ਕੇਂਦਰੀ ਜਾਂਚ ਏਜੰਸੀ ਨੇ ਨੀਟ-ਯੂ ਜੀ ਪੇਪਰ ਲੀਕ ਮਾਮਲੇ ਵਿੱਚ ਜੀਵ ਵਿਗਿਆਨ (ਬਾਇਓਲੋਜੀ) ਦੀ ਲੈਕਚਰਾਰ ਨੂੰ ਗ਼੍ਰਿਫ਼ਤਾਰ ਕੀਤਾ ਹੈ। ਇਹ ਲੈਕਚਰਾਰ 3 ਮਈ ਨੂੰ ਹੋਈ ਨੀਟ-ਯੂ ਜੀ ਪ੍ਰੀਖਿਆ ਦਾ ਪੇਪਰ ਤਿਆਰ ਕਰਨ ਵਾਲੀ ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਦੀ ਕਮੇਟੀ ਵਿੱਚ ਸ਼ਾਮਲ ਸੀ। ਇਹ ਸੱਜਰੀ ਗ਼੍ਰਿਫ਼ਤਾਰੀ ਇਸ ਮਾਮਲੇ ’ਚ ਪਹਿਲਾਂ ਕਾਬੂ ਕੀਤੇ ਕਥਿਤ ਸਰਗਣੇ ਪੀ ਵੀ ਕੁਲਕਰਨੀ ਤੇ ਹੋਰਨਾਂ ਮੁਲਜ਼ਮਾਂ ਤੋਂ ਪੁੱਛ-ਪੜਤਾਲ ਦੇ ਅਧਾਰ ਉੱਤੇ ਕੀਤੀ ਗਈ ਹੈ। ਦਿੱਲੀ ਕੋਰਟ ਨੇ ਕੁਲਕਰਨੀ ਤੇ ਇਕ ਹੋਰ ਮੁਲਜ਼ਮ ਮਨੀਸ਼ਾ ਵਾਘਮਾਰੇ ਨੂੰ 10 ਦਿਨਾਂ ਲਈ ਸੀ ਬੀ ਆਈ ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਛੇ ਹੋਰ ਮੁਲਜ਼ਮ ਸ਼ੁਭਮ ਖੈਰਨਾਰ, ਮੰਗੀਲਾਲ ਬਿਵਾਲ, ਵਿਕਾਸ ਬਿਵਾਲ, ਦਿਨੇਸ਼ ਬਿਵਾਲ, ਯਸ਼ ਯਾਦਵ ਅਤੇ ਧਨੰਜੈ ਲੋਖੰਡੇ ਪਹਿਲਾਂ ਹੀ ਕੇਂਦਰੀ ਏਜੰਸੀ ਦੀ ਹਿਰਾਸਤ ’ਚ ਹਨ।ਅਧਿਕਾਰੀਆਂ ਨੇ ਕਿਹਾ ਕਿ ਜੀਵ ਵਿਗਿਆਨ ਦੀ ਲੈਕਚਰਾਰ ਮਨੀਸ਼ਾ ਮੰਧਾਰੇ ਨੂੰ ਏਜੰਸੀ ਦੇ ਹੈੱਡਕੁਆਰਟਰ ’ਤੇ ਪੁੱਛਗਿੱਛ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹ ਕੌਮੀ ਯੋਗਤਾ ਕਮ ਦਾਖ਼ਲਾ ਟੈਸਟ (ਅੰਡਰਗਰੈਜੂਏਟ) ਪ੍ਰੀਖਿਆ ਦੇ ਅਮਲ ਵਿੱਚ ਸ਼ਾਮਲ ਸੀ ਅਤੇ ਐੱਨ ਟੀ ਏ ਨੇ ਉਸ ਨੂੰ ਮਾਹਿਰ ਵਜੋਂ ਨਿਯੁਕਤ ਕੀਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਮੰਧਾਰੇ ਦੀ ਬੋਟਨੀ ਤੇ ਜ਼ੌਲੋਜੀ ਦੇ ਪ੍ਰਸ਼ਨ ਪੱਤਰਾਂ ਤੱਕ ਸਿੱਧੀ ਪਹੁੰਚ ਸੀ। ਮੰਧਾਰੇ ’ਤੇ ਦੋਸ਼ ਹੈ ਕਿ ਉਸ ਨੇ ਅਪਰੈਲ 2026 ਵਿੱਚ ਪੁਣੇ ਦੀ ਮਨੀਸ਼ਾ ਵਾਘਮਾਰੇ ਰਾਹੀਂ ਸੰਭਾਵੀ ਨੀਟ ਪ੍ਰੀਖਿਆ ਉਮੀਦਵਾਰਾਂ ਨੂੰ ਲਾਮਬੰਦ ਕੀਤਾ ਸੀ।
NEET UG Paper Leak: ਕੇਂਦਰੀ ਜਾਂਚ ਏਜੰਸੀ ਵਲੋਂ ਬਾਇਓਲੋਜੀ ਦੀ ਲੈਕਚਰਾਰ ਗ਼੍ਰਿਫ਼ਤਾਰ
Total Views: 2 ,
Real Estate





















