ਹਾਥਰਸ ਦੁਰਘਟਨਾ – ਯੋਗੀ ਦੇ ਵਿਰੋਧੀ ਸਿਰਫ਼ ਸੁਪਨੇ ਦੇਖਣ ਵਾਲੇ

ਮਾਇਆਵਤੀ ਅਤੇ ਅਖਿਲੇਸ਼ ਯਾਦਵ ਕਿਉਂ ਮੌਨ ਹਨ ?

ਸਵਾਤੀ ਚਤੁਰਵੇਦੀ

ਹਾਥਰਸ ਦੀ ਦਲਿਤ ਕੁੜੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਉਸਦੀ ਜੀਭ ਕੱਟ ਦਿੱਤੀ ਗਈ । ਰੀਡ ਦੀ ਹੱਡੀ ਵੀ ਤੋੜ ਦਿੱਤੀ ਗਈ ਸੀ, ਉਸ ਲਕਵਾ ਮਾਰ ਗਿਆ ਸੀ।
ਉਸਦੀ ਜਿੰਦਗੀ ਦੀ ਡੌਰ ਚੁੱਕ ਟੁੱਟੀ ਸੀ , ਪਰ ਇੱਥੇ ਹੀ ਖ਼ਤਮ ਨਹੀਂ ਹੋਇਆ, ਉਸਦੇ ਪਰਿਵਾਰ ਨੂੰ ਉਸਦੇ ਅੰਤਿਮ ਸਸਕਾਰ ਤੇ ਵੀ ਸ਼ਾਮਿਲ ਹੋਣ ਦੀ ਆਗਿਆ ਨਹੀਂ ਦਿੱਤੀ ਗਈ । ਇੱਕ ਦਰਦਨਾਕ ਅਤੇ ਗੰਭੀਰ ਘਟਨਾਕ੍ਰਮ ਦੇ ਤਹਿਤ ਪੁਲਿਸ ਕਰਮੀਆਂ ਨੇ ਉਸਦੀ ਘਰ ਦੀ ਬੈਰੀਕੇਡਿੰਗ ਕਰ ਦਿੱਤੀ ਅਤੇ ਉਸਦੀਆਂ ਅੰਤਿਮ ਰਸ਼ਮਾਂ ‘ਨਿਬੇੜਣ’ ਲਈ ਅੱਗੇ ਵਧੇ ।
ਇਸ ਅਜੀਬ ਹਮਲੇ ਅਤੇ ਮੌਤ ਨੇ ਜਾਤੀ ਸੰਘਰਸ਼ ਵਿੱਚ ਇੱਕ ਨਵੀਂ ਕੜੀ ਜੋੜ ਦਿੱਤੀ । ਮਾਮਲੇ ਦੇ ਚਾਰੇ ਮੁਲਜਿ਼ਮ ਉੱਚੀ ਜਾਤੀ ਦੇ ਹਨ। ਇਸ ਮਾਮਲੇ ਵਿੱਚ ਪੁਲੀਸ ਢਿੱਲਮੱਠ ਇਹ ਸੰਕੇਤ ਦਿੰਦੀ ਹੈ ਕਿ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੇ ਸ਼ਾਸਨਕਾਲ ਵਿੱਚ ‘ਠਾਕੁਰ ਰਾਜ’ ਬੇਲਗਾਮ ਹੈ , ਫਿਰ ਵੀ ਕੋਈ ਵੀ ਰਾਜਨੀਤਕ ਦਲ ਹੁਣ ਤੱਕ ਲੋੜੀਂਦਾ ਮਜਬੂਤ ਸਟੈਂਡ ਲੈਂਦਾ ਨਹੀਂ ਦਿਖ ਰਿਹਾ, ਸ਼ਾਇਦ ਉਹਨਾਂ ਨੂੰ ਇੱਕ ਖਾਸ ਵਰਗ ਦੇ ਵੋਟਰਾਂ ਦੇ ਨਾਰਾਜ਼ ਹੋਣ ਦਾ ਖ਼ਤਰਾ ਹੈ।
