ਭਾਰਤ ਸਰਕਾਰ ਵੱਲੋਂ ਚੀਨ ਨਾਲ ਤਣਾਓ ਦੇ ਚਲਦਿਆਂ ਪੱਬਜੀ ਸਮੇਤ 118 ਚੀਨੀ ਐਪਸ ਬੰਦ

ਚੰਡੀਗੜ, 2 ਸਤੰਬਰ (ਜਗਸੀਰ ਸਿੰਘ ਸੰਧੂ) : ਭਾਰਤ ਸਰਕਾਰ ਵੱਲੋਂ ਚੀਨ ਨਾਲ ਸਰਹੱਦ ‘ਤੇ ਚਲ ਰਹੇ ਤਣਾਓ ਦੇ ਚਲਦਿਆਂ PUBG ਸਮੇਤ 118 ਚੀਨੀ ਐਪਸ ‘ਤੇ ਪਾਬੰਦੀ ਲਗਾ ਦਿੱਤੀ ਹੈ । ਸਰਹੱਦ ‘ਤੇ ਚੀਨ ਨਾਲ ਵਿਵਾਦ ਵਿਚਾਲੇ ਇੱਕ ਵਾਰ ਫਿਰ ਭਾਰਤ ਸਰਕਾਰ ਨੇ ਕਈ ਚੀਨੀ ਮੋਬਾਇਲ ਐਪਸ ‘ਤੇ ਪਾਬੰਦੀ ਲਗਾ ਦਿੱਤੀ ਹੈ। ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 69 ਏ ਦੇ ਅਧੀਨ ਸ਼ਕਤੀ ਦੀ ਪਾਲਣਾ ਕਰਦਿਆਂ (ਜਨਤਕ ਤੌਰ ‘ਤੇ ਜਾਣਕਾਰੀ ਪਹੁੰਚਣ ‘ਤੇ ਰੋਕ ਲਗਾਉਣ ਲਈ ਕਾਰਜਪ੍ਰਣਾਲੀ ਅਤੇ ਨਿਯਮ) ਅਤੇ ਧਮਕੀਆਂ ਦੇ ਉਭਰ ਰਹੇ ਸੁਭਾਅ ਕਾਰਨ 118 ਮੋਬਾਈਲ ਐਪਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਸਰਕਾਰ ਨੇ 118 ਚੀਨੀ ਮੋਬਾਇਲ ਐਪਸ ਦੀ ਸੂਚੀ ਤਿਆਰ ਕੀਤੀ ਹੈ ਅਤੇ ਇਨ੍ਹਾਂ ਐਪਸ ਦੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ’ਚ ਪਬਜੀ ਗੇਮ, ਏਪੀਸ ਲਾਂਚਰ ਪ੍ਰੋ – ਥੀਮ, ਲਾਈਵ ਵਾਲਪੇਪਰ, Baidu , Photo Gallery HD & Editor ,  Video Player – All Format HD Video Player , PUBG MOBILE Nordic Map: Livik ,PUBG MOBILE LITE , Game of Sultans ਵਰਗੇ ਐਪਸ ਸ਼ਾਮਲ ਹਨ। ਜਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ ਵੀ 2 ਵਾਰ ਸਰਕਾਰ ਨੇ ਚੀਨੀ ਐਪਸ ‘ਤੇ ਕਾਰਵਾਈ ਕੀਤੀ ਸੀ। ਇਸ ਤੋਂ ਪਹਿਲਾਂ ਭਾਰਤ ਸਰਕਾਰ ਨੇ ਟਿਕਟੌਕ ਸਣੇ 59 ਚੀਨੀ ਐਪਸ ‘ਤੇ ਪਾਬੰਦੀ ਲਾਈ ਸੀ।

Total Views: 28 ,
Real Estate