ਵਾਰ ਵਾਰ ਸੀਟੀ ਸਕੈਨ ਕਰਵਾਉਣਾ ਵਧਾਉਦਾ ਹੈ ਕੈਂਸਰ ਦੇ ਖ਼ਤਰੇ ਨੂੰ


ਇੱਕ ਸੀਟੀ ਸਕੈਨ 300-400 ਵਾਰ ਛਾਤੀ ਦੇ ਐਕਸ-ਰੇਅ ਕਰਵਾਉਣ ਦੇ ਬਰਾਬਰ

ਏਮਸ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕਰੋਨਾ ਦੇ ਹਲਕੇ ਲੱਛਣਾਂ ਦੇ ਮਾਮਲੇ ਵਿੱਚ ਲੋਕਾਂ ਨੂੰ ਛਾਤੀ ਦਾ ਵਾਰ ਵਾਰ ਸੀਟੀ ਸਕੈਨ ਕਰਵਾਉਣ ਖ਼ਿਲਾਫ਼ ਚਿਤਾਵਨੀ ਦਿੱਤੀ ਹੈ ਕਿਉਂਕਿ ਇਹ ਕੈਂਸਰ ਦੇ ਖ਼ਤਰੇ ਨੂੰ ਵਧਾਉਂਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਬੇਲੋੜਾ ਸੀਟੀ ਸਕੈਨ ਕਰਵਾਉਣ ਨਾਲ ਫ਼ਾਇਦੇ ਦੀ ਥਾਂ ਨੁਕਸਾਨ ਵੱਧ ਹੋ ਸਕਦਾ ਹੈ। ਡਾਕਟਰ ਨੇ ਕਿਹਾ ਕਿ ਇੱਕ ਸੀਟੀ ਸਕੈਨ 300-400 ਵਾਰ ਛਾਤੀ ਦੇ ਐਕਸ-ਰੇਅ ਕਰਵਾਉਣ ਦੇ ਬਰਾਬਰ ਹੈ। ਅੰਕੜਿਆਂ ਮੁਤਾਬਕ, ਵਾਰ ਵਾਰ ਸੀਟੀ ਸਕੈਨ ਕਰਵਾਉਣ ਮਗਰੋਂ ਕੈਂਸਰ ਦਾ ਖ਼ਤਰਾ ਵੱਧ ਸਕਦਾ ਹੈ। ਖ਼ੁਦ ਨੂੰ ਵਾਰ ਵਾਰ ਰੇਡੀਏਸ਼ਨ ਦੇ ਸੰਪਰਕ ਵਿੱਚ ਲਿਆਉਣ ਨਾਲ ਨੁਕਸਾਨ ਹੋ ਸਕਦਾ ਹੈ। ਇਸ ਲਈ ਆਕਸੀਜਨ ਦਾ ਪੱਧਰ ਠੀਕ ਹੋਣ ਦੀ ਸੂਰਤ ਵਿੱਚ ਕਰੋਨਾ ਦੇ ਹਲਕੇ ਲੱਛਣ ਹੋਣ ’ਤੇ ਸੀਟੀ ਸਕੈਨ ਕਰਵਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਡਾ। ਗੁਲੇਰੀਆ ਨੇ ਸੁਝਾਅ ਦਿੱਤਾ ਕਿ ਹਸਪਤਾਲ ਵਿੱਚ ਭਰਤੀ ਹੋਣ ਅਤੇ ਸਾਹ ਦੀ ਸਮੱਸਿਆ ਵਧਣ ਦੀ ਸੂਰਤ ਵਿੱਚ ਸੀਟੀ ਸਕੈਨ ਕਰਵਾਉਣਾ ਚਾਹੀਦਾ ਹੈ।

Total Views: 235 ,
Real Estate