ਜੇ ਤੁਹਾਨੂੰ ਲੱਗਦਾ ਹੈ ਕਿ ਇਸ ਸਮੂਹਿਕ ਬਲਾਤਕਾਰ ਅਤੇ ਉਸਦੇ ਨਤੀਜੇ ਵਜੋਂ ਮਾਇਆਵਤੀ ( ਉੱਤਰ ਪ੍ਰਦੇਸ਼ ਦੀ ਪਹਿਲੀ ਮਹਿਲਾ ਦਲਿਤ ਮੁੱਖ ਮੰਤਰੀ ) ਆਪਣੇ ਰਾਜਨੀਤਕ ਲੋਕਤੰਤਰ ਨੂੰ ਸਮਾਪਤ ਕਰ ਦੇਵੇਗੀ ਤਾਂ ਤੁਸੀ ਗਲਤ ਹੋ । ਮਾਇਆਵਤੀ ਅਤੇ ਉਸਦੇ ਸਾਬਕਾ ਸਹਿਯੋਗੀ ਰਹੇ ਅਖਿਲੇਸ਼ ਯਾਦਵ ਨੇ ਆਪਣੀ ਨਾਰਾਜਗੀ ਅਤੇ ਘਟਨਾ ਦੀ ਨਿੰਦਾ ਸਿਰਫ਼ ਸੋਸ਼ਲ ਮੀਡੀਆ ਉਪਰ ਟਵੀਟ ਕਰਕੇ ਕੀਤੀ ਹੈ , ਕਿੰਨੇ ਬਹੁਜਨ ਅਤੇ ਹੋਰ ਪਿਛੜੇ ਵਰਗ ( ਓਬੀਸੀ ) , ਜੋ ਉਹਨਾਂ ਦੇ ਸਮਰਥਕ ਅਤੇ ਵੋਟ ਬੈਂਕ ਹਨ, ਸੋਸ਼ਲ ਮੀਡੀਆ ‘ਤੇ ਐਕਟਿਵ ਹਨ ?
ਮਾਇਆਵਤੀ ਅਤੇ ਅਖਿਲੇਸ਼ ਯਾਦਵ ਕਿਉਂ ਮੌਨ ਹਨ ?
ਇਸ ਲਈ ਮੋਦੀ ਸਰਕਾਰ ਅਤੇ ਇਹਨਾਂ ਦੋਵਾਂ ਦੇ ਵਿੱਚ ਇੱਕ ਮੂਕ –ਸਹਿਮਤੀ ਹੈ ਕਿ ਕੋਈ ਵੀ ਬੀਜੇਪੀ ਦੇ ਖਿਲਾਫ਼ ਕੋਈ ਸਿਆਸੀ ਚਾਲ ਨਹੀਂ ਚੱਲੇਗਾ। ਹਾਲ ਵਿੱਚ ਹੀ ਵਿਵਾਦਤ ਕਿਸਾਨ ਬਿੱਲ ਸੰਸਦ ਵਿੱਚ ਹੰਗਾਮੇ ਵਿੱਚ ਧੱਕੇ ਨਾਲ ਪਾਸ ਹੋਇਆ ਪਰ ਨਾ ਤਾਂ ਮਾਇਆਵਤੀ ਅਤੇ ਨਾ ਹੀ ਅਖਿ਼ਲੇਸ਼ ਯਾਦਵ ਨੇ ਉਸਦਾ ਕੋਈ ਖਾਸ ਵਿਰੋਧ ਕੀਤਾ । ਜਦੋਂ ਕੋਈ ਨੇਤਾ ਰਾਜਨੀਤਕ ਵਿਰੋਧ ਦੇ ਕੇਂਦਰ ਦੇ ਖਿਲਾਫ਼ ਆਵਾਜ਼ ਉਠਾਉਂਦਾ ਹੈ ਤਾਂ ਕੇਂਦਰੀ ਜਾਂਚ ਬਿਊਰੋ ( ਸੀਬੀਆਈ) ਉਸਦੇ ਖਿਲਾਫ਼ ਆਮਦਨ ਤੋਂ ਜਿ਼ਆਦਾ ਸੰਪਤੀ / ਭ੍ਰਿਸ਼ਟਾਚਾਰ ਦੇ ਕਈ ਮਾਮਲਿਆਂ ਦੀ ਜਾਂਚ ਸੁਰੂ ਕਰ ਦਿੰਦੀ ਹੈ। ਸੀਬੀਆਈ ਮੋਦੀ ਸਰਕਾਰ ਦੀ ਸਭ ਤੋਂ ਭਰੋਸੇਯੋਗ ਸਹਿਯੋਗੀ ਹੈ।
ਇਸ ਲਈ ਯੋਗੀ ਅਦਿੱਤਿਆਨਾਥ ਦੇ ਲਈ ਇਹ ਦੋਵੇਂ ਖੇਤਰੀ ਮਹਾਰਥੀ ਸੁਪਨਿਆ ਦੀ ਵਿਰੋਧੀ ਧਿਰ ਸਾਬਿਤ ਹੋ ਰਹੇ ਹਨ ।
ਤੀਜੀ ਪਾਰਟੀ ਹੈ ਕਾਂਗਰਸ, ਜੋ ਪ੍ਰਿਅੰਕਾ ਗਾਂਧੀ ਵਾਡਰਾ- ਜਿਸਨੇ ਯੂਪੀ ਦੇ ਸਕੱਤਰ ਦੇ ਰੂਪ ਵਿੱਚ ਇੱਕ ਸ਼ਾਨਦਾਰ ਰਾਜਨੀਤਕ ਸੁਰੂਆਤ ਕੀਤੀ ਹੈ , ਦੇ ਅਗਵਾਈ ਵਿੱਚ ਖੁਦ ਨੂੰ ਯੂਪੀ ਦੇ ਅਖਾੜੇ ਵਿੱਚ ਉਤਾਰ ਰਹੀ ਹੈ। ਬੱਸ ਅਗੜੀ ਅਤੇ ਦਲਿਤ ਜਾਤੀਆਂ ਦੇ ਗਠਜੋੜ ( ਜੋ ਕਦੇ ਕਾਂਗਰਸ ਦਾ ਰਵਾਇਤੀ ਵੋਟ ਬੈਂਕ ਹੋਇਆ ਕਰਦਾ ਸੀ , ਜਿਹੜਾ ਹੁਣ ਬੀਜੇਪੀ ਅਤੇ ਦੂਜੀਆਂ ਦੇ ਪਿੱਛੇ ਲੱਗ ਚੁੱਕਾ ਹੈ ) ਬਣਾਉਣ ਵਿੱਚ ਜੁਟੀ ਹੋਈ ਹੈ।
ਪ੍ਰਿਅੰਕਾ ਹਾਲੇ ਵੀ ਲਖਨਊ ਵਿੱਚ ਬਿਨਾ ਆਧਾਰ ਵਾਲੀ ਇੱਕ ਹੈਲੀਕਾਪਟਰ ਨੇਤਾ ਹੈ, ਜੋ ਖੁਦ ਅਤੇ ਕਾਂਗਰਸ ਦਾਅਦਾ ਕਰਦੀ ਰਹੀ ਹੈ ਕਿ ਇਹ ਬਦਲਾਅ ਹੋਵੇਗਾ ਪਰ ਹਾਲੇ ਤੱਕ ਅਜਿਹਾ ਦਿਸ ਨਹੀਂ ਰਿਹਾ । ਕਾਂਗਰਸ ਨੇਤਾ ਜਿਤਿਨ ਪ੍ਰਸ਼ਾਦ ਯੂਪੀ ਵਿੱਚ ਯੋਗੀ ਦੇ ‘ਠਾਕੁਰ ਰਾਜ’ ਦੇ ਖਿਲਾਫ਼ ਬ੍ਰਹਾਮਣਾਂ ਨੂੰ ਲੁਭਾਉਣ ਦੇ ਯਤਨ ‘ਚ ਲੱਗੇ ਹੋਏ ਹਨ। ਪ੍ਰਸ਼ਾਦ ਨੇ ਇਸੇ ਮਕਸਦ ਨਾਲ 2017 ਵਿੱਚ ਬ੍ਰਹਾਮਣ ਚੇਤਨਾ ਪਰਿਸ਼ਦ ਲਾਂਚ ਕੀਤੀ ਸੀ ਅਤੇ ਬਸਤੀ , ਪ੍ਰਤਾਪਗੜ੍ਹ , ਅਮੇਠੀ ਅਤੇ ਪ੍ਰਯਾਗਰਾਜ ਵਿੱਚ ਯੋਗੀ ਰਾਜ ਵਿੱਚ ਮਾਰੇ ਬ੍ਰਹਾਮਣਾਂ ਦੇ ਘਰਾਂ ਦਾ ਦੌਰਾ ਕਰ ਚੁੱਕੇ ਹਨ।
