ਫਲ ਜਾਂ ਫਲਾਂ ਦਾ ਸਲਾਦ : ਕੀ ਖਾਣਾ ਗੁਣਕਾਰੀ ?

ਸਬਜ਼ੀ ਅਤੇ ਫਲ ਖਾਣਾ ਸਹਿਤ ਲਈ ਬਹੁਤ ਫਾਇਦੇਮੰਦ ਹੁੰਦਾ ਅਤੇ ਇਸ ਨੂੰ ਰੋਜ਼ਾਨਾ ਆਪਣੇ ਭੋਜਨ ‘ਚ ਸ਼ਾਮਿਲ ਕਰਨਾ ਚਾਹੀਦਾ । ਕਈ ਮਾਹਿਰ ਮੰਨਦੇ ਹਨ ਕਿ ਸਾਨੂੰ ਰੋਜ਼ਾਨਾ 5 ਫਲ ਖਾਣੇ ਚਾਹੀਦੇ ਕਿਉਂਕਿ ਇਸ ਵਿੱਚੋਂ ਜਰੂਰੀ ਪੋਸ਼ਕ ਤੱਕ ਮਿਲਦੇ ਹਨ। ਹਾਲਾਂਕਿ ਬਹੁਤੇ ਲੋਕ ਫਲ ਦੀ ਬਜਾਏ ਫਲਾਂ ਦਾ ਸਲਾਦ ਖਾਣਾ ਪਸੰਦ ਕਰਦੇ ਹਨ। ਥਿਊਰੀ ਆਫ ਈਟਿੰਗ ਕਲਰਫੁੱਲ ਫੂਡ ਬਾਰੇ ਤਾਂ ਸਾਰੇ ਜਾਣਦੇ ਹੀ ਹਨ ਅਤੇ ਲੋਕਾਂ ਨੂੰ ਲੱਗਦਾ ਕਿ ਮਿਕਸ ਫਰੂਟ ਨਾਲ ਭਰੀ ਪਲੇਟ , ਆਮ ਫਲਾਂ ਦੀ ਤੁਲਨਾ ‘ਚ ਜਿ਼ਆਦਾ ਸਿਹਤ ਮੰਦ ਹੁੰਦੀ ਹੈ। ਪਰ ਅਸਲ ਵਿੱਚ ਫਰੂਟ ਸਲਾਦ ਜਾਂ ਹੋਲ ਫਰੂਟ ਵਿੱਚੋਂ ਕੀ ਫਾਇਦੇਮੰਦ ਹੈ । ਇਹ ਜਾਣੋ
ਜਦੋਂ ਤੁਸੀ ਮਿਕਸ ਫਰੂਟ ਖਾਂਦੇ ਹੋ : ਜਦੋਂ ਤੁਸੀ ਮਿਕਸ ਫਰੂਟ ਖਾਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਇੱਕੋਂ ਸਮੇਂ ਕਈ ਪੋਸ਼ਕ ਤੱਤਾਂ ਨਾਲ ਡੀਲ ਕਰਨਾ ਪੈਂਦਾ ਹੈ। ਜੋ ਕਿ ਚੰਗਾ ਨਹੀਂ ਹੁੰਦਾ । ਇੱਕ ਵੇਲੇ ਕਈ ਪ੍ਰਕਾਰ ਦੇ ਤੱਤ ਲੈਣ ਨਾਲ ਸਰੀਰ ਨੂੰ ਕੋਈ ਖਾਸ ਫਾਇਦਾ ਨਹੀਂ ਹੁੰਦਾ, ਬਲਕਿ ਸਰੀਰਕ ਢਾਂਚਾ ਉਲਝ ਜਾਂਦਾ ਹੈ । ਸਾਡਾ ਸਰੀਰ ਇੱਕ ਵਾਰ ਵਿੱਚ ਸੀਮਤ ਮਾਤਰਾ ਵਿੱਚ ਹੀ ਪੋਸ਼ਕ ਤੱਤ ਸਹਾਰ ਸਕਦਾ ਹੈ । ਇਸ ਮਤਲਬ ਹੈ ਕਿ ਬਾਕੀ ਪੋਸ਼ਕ ਤੱਕ ਬਰਬਾਦ ਹੋ ਜਾਂਦੇ ਹਨ।
