ ਜਿੱਤਿਆ। ਵਿਸ਼ਵ ਦੀ 7ਵੇਂ ਨੰਬਰ ਦੀ ਸਿੰਧੂ ਦਾ ਸਾਹਮਣਾ ਹੁਣ ਹਾਂਗ ਕਾਂਗ ਦੀ ਚਿਯੁੰਗ ਇੰਗਾਨ ਯੀ ਨਾਲ ਹੋਵੇਗਾ, ਜੋ ਵਿਸ਼ਵ ਰੈਂਕਿੰਗ ਵਿੱਚ 34ਵੇਂ ਨੰਬਰ ’ਤੇ ਹੈ।
Total Views: 265 ,
Real Estate



