ਕਾਂਗਰਸ ਨੇ ਪੀਐਮ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਦੇ ਰਹਿਣ ਵਾਲੇ ਰਾਜੇਸ਼ ਮਿਸ਼ਰਾ ਨੂੰ ਵੀ ਆਪਣੀ ਨਵੀਂ ਚੋਣ ਕਮੇਟੀ ‘ਚ ਥਾਂ ਦਿੱਤੀ ਹੈ , ਇਸ ਤੋਂ ਪਹਿਲਾਂ ਯੂਪੀ ਦੇ ਇੱਕ ਮਾਤਰ ਨੇਤਾ ਸਾਬਕਾ ਕੇਂਦਰੀ ਮੰਤਰੀ ਸਵਰਗੀ ਕਮਲਾਪਤੀ ਤ੍ਰਿਪਾਠੀ ਨੂੰ ਹੀ ਕਾਂਗਰਸ ਇਸ ਅਹਿਮ ਕਮੇਟੀ ਵਿੱਚ ਸ਼ਾਮਿਲ ਕਰ ਸਕੀ ਸੀ । ਸਿਆਸੀ ਮਾਹਿਰ ਸਮਝਦੇ ਹਨ ਕਿ ਮਿਸ਼ਰਾ ਦੀ ਨਿਯੁਕਤੀ ਰਾਜ ਦੇ ਪੂਰਬੀ ਹਿੱਸੇ ਵਿੱਚ ਬ੍ਰਹਾਮਣਾਂ ਨੂੰ ਲੁਭਾਉਣ ਦੀ ਕੋਸਿ਼ਸ਼ ਦਾ ਸਿੱਧਾ ਸੁਨੇਹਾ ਹੈ।
ਯੂਪੀ ਵਿੱਚ 10 ਫੀਸਦੀ ਦੇ ਆਸਪਾਸ ਬ੍ਰਹਾਮਣ ਵੋਟ ਬੈਂਕ ਹੈ ਜੋ ਇੱਕ ਦਰਜਨ ਤੋਂ ਜਿ਼ਆਦਾ ਲੋਕ ਸਭਾ ਸੀਟਾਂ ਤੇ 50 ਤੋਂ ਜਿ਼ਆਦਾ ਵਿਧਾਨ ਸਭਾ ਸੀਟਾਂ ‘ਤੇ ਆਪਣਾ ਪ੍ਰਭਾਵ ਰੱਖਦਾ ਹੈ।
ਮਾਇਆਵਤੀ ਨੇ ਵੀ ਆਪਣੇ ਪਹਿਲਾਂ ਬ੍ਰਹਾਮਣ –ਦਲਿਤ ( ਜਾਟਵ) ਗਠਜੋੜ ਦਾ ਇੱਕ ਸਤਰੰਗੀ ਸਿਆਸੀ ਇੰਟਰਧਨੁੱਸ਼ ਬਣਾਇਆ ਸੀ , ਤਾਂ ਕਿ ਸੱਤਾ ਹਾਸਲ ਹੋ ਸਕੇ ਅਤੇ 2007 ਵਿੱਚ ਉਹ ਕਾਮਯਾਬ ਵੀ ਹੋਈ ਸੀ ।
ਸਾਲ 2014 ਵਿੱਚ ਬੀਜੇਪੀ ਨੇ ਇਸ ਸਿਆਸੀ ਗਠਜੋੜ ਦੀ ਹਵਾ ਕੱਢ ਦਿੱਤੀ ਸੀ ਅਤੇ ਸਵਰਨ ਭਾਈਚਾਰੇ ਦੀਆਂ ਸਾਰੀਆਂ ਜਾਤਾਂ ਦਾ ਵੋਟ ਆਪਣੇ ਹਿੱਸੇ ਵਿੱਚ ਕਰ ਲਿਆ ਸੀ । ਇਸ ਤੋਂ ਬਿਨਾ ਕਈ ਓਬੀਸੀ ਜਾਤੀਆਂ ਅਤੇ ਗੈਰ ਜਾਟਵ ਦਲਿਤ ਜਾਤੀਆਂ ਦਾ ਵੀ ਵੋਟ ਬੈਂਕ ਖਿੱਚ ਕੇ ਰਾਜ ਦੀਆਂ 80 ਲੋਕ ਸਭਾ ਸੀਟਾਂ ਵਿੱਚੋਂ 64 ਉਪਰ 2019 ਵਿੱਚ ਕਬਜ਼ਾ ਕਰ ਲਿਆ । ਮਾਇਆਵਤੀ ਅਤੇ ਅਖਿਲੇਸ਼ ਦੇ ਗਠਜੋੜ ਨੂੰ 15 ਸੀਟਾਂ ਹੀ ਮਿਲ ਸਕੀਆਂ ।
