ਅੱਜ ਪਠਾਨਕੋਟ ‘ਚ ਚਾਰ ਸਾਲਾ ਬੱਚੀ ਆਈ ਕੋਰੋਨਾ ਦੀ ਲਪੇਟ ‘ਚ

ਸਰਕਾਰੀ ਤੌਰ ‘ਤੇ 21 ਅਤੇ ਗੈਰਸਰਕਾਰੀ ਖਬਰਾਂ ਅਨੁਸਾਰ ਕਰੋਨਾ ਦੇ 25 ਨਵੇਂ ਮਰੀਜ਼ ਆਏ
ਚੰਡੀਗੜ, 25 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਅੱਜ ਕੋਰੋਨਾ ਵਾਇਰਸ ਦਾ 21 ਨਵੇਂ ਮਰੀਜ਼ਾਂ ਦੀ ਜਾਂਚ ਰਿਪੋਰਟ ਪਾਜੇਟਿਵ ਆਈ ਹੈ। ਜਿਸ ਨਾਲ ਹੁਣ ਤੱਕ ਕੋਰੋਨਾ ਪਾਜੇਟਿਵ ਪਾਏ ਗਏ ਮਰੀਜਾਂ ਦੀ ਗਿਣਤੀ 2081 ਹੋ ਗਈ ਹੈ, ਜਦਕਿ ਅੱਜ 15 ਮਰੀਜ਼ ਠੀਕ ਹੋ ਕੇ ਆਪੋ ਆਪਣੇ ਘਰਾਂ ਵਿੱਚ ਚਲੇ ਗਏ ਅਤੇ ਹੁਣ ਤੱਕ ਕੋਰੋਨਾ ਨਾਲ 40 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਅੱਜ ਅੰਮ੍ਰਿਤਸਰ ਜ਼ਿਲੇ ਵਿੱਚ 10, ਜਲੰਧਰ ਜ਼ਿਲੇ ਵਿੱਚ 6, ਅਤੇ ਤਰਨਤਾਰਨ, ਕਪੂਰਥਲਾ, ਐਸ.ਏ.ਐਸ ਨਗਰ ਮੋਹਾਲੀ, ਪਟਿਆਲਾ ਅਤੇ ਸੰਗਰੂਰ ਜਿਲਿਆਂ ਵਿੱਚ ਇੱਕ-ਇੱਕ ਨਵੇਂ ਮਰੀਜ਼ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ। ਪੰਜਾਬ ‘ਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ 2081  ਹੋ ਗਈ ਹੈ ਤੇ ਹੁਣ ਤਕ ਸੂਬੇ ‘ਚ 40 ਮੌਤਾਂ ਹੋ ਚੁੱਕੀਆਂ ਹਨ। ਕੋਰੋਨਾ ਦੇ ਹੁਣ ਤੱਕ ਪਾਏ ਗਏ ਮਰੀਜਾਂ ਵਿੱਚੋਂ 128 ਐਕਟਿਵ ਕੇਸ ਹਨ, ਜਦਕਿ ਇਸ ਦੌਰਾਨ 1913 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਪੰਜਾਬ ‘ਚ ਹੁਣ ਤਕ 67213  ਸੈਂਪਲ ਲਏ, ਜਿਹਨਾਂ ‘ਚੋਂ 62686 ਸੈਂਪਲ ਨੈਗੇਟਿਵ ਆਏ ਹਨ, ਜਦਕਿ 2446 ਸੈਂਪਲਾਂ ਦੀ ਜਾਂਚ ਰਿਪੋਰਟ ਦਾ ਅਜੇ ਇੰਤਜ਼ਾਰ ਹੈ। ਪੰਜਾਬ ‘ਚ ਹੁਣ ਤੱਕ 2081 ਮਰੀਜਾਂ ਦੀ ਰਿਪੋਰਟ ਕੋਰੋਨਾ ਪਾਜੇਟਿਵ ਆਈ ਹੈ, ਜਿਹਨਾਂ ਵਿਚੋਂ 128 ਐਕਟਿਵ ਕੇਸ ਹਨ, ਜਿਹਨਾਂ ਵਿੱਚੋਂ 2 ਗੰਭੀਰ ਮਰੀਜ਼ ਆਕਸੀਜਨ ‘ਤੇ ਹਨ ਅਤੇ ਇੱਕ ਜਿਆਦਾ ਗੰਭੀਰ ਮਰੀਜ ਵੈਂਟੀਲੇਟਰ ‘ਤੇ ਹੈ। ਇਸ ਦੌਰਾਨ ਪੰਜਾਬ ਵਿੱਚ ਹੁਣ ਤੱਕ 40 ਮੌਤਾਂ ਹੋ ਚੁੱਕੀਆਂ ਅਤੇ 1913 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਗੈਰ ਸਰਕਾਰੀ ਖਬਰਾਂ ਮੁਤਾਬਿਕ ਅੱਜ ਸ਼ਾਮ ਨੂੰ ਪਠਾਨਕੋਟ ‘ਚ ਵੀ ਪੰਜ ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਨਾਂ ਵਿੱਚ ਚਾਰ ਸਾਲ ਦੀ ਇੱਕ ਬੱਚੀ ਸਮੇਤ ਚਾਰ ਔਰਤਾਂ ਅਤੇ ਇਕ ਪੁਰਸ਼ ਸ਼ਾਮਲ ਹਨ।

Total Views: 168 ,
Real Estate