ਮੀਰ ਮੰਨੂੰ ਇੱਕ ਬਹਾਦਰ ਜ਼ਾਲਮ

– ਸੁਖਨੈਬ_ਸਿੰਘ_ਸਿੱਧੂ

ਮੀਰ ਮੰਨੂੰ ਦਾ ਜਿ਼ਕਰ ਜਦੋਂ ਚੱਲਦਾ ਤਾਂ ਹਰੇਕ ਸਿੱਖ ‘ਤੇ ਮਨ ‘ਚ ਉਸਦਾ ਨਾਂਮ ਸੁਣਕੇ ਘਿਰਣਾ ਸੁਰੂ ਹੋ ਜਾਂਦੀ । ਇਹ ਸਪੱਸ਼ਟ ਕਰ ਦੇਵਾਂ ਮੀਰ ਮੰਨੂੰ ਦਾ, ਮਨੂੰ ਸਮ੍ਰਿਤੀ ਨਾਲ ਇਸਦਾ ਕੋਈ ਸਬੰਧ ਨਹੀਂ ,ਕੁਝ ਲੋਕ ਇਹਨਾਂ ਦੋਵਾਂ ਨੂੰ ਰਲਗੱਡ ਕਰ ਦਿੰਦੇ ਹਨ ।
ਮੀਰ ਮੰਨੂੰ ਦਾ ਜਨਮ 1700 ਵਿੱਚ ਹੋਇਆ ਸੀ ਅਤੇ 1753 ‘ਚ ਮਾਰਿਆ ਗਿਆ ਜਾਂ ਉਸਦੀ ਮੌਤ ਹੋ ਗਈ , ਜਿਸ ਬਾਰੇ ਵੱਖ ਵੱਖ ਵਿਚਾਰ ਮਿਲਦੇ ਹਨ। ਉਹਦਾ ਪੂਰਾ ਨਾਮ ਮੁਇਨਦੀਨ ਸੀ ।
ਉਹ ਜ਼ਾਲਮ ਵੀ ਸਿਰੇ ਦਾ ਅਤੇ ਬਹਾਦਰ ਵੀ ਪੁੱਜ ਕੇ ਸੀ ।
ਉਸਦੇ ਜੁਲਮ ਦੀ ਗੱਲ ਤਾਂ ਹਰੇਕ ਸਿੱਖ ਨੂੰ ਪਤਾ ‘ਮੰਨੂੰ ਸਾਡੀ ਦਾਤਰੀ , ਅਸੀਂ ਮੰਨੂੰ ਦੇ ਸੋਏ, ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੂਨ ਸਵਾਏ ਹੋਏ।’ ਸਿੰਘਾਂ ਦਾ ਖੁਰਾ ਖੋਜ ਖ਼ਤਮ ਕਰਨ ਲਈ ਉਸਨੇ ਸਿੱਖ ਔਰਤਾਂ, ਮਰਦਾਂ ਅਤੇ ਬੱਚਿਆਂ ਦਾ ਰੱਜ ਕੇ ਸਿ਼ਕਾਰ ਖੇਡਿਆ ਅਤੇ ਮਾਸੂਮ ਬੱਚਿਆਂ ਨੂੰ ਹਵਾ ‘ਚ ਉਛਾਲ ਕੇ ਹੇਠ ਨੇਜੇ ਕਰ ਦਿੱਤੇ ਜਾਂਦੇ , ਉਸਦੇ ਜੁਲਮ ਦੀ ਉਦਾਹਰਨ ਸੀ । ਪੰਜਾਬ ਦੇ ਇਸ ਸੂਬੇਦਾਰ ਦੀ ਪਠਾਨਾਂ ਨਾਲ ਬੁੱਕਲ ਖੁੱਲ੍ਹੀ ਅਤੇ ਮੁਗਲਾਂ ਨਾਲ ਵੀ ਸੱਥਰੀ ਪੈਂਦੀ ਸੀ । ਜਰੂਰਤ ਵੇਲੇ ਇਸਨੇ ਲੜਾਈਆਂ ਵਿੱਚ ਸਿੱਖਾਂ ਦਾ ਸਾਥ ਵੀ ਲਿਆ ।
ਉਸਦੀ ਬਹਾਦਰੀ ਦਾ ਕਿੱਸਾ ਸੁਣੋ । ਗੱਲ 1752 ਈ: , ਜਦੋਂ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨੇ ਮੀਰ ਮੰਨੂੰ ਨੂੰ ਗ੍ਰਿਫ਼ਤਾਰ ਕਰਕੇ ਬਾਦਸ਼ਾਹ ਦੇ ਪੇਸ਼ ਕੀਤਾ ਤਾਂ ਬਾਦਸ਼ਾਹ ਨੇ ਪੁੱਛਿਆ , ‘ ਜੇ ਤੂੰ ਮੈਨੂੰ ਕੈਦ ਕਰ ਲੈਂਦਾ ਤਾਂ ਮੇਰੇ ਨਾਲ ਕੀ ਸਲੂਕ ਕਰਦਾ ? ‘ ਮੀਰ ਮੰਨੂੰ ਕਹਿੰਦਾ ,’ਮੈਂ ਤੁਹਾਡਾ ਸਿਰ ਕੱਟ ਕੇ ਦਿੱਲੀ ਦੇ ਬਾਦਸ਼ਾਹ ਨੂੰ ਤੋਹਫੇ ਲਈ ਭੇਜ ਦਿੰਦਾ ‘।
ਅਬਦਾਲੀ ਕਹਿੰਦਾ ,’ਹੁਣ ਤੂੰ ਸਾਡੇ ਕਾਬੂ ‘ਚ ਹੈ , ਤੇਰੇ ਨਾਲ ਕੀ ਸਲੂਕ ਕਰੀਏ?’
ਮੀਰ ਮੰਨੂੰ ਨੇ ਬਹਾਦਰੀ ਭਰੇ ਠਰੰਮੇ ਨਾਲ ਕਿਹਾ , ‘ ਜੇ ਵਪਾਰੀ ਹੋ ਤਾਂ ਪੈਸੇ ਲੈ ਕੇ ਮੈਨੂੰ ਛੱਡ ਦਿਓ , ਜੇ ਕਸਾਈ ਹੋ ਤਾਂ ਮਾਰ ਦਿਓ , ਜੇ ਸਮਰਾਟ ਹੋ ਮਾਫ ਕਰ ਦਿਓ ।’
ਇਤਿਹਾਸ ਗਵਾਹ ਹੈ , ਅਹਿਮਦ ਸ਼ਾਹ ਅਬਦਾਲੀ ਨੇ ਮੀਰ ਮੰਨੂੰ ਨੂੰ ਜੱਫੀ ