ਚੰਡੀਗੜ, 4 ਅਗਸਤ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ 20 ਹੋਰ ਮੌਤਾਂ ਹੋ ਜਾਣ ਨਾਲ ਕੋਰੋਨਾ ਵਾਇਰਸ ਨਾਲ ਮਰਨ
ਵਾਲਿਆਂ ਦੀ ਗਿਣਤੀ 462 ਹੋ ਗਈ ਹੈ। ਉਧਰ ਪੰਜਾਬ ‘ਚ 488 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ, ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 19015 ਹੋ ਗਈ ਹੈ। ਸਰਕਾਰੀ ਤੌਰ ‘ਤੇ ਪ੍ਰਾਪਤ ਅੰਕੜਿਆਂ ਮੁਤਾਬਿਕ ਅੱਜ ਆਏ ਸਭ ਤੋਂ ਵੱਧ ਮਾਮਲਿਆਂ ਵਿੱਚ ਲੁਧਿਆਣਾ ਜ਼ਿਲੇ ਵਿੱਚ 222 ਨਵੇਂ ਮਰੀਜ ਕੋਰੋਨਾ ਪਾਜੇਟਿਵ ਆਏ ਗਏ ਹਨ। ਇਸੇ ਤਰਾਂ ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 39, ਜਲੰਧਰ ਜ਼ਿਲੇ ਵਿੱਚ 34, ਸੰਗਰੂਰ ਜ਼ਿਲੇ ਵਿੱਚ 36, ਪਟਿਆਲਾ ਜ਼ਿਲੇ ਵਿੱਚ 19, ਪਠਾਨਕੋਟ ਅਤੇ ਮਾਨਸਾ ਜ਼ਿਲਿਆਂ ਵਿੱਚ 15-15, ਬਠਿੰਡਾ ਜ਼ਿਲੇ ਵਿੱਚ 14, ਬਰਨਾਲਾ ਅਤੇ ਫਤਿਹਗੜ ਸਾਹਿਬ ਜ਼ਿਲਿਆਂ ਵਿੱਚ 13-13, ਐਸ.ਏ.ਐਸ ਨਗਰ ਮੋਹਾਲੀ ਜ਼ਿਲੇ ਵਿੱਚ 11, ਗੁਰਦਾਸਪੁਰ ਅਤੇ ਕਪੂਰਥਲਾ ਜ਼ਿਲਿਆਂ ਵਿੱਚ 10-10, ਮੋਗਾ ਜ਼ਿਲੇ ਵਿੱਚ 6, ਹੁਸਿਆਰਪੁਰ ਅਤੇ ਰੋਪੜ ਜ਼ਿਲੇ ਵਿੱਚ 5-5, ਫਾਜਲਿਕਾ ਜ਼ਿਲੇ ਵਿੱਚ 3, ਐਸ.ਬੀ.ਐਸ ਨਗਰ ਨਵਾਂ ਸ਼ਹਿਰ ਜ਼ਿਲੇ ਵਿੱਚ 2, ਤਰਨਤਾਰਨ ਸਾਹਿਬ ਅਤੇ ਫਰੀਦਕੋਟ ਜ਼ਿਲਿਆਂ ਵਿੱਚ 1-1 ਨਵੇਂ ਮਰੀਜ ਦੀ ਰਿਪੋਰਟ ਕੋਰੋਨਾ ਪਾਜੇਟਿਵ ਪਾਈ ਗਈ ਹੈ।
ਪੰਜਾਬ ਵਿੱਚ ਹੁਣ ਤੱਕ 611609 ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ, ਜਿਹਨਾਂ ਵਿੱਚੋਂ ਕੋਰੋਨਾ ਵਾਇਰਸ ਦੇ 19015 ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿੱਚੋਂ 12491 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ। ਪੰਜਾਬ ਵਿੱਚ ਹੁਣ ਕੋਰੋਨਾ ਦੇ 6062 ਐਕਟਿਵ ਕੇਸ ਹਨ, ਜਿਹਨਾਂ ‘ਚੋਂ 149 ਗੰਭੀਰ ਮਰੀਜ਼ ਆਕਜੀਸਨ ‘ਤੇ ਹਨ, ਜਦਕਿ 25 ਜਿਆਦਾ ਗੰਭੀਰ ਮਰੀਜ਼ਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ।
ਅੱਜ ਲੁਧਿਆਣਾ ਜ਼ਿਲੇ ਵਿੱਚ 7, ਜਲੰਧਰ ਜ਼ਿਲੇ ਵਿੱਚ 5, ਪਟਿਆਲਾ ਜ਼ਿਲੇ ਵਿੱਚ 5, ਫਤਿਹਗੜ ਸਾਹਿਬ ਜ਼ਿਲੇ ਵਿੱਚ 1, ਗੁਰਦਾਸਪੁਰ ਜ਼ਿਲੇ ਵਿੱਚ 1 ਅਤੇ ਸੰਗਰੂਰ ਜ਼ਿਲੇ ਵਿੱਚ 1 ਮੌਤਾਂ ਭਾਵ ਕੁੱਲ 20 ਮੌਤਾਂ ਹੋਰ ਹੋਣ ਕਰਕੇ ਪੰਜਾਬ ਵਿੱਚ ਹੁਣ ਤੱਕ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 462 ਹੋ ਗਈ ਹੇ।
ਜਦਕਿ ਅੱਜ ਲੁਧਿਆਣਾ ਜ਼ਿਲੇ ਵਿੱਚ 191 ਮਰੀਜ਼, ਬਠਿੰਡਾ ਜ਼ਿਲੇ ਵਿੱਚ 104 ਮਰੀਜ਼ ਅੰਮ੍ਰਿਤਸਰ ਸਾਹਿਬ ਜ਼ਿਲੇ ਵਿੱਚ 56 ਮਰੀਜ, ਜਲੰਧਰ ਜ਼ਿਲੇ ਵਿੱਚ 63 ਮਰੀਜ਼, ਸੰਗਰੂਰ ਜ਼ਿਲੇ ਵਿੱਚ 26 ਮਰੀਜ਼, ਗੁਰਦਾਸਪੁਰ ਜ਼ਿਲੇ ਵਿੱਚ 85 ਮਰੀਜ, ਫਤਿਹਗੜ ਸਾਹਿਰ ਜ਼ਿਲੇ ਵਿੱਚ 20 ਮਰੀਜ਼, ਹੁਸਿਆਰਪੁਰ ਜ਼ਿਲੇ ਵਿੱਚ 7 ਮਰੀਜ਼, ਐਸ.ਏ.ਐਸ ਨਗਰ ਮੋਹਾਲੀ ਜ਼ਿਲੇ ਵਿੱਚ 3 ਮਰੀਜ਼, ਮੁਕਤਸਰ ਸਾਹਿਬ ਜ਼ਿਲੇ ਵਿੱਚ 2 ਮਰੀਜ਼, ਕਪੂਰਥਲਾ ਜ਼ਿਲੇ ਵਿੱਚ 15 ਮਰੀਜ਼, ਮਾਨਸਾ ਜ਼ਿਲੇ ਵਿੱਚ 4 ਮਰੀਜ, ਮੋਗਾ ਜ਼ਿਲੇ ਵਿੱਚ 20 ਮਰੀਜ਼, ਪਠਾਨਕੋਟ ਜ਼ਿਲੇ ਵਿੱਚ 11 ਮਰੀਜ਼ ਅਤੇ ਬਰਨਾਲਾ ਜ਼ਿਲੇ ਵਿੱਚ 2 ਮਰੀਜ਼ ਭਾਵ ਕੁੱਲ 609 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰੀਂ ਚਲੇ ਗਏ ਹਨ।
ਪੰਜਾਬ ‘ਚ ਕੋਰੋਨਾ ਨਾਲ ਅੱਜ ਹੋਈਆਂ 20 ਮੌਤਾਂ, 488 ਨਵੇਂ ਮਰੀਜ਼ ਆਏ
Total Views: 300 ,
Real Estate















