ਆਸਟ੍ਰੇਲੀਆ ’ਚ ਦਿੱਲੀ ਦੇ ਸਤੀਸ਼ ਰਸਤੋਗੀ ਨੂੰ 61 ਔਰਤਾਂ ਨਾਲ ਜਿਨਸੀ ਸੋਸ਼ਣ ਦੇ ਮਾਮਲੇ ’ਚ 13 ਸਾਲ 10 ਮਹੀਨਿਆਂ ਦੀ ਕੈਦ

ਆਸਟ੍ਰੇਲੀਆ ਦੀ ਇਕ ਅਦਾਲਤ ਨੇ ਦਿੱਲੀ ਨਾਲ ਸਬੰਧਤ 39 ਸਾਲ ਦੇ ਮਸਾਜ ਥੈਰੇਪਿਸਟ ਸੁਮਿਤ ਸਤੀਸ਼ ਰਸਤੋਗੀ ਨੂੰ 61 ਔਰਤਾਂ ਨਾਲ ਜਿਨਸੀ ਸੋਸ਼ਣ ਅਤੇ ਅਸ਼ਲੀਲਤਾ ਦੇ 97 ਮਾਮਲਿਆਂ ਵਿਚ 13 ਸਾਲ ਅਤੇ 10 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਹੈ।ਇਹ ਘਟਨਾਵਾਂ ਅਕਤੂਬਰ 2021 ਤੋਂ ਜੁਲਾਈ 2022 ਦਰਮਿਆਨ ਗਲੇਨੈਲਗ ਦੇ ਇਕ ਮਸਾਜ ਸੈਂਟਰ ਵਿਚ ਵਾਪਰੀਆਂ। ਦਖਣੀ ਅਸਟਰੇਲੀਆ ਦੀ ਜ਼ਿਲ੍ਹਾ ਅਦਾਲਤ ਦੀ ਜੱਜ ਕਾਰਮੇਨ ਮੈਟਿਓ ਨੇ ਕਿਹਾ ਕਿ ਦੋਸ਼ੀ ਦਾ ਵਿਵਹਾਰ ਸਮੇਂ ਦੇ ਨਾਲ ਹੋਰ ‘ਹਮਲਾਵਰ’ ਬਣ ਗਿਆ ਸੀ। ਪੀੜਤ ਔਰਤ ਨੇ ਦਸਿਆ , ‘‘ਇਹ ਘਟਨਾ ਮੇਰੇ ਹਨੀਮੂਨ ਦੌਰਾਨ ਹੋਈ ਸੀ, ਜਿਸ ਦਾ ਮੇਰੀ ਨਿੱਜੀ ਜ਼ਿੰਦਗੀ ਅਤੇ ਰਿਸ਼ਤਿਆਂ ’ਤੇ ਡੂੰਘਾ ਮਾਨਸਿਕ ਅਸਰ ਪਿਆ ਹੈ।’’ ਇਕ ਹੋਰ ਪੀੜਤ ਨੇ ਬਾਕੀ ਔਰਤਾਂ ਨੂੰ ਸੁਚੇਤ ਕਰਦਿਆਂ ਅਪੀਲ ਕੀਤੀ, ‘‘ਕਿਸੇ ਵੀ ਸ਼ੱਕੀ ਵਿਵਹਾਰ ਨੂੰ ਨਜ਼ਰਅੰਦਾਜ਼ ਨਾ ਕਰੋ ਅਤੇ ਅਜਿਹੀਆਂ ਘਟਨਾਵਾਂ ਦੀ ਰੀਪੋਰਟ ਤੁਰਤ ਦਰਜ ਕਰਵਾਉ।’’

Real Estate