ਅਮਰੀਕਾ ‘ਚ ਨਵਾਂ ਸੰਕਟ –ਲੰਬੇ ਸਮੇਂ ਤੋਂ ਘਰ ਬੈਠੇ ਪਾਇਲਟ ਭੁੱਲ ਰਹੇ ਹਨ ਜਹਾਜ਼ ਉਡਾਉਣਾ

ਰੋਨਾ ਮਹਾਮਾਰੀ ਦੇ ਕਾਰਨ 2020 ਵਿੱਚ ਅਮਰੀਕਾ ਦਾ ਹਵਾਬਾਜ਼ੀ ਉਦਯੋਗ ਠੱਗ ਹੀ ਹੋ ਗਿਆ ਹੈ। ਪਰ ਹੁਣ ਹਾਲਾਤ ਸੁਧਰਨ ਲੱਗੇ ਹਨ, ਤਾਂ ਏਅਰਲਾਈਨਸ ਕੰਪਨੀਆਂ ਨੇ ਆਪਣੇ ਪਾਇਲਟਾਂ ਨੂੰ ਵਾਪਸ ਕੰਮ ਦੇ ਬੁਲਾਉਣਾ ਸੁਰੂ ਕਰ ਦਿੱਤਾ ਹੈ। ਹੁਣ ਹੈਰਾਨੀ ਹੁੰਦੀ ਹੈ ਕਿ ਤਜ਼ਰਬੇਕਾਰ ਪਾਇਲਟ ਵੀ ਗਲਤੀਆਂ ਕਰਨ ਲੱਗੇ ਹਨ। ਗਲਤੀਆਂ ਵੀ ਉਹ ਜਿਹੜੀਆਂ ਉਹਨਾਂ ਨੇ ਪਹਿਲਾਂ ਕਦੇ ਕੀਤੀਆਂ ਹੀ ਨਹੀਂ । ਇਸ ਸਥਿਤੀ ਨੂੰ ਗੰਭੀਰ ਮੰਨ ਕੇ ਹੁਣ ਉਨ੍ਹਾਂ ਦੀ ਟ੍ਰੇਨਿੰਗ ਕਰਾਈ ਜਾ ਰਹੀ ਹੈ ਤਾਂਕਿ ਕਿਸ ਤਰ੍ਹਾਂ ਦੀ ਵੱਡੀ ਦੁਰਘਟਨਾ ਨਾ ਹੋ ਜਾਵੇ ।
ਪਾਇਲਟਾਂ ਦੀ ਗਲਤੀਆਂ ਨਾਸਾ ਦੇ ਸੇਫਟੀ ਰਿਪੋਰਟਿੰਗ ਸਿਸਟਮ ‘ਚ ਦਰਜ ਹੋਈਆਂ ਹਨ। ਇੱਕ ਪਾਇਲਟ ਨੇ ਜਹਾਜ਼ ਨੂੰ ਜਮੀਨ ‘ਤੇ ਉਤਾਰਦੇ ਸਮੇਂ ਕਾਬੂ ਹੋ ਦਿੱਤਾ ਅਤੇ ਜਹਾਜ਼ ਖੱਡੇ ਜਾ ਡਿੱਗਾ। ਇੱਕ ਹੋਰ ਪਾਇਲਟ ਨੂੰ ਐਂਟੀ ਆਈਸਿੰਗ ਸਿਸਟਮ ( ਜੋ ਜਹਾਜ਼ ਨੂੰ ਠਮਡੇ ਮੌਸਮ ‘ਚ ਬਚਾਉਂਦਾ ਹੈ ) ਚਾਲੂ ਕਰਨ ਹੀ ਯਾਦ ਨਾ ਰਿਹਾ। ਕਈ ਪਾਇਲਟ ਭੁੱਲ ਬੈਠੇ ਕੇ ਜਹਾਜ਼ ਨੂੰ ਕਿਸ ਉਚਾਈ ‘ਚ ਉਡਾਉਣਾ ਹੈ। ਕੁਝ ਪਾਇਲਟ ਅਜਿਹੇ ਵੀ ਸਨ, ‘ਜੋ ਕਮਿਊਨੀਕੇਸ਼ਨ ਸਿਸਟਮ ਠੀਕ ਢੰਗ ਨਾਲ ਇਸਤੇਮਾਲ ਨਹੀਂ ਕਰ ਸਕੇ।
