ਪੁਲੀਸ ਦੀ ਧੌਂਸ ਦੇ ਸਤਾਏ ਬਰਨਾਲਾ ਦੇ ਹਲਵਾਈਆਂ ਵੱਲੋਂ ਦਿਵਾਲੀ ਮੌਕੇ ਪੁਲੀਸ ਨੂੰ ‘ਤੋਹਫ਼ੇ’ ਨਾ ਦੇਣ ਦਾ ਐਲਾਨ

ਬਰਨਾਲਾ, 11 ਸਤੰਬਰ (ਜਗਸੀਰ ਸਿੰਘ ਸੰਧੂ) : ਸਮੁੱਚੇ ਲਾਕਡਾਊਨ ਦੇ ਸਮੇਂ ਲੰਮਾ ਸਮਾਂ ਦੁਕਾਨਾਂ ਬੰਦ ਰਹਿਣ ਅਤੇ ਜਦ ਕਿਤੇ ਸੀਮਤ ਛੋਟ ਮਿਲੀ ਤਾਂ ਦੁਕਾਨਾਂ ਬੰਦ ਕਰਾਉਣ ਸਮੇਂ ਸਥਾਨਕ ਪੁਲੀਸ ਵੱਲੋਂ ਦਿਖਾਈ ਬੇਲੋੜੀ ਧੌਂਸ ਤੇ ਧੱਕੇਸ਼ਾਹੀ ਤੋਂ ਖਫ਼ਾ ਸ਼ਹਿਰ ਦੇ ਸਮੂਹ ਹਲਵਾਈਆਂ ਇਸ ਵਾਰ ਪੁਲੀਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅਕਸਰ ‘ਦਿਵਾਲੀ’ ਮੌਕੇ ਦਿੱਤੇ ਜਾਂਦੇ ‘ਮੁਫ਼ਤ ਮਿਠਾਈ ਤੋਹਫ਼ੇ’ ਨਾ ਦੇਣ ਦਾ ਫੈਸਲਾ ਲਿਆ। ਹਲਵਾਈ ਯੂਨੀਅਨ ਦੇ ਸੀਨੀਅਰ ਆਗੂ ਕੁਲਦੀਪ ਸੂਦ ਨੇ ਦੱਸਿਆ ਕਿ ਸ਼ਹਿਰ ਦੇ ਹਲਵਾਈ ਆਮ ਤੌਰ ‘ਤੇ ਸਥਾਨਕ ਪੁਲੀਸ ਦੇ ਸਿਪਾਹੀ ਤੋਂ ਲੈ ਕੇ ਉੱਚ ਅਧਿਕਾਰੀਆਂ ਤੱਕ ਦੀਆਂ ਛੋਟੀਆਂ-ਮੋਟੀਆਂ ਵਗਾਰਾਂ ਤੋਂ ਲੈ ਕੇ ਦਿਵਾਲੀ ਦੇ ਮੁਫ਼ਤ ਲੱਡੂਆਂ ਦੇ ਤੋਹਫ਼ਿਆਂ ਤੱਕ ਹਰ ਸਾਲ ਬਰਦਾਸ਼ਤ ਕਰਦੇ ਹਨ। ਪ੍ਰੰਤੂ ਮਹਾਂਮਾਰੀ ਦੇ ਔਖੇ ਸਮੇਂ (ਲਾਕਡਾਊਨ) ਦੌਰਾਨ ਪਹਿਲਾਂ ਤਾਂ ਦੂਜੀਆਂ ਦੁਕਾਨਾਂ ਦੇ ਮੁਕਾਬਲੇ ਮਿਠਾਈ ਦੁਕਾਨਾਂ ਜ਼ਿਆਦਾ ਸਮਾਂ ਬੰਦ ਰਹੀਆਂ। ਜੇਕਰ ਸੀਮਤ ਸਮੇਂ ਲਈ ਇਜ਼ਾਜਤ ਮਿਲੀ ਤਾਂ ਦਿੱਤੇ ਸਮੇਂ ਦੇ ਥੋੜ•ਾ ਜਿਹਾ ਵੀ ਇੱਧਰ-ਉੱਧਰ ਖੋਲ•ਣ/ਬੰਦ ਕਰਨ ਮੌਕੇ, ਉਹੀ ਪੁਲੀਸ ਨੇ ਹਲਵਾਈਆਂ ਨੂੰ ਸਹਿਯੋਗ ਦੀ ਥਾਂ ਧੌਂਸ ਤੇ ਦਾਦਾਗਿਰੀ ਦਿਖਾਈ ਬਲਕਿ ਇੱਕ ਆਗੂ ਦੀ ਪ੍ਰਸਿੱਧ ਦੁਕਾਨ ਨੂੰ ਵੀ ਜ਼ੁਰਮਾਨਾ ਠੋਕ ਦਿੱਤਾ। ਸ੍ਰੀ ਸੂਦ ਨੇ ਦੱਸਿਆ ਕਿ ਦਿਵਾਲੀ ਮੌਕੇ ਪੁਲੀਸ ਵੱਲੋਂ ‘ਜ਼ਬਰੀ ਤੋਹਫ਼ਾ ਵਸੂਲੀ’ ਦਾ ਸਿਲਸਿਲਾ ਤਕਰੀਬਨ ਪਿਛਲੇ ਦੋ ਦਹਾਕਿਆਂ ਤੋਂ ਨਿਰਵਿਘਨ ਜਾਰੀ ਹੈ।
ਕਿਹਾ ਕਿ ਪੁਲੀਸ ਦੇ ਧੱਕੜ ਰਵੱਈਏ ਦੇ ਸਤਾਏ ਹਲਵਾਈਆਂ ਨੇ ਇਹ ਮੁੱਦਾ ਆਪਣੀ ਯੂਨੀਅਨ ਵਿੱਚ ਵਿਚਾਰਿਆ। ਅਖੀਰ ਫੈਸਲਾ ਲਿਆ ਗਿਆ ਕਿ ਦਿਵਾਲੀ ਤਿਉਹਾਰ ਦੇ ‘ਤੋਹਫ਼ੇ’ ਵਜੋਂ ਇਸ ਵਾਰ ਪੁਲੀਸ ਦਾ ‘ਮੁਫ਼ਤ ਮੂੰਹ ਮਿੱਠਾ’ ਨਹੀਂ ਕਰਵਾਇਆ ਜਾਵੇਗਾ। ਜੇਕਰ ਸਿੱਟੇ ਵਜੋਂ ਤਿਉਹਾਰਾਂ ਮੌਕੇ ਪ੍ਰੇਸ਼ਾਨ ਕੀਤਾ ਗਿਆ ਤਾਂ ਅਗਾਮੀ ਚੋਣਾਂ ਮੌਕੇ ਸਮੁੱਚੇ ਹਲਵਾਈ ਪਰਿਵਾਰ ਹਾਕਮ ਧਿਰ ਦੇ ਵਿਰੁੱਧ ਡਟਣ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਇਸ ਮੌਕੇ ਰਾਧੇ ਸ਼ਿਆਮ, ਜੁਨੇਜ਼ਾ ਸਵੀਟਸ, ਬਿੱਟੂ ਲਛਮਣ, ਮਾਂਗੀ ਰਾਮ ਬੀਕਾਨੇਰੀ ਤੇ ਕੁੰਦਨ ਸਵੀਟ ਆਦਿ ਮੈਂਬਰ ਸਨ।

Total Views: 57 ,
Real Estate