ਵਿਰੋਧੀ ਜਿਸ ਚੀਜ ਨੂੰ ਉਜਾਗਰ ਕਰਨ ਵਿੱਚ ਅਸਫਲ ਰਹੇ , ਉਹ ਇਹ ਕਿ ਯੋਗੀ ਦੀ ਅਗਵਾਈ ਵਿੱਚ ਜਾਤੀਗਤ ਹਿੰਸਾ ਵਿੱਚ ਥੋਕ ‘ਚ ਵਾਧਾ ਹੋਇਆ , ਇਸ ਪਿੱਛੇ ਲੋਕ ਠਾਕੁਰਾਂ ਨੂੰ ਜਿੰਮੇਦਾਰ ਠਹਿਰਾਉਂਦੇ ਹਨ।
ਹਾਥਰਸ ਕੇਸ ਵਿੱਚ ਯੂਪੀ ਪੁਲੀਸ ਨੂੰ ਇੱਕ ਐਫਆਈਆਰ ਲਿਖਣ ਵਿੱਚ 10 ਦਿਨ ਲੱਗ ਗਏ । ਇਹ ਉਨਾਵ ਬਲਾਤਕਾਰ ਮਾਮਲੇ ਵਰਗਾ ਹੀ ਹੈ। ਜਿਸ ਵਿੱਚ ਜੂਨ 2017 ਵਿੱਚ ਇੱਕ ਕੁੜੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ । ਢਾਈ ਸਾਲ ਬਾਅਦ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਦਸੰਬਰ 2019 ਵਿੱਚ ਬਲਾਤਕਾਰ ਦਾ ਦੋਸ਼ੀ ਠਹਿਰਾਇਆ ਗਿਆ ਸੀ । ਸੇਂਗਰ ਨੂੰ ਪੀੜਤ ਕੁੜੀ ਦੇ ਬਾਪ ਦੀ ਹੱਿਤਆ ਦਾ ਦੋਸ਼ੀ ਵੀ ਪਾਇਆ ਗਿਆ ਸੀ ।
ਯੂਪੀ ਦੇ ਅਮੇਠੀ ਮੈਂਬਰ ਪਾਰਲੀਮੈਂਟ ਅਤੇ ਮੋਦੀ ਸਰਕਾਰ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਚੁੱਪ ਹੈ। ਦਿੱਲੀ ‘ਚ ਹਾਥਰਸ ਗੈਂਗਰੇਪ ਕਾਂਡ ਦੇ ਵਿਰੋਧ ‘ਚ ਹੋਈ ਕਾਂਗਰਸ ਦੇ ਵਿਰੋਧ ਪ੍ਰਦਰਸ਼ਨ ‘ਚ ਨਾ ਤਾਂ ਕਿਸੇ ਗਾਂਧੀ ਨੇ ਹਿੱਸਾ ਲਿਆ ਅਤੇ ਨਾ ਹੀ ਉਸਦੀ ਪਾਰਟੀ ਦੇ ਕੋਈ ਦਾ ਕੋਈ ਵੱਡਾ ਲੀਡਰ ਸ਼ਾਮਿਲ ਹੋਇਆ।
ਇਸ ਲਈ ਉਤਰ ਪ੍ਰਦੇਸ ਦੇ ਵੋਟਰਾਂ ਦੇ ਕੋਲ ਬਹੁਤ ਸਾਰੇ ਵਿਕਲਪ ਬਚੇ ਹਨ – ਇਹ ਪੂਰੀ ਤਰ੍ਹਾਂ ਨਾਲ ਵਿਰੋਧੀਆਂ ਦੇ ਕੋਲ ਹੈ ।

Total Views: 196 ,
Real Estate