ਬ੍ਰਿਟਿਸ਼ ਚਾਰਟਰ ਏਅਰਲਾਈਨਜ ਦੀ ਟਾਈਟਨ ਏਅਰਵੇਜ ਦੇ ਸਾਬਕਾ ਪਾਇਲਟ ਜੋ ਟਾਊਨਸ਼ੇਡ ਦੱਸਦੇ ਹਨ , ‘ ਜਹਾਜ਼ ਉਡਾਉਣਾ ਸਾਈਕਲ ਵਰਗਾ ਨਹੀਂ ਹੈ। ਇੱਕ ਪਾਇਲਟ 10 ਸਾਲ ਦੇ ਵਕਫੇ ਮਗਰੋਂ ਵੀ ਜਹਾਜ਼ ਹਵਾ ‘ਚ ਲਿਜਾ ਸਕਦਾ ਹੈ ਪਰ ਬਾਕੀ ਅਪਰੇਸ਼ਨ ਵਿੱਚ ਦਿੱਕਤ ਆਉਂਦੀ ਹੈ। ਸਾਰੇ ਢੰਗਾਂ ਨਾਲ ਸੂਚਨਾਵਾਂ ਤੁਹਾਨੂੰ ਲਗਾਤਾਰ ਪ੍ਰੋਸੈਸ ਕਰਨੀ ਪੈਂਦੀਆਂ ਹਨ ਅਤੇ ਅਜਿਹੇ ਸਮੇ ਵਿੱਚ ਦਿਮਾਗ ਚੁਸਤ ਰੱਖਣ ਦਾ ਇੱਕ ਹੀ ਤਰੀਕਾ ਹੈ ਕਿ ਲਗਾਤਾਰ ਕੰਮ ਕਰਦੇ ਰਹਿਣਾ ।
2020 ਵਿੱਚ ਏਅਰ ਪੈਜੇਂਜਰ ਟਰੈਫਿਕ 66% ਤੱਕ ਘੱਟ ਗਿਆ ਸੀ । ਇਸ ਕਾਰਨ ਪਾਇਲਟਾਂ ਨੂੰ ਜਾਂ ਤਾਂ ਕੱਢ ਦਿੱਤਾ ਗਿਆ ਜਾਂ ਫਿਰ 12 ਮਹੀਨੇ ਤੱਕ ਛੁੱਟੀ ‘ਤੇ ਭੇਜ ਦਿੱਤਾ ਗਿਆ । ਐਨਾ ਹੀ ਨਹੀਨ , ਪਾਇਲਟਾਂ ਦੇ ਨਾਲ –ਨਾਲ ਜਹਾਜ਼ ਵੀ ਕਾਫੀ ਸਮੇਂ ਤੱਕ ਖੜੇ ਰਹੇ ਹਨ। ਲੰਬੇ ਸਮੇਂ ਤੋਂ ਬਾਅਦ ਉਡਾਣ ਭਰਦੇ ਸਮੇਂ ਕਿਵੇਂ ਪ੍ਰੋਫਾਰਮ ਕਰਨ , ਇਹ ਜਾਣਨਾ ਵੀ ਜਰੂਰੀ ਹੈ। ਯੁਰੋਪੀਅਨ ਐਵੀਏਸਲਨ ਸੇਫਟੀ ਏਜੰਸੀ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਅਣਹੋਣੀ ਨਾ ਹੋਵੇ , ਇਸ ਲਈ ਜਹਾਜ਼ ਅਤੇ ਪਾਇਲਟ ਦੋਵਾਂ ਦੀ ਪ੍ਰੈਕਟਿਸ ਇਕੱਠੀ ਹੋਵੇ ।

Total Views: 559 ,
Real Estate