ਛਿਲਕੇ ਦੇ ਨਾਲ ਖਾਓ ਫ਼ਲ: ਮਾਹਿਰਾਂ ਦਾ ਮੰਨਣਾ ਹੈ ਕਿ ਫਰੂਟ ਸਲਾਦ ਖਾਣ ਦੀ ਬਜਾਏ ਤੁਰੰਤ ਕੱਟਿਆ ਹੋਇਆ ਅਤੇ ਤਾਜਾ ਫ਼ਲ ਹੀ ਖਾਓ । ਇਸ ਨੂੰ ਕੱਟ -ਛਿੱਲ ਕੇ ਜਿ਼ਆਦਾ ਸਮਾਂ ਨਾ ਰੱਖੋ । ਸੇਬ , ਨਾਸ਼ਪਾਤੀ ਅਤੇ ਪਲਮ ਵਰਗੇ ਛਿਲਕੇ ਸਮੇਤ ਹੀ ਖਾਣੇ ਚਾਹੀਦੇ ਹਨ।
ਆਕਸੀਡੇਸ਼ਨ ਦੀ ਸਮੱਸਿਆ : ਫ਼ਲਾਂ ਵਿੱਚ ਹੋਣ ਵਾਲਾ ਕੁਦਰਤੀ ਕੈਮੀਕਲ ਪ੍ਰੋਸੈਸ ਜੋ ਫ਼ਲਾਂ ਦੇ ਪੌਸ਼ਕ ਤੱਤਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ , ਉਹ ਆਕਸੀਡੇਸ਼ਨ ਹੁੰਦਾ ਹੈ। ਜਿਵੇ ਹੀ ਫ਼ਲਾਂ ਨੂੰ ਕੱਟ ਕੇ ਛਿੱਲਿਆ ਜਾਂਦਾ ਹੈ, ਇਨ੍ਹਾਂ ਵਿੱਚੋਂ ਆਕਸੀਡੇਸ਼ਨ ਦੀ ਪ੍ਰਕਿਰਿਆ ਸੁਰੂ ਹੋ ਜਾਂਦੀ ਹੈ। ਜਿਵੇਂ ਅਸੀਂ ਸੇਬ ਕੱਟਦੇ ਹਾਂ ਤਾਂ ਉਹ ਕੁਝ ਦੇਰ ਬਾਅਦ ਭੂਰਾ ਹੋ ਜਾਂਦਾ ਹੈ ।
ਕੀ ਕਰੀਏ ਫਿਰ : ਜਿ਼ਆਦਾ ਤੋਂ ਜਿ਼ਆਦਾ ਫਲਾਂ ਵਿੱਚੋਂ ਪੋਸ਼ਕ ਤੱਤ ਪ੍ਰਾਪਤ ਕਰਨ ਦਾ ਤਰੀਕਾ ਇਹ ਹੀ ਹੈ ਕਿ ਇਹਨਾਂ ਨੂੰ ਕੱਟ ਕੇ ਨਾ ਛੱਡੋ ਬਲਕਿ ਤੁਰੰਤ ਖਾ ਲਵੋ । ਇੱਕੋ ਵੇਲੇ ਇੱਕ ਤੋਂ ਵੱਧ ਫ਼ਲ ਜਾਂ ਸਬਜ਼ੀਆਂ ਖਾਣ ਦੀ ਬਜਾਏ , ਇੱਕ ਵਾਰ ਸਿਰਫ ਇੱਕ ਤਰ੍ਹਾਂ ਫਲ ਜਾਂ ਸਬਜ਼ੀਆਂ ਹੀ ਖਾਧੇ ਜਾਣ ਤਾਂ ਸਿਹਤ ਨੂੰ ਜਿ਼ਆਦਾ ਫਾਇਦਾ ਮਿਲੇਗਾ।

Total Views: 397 ,
Real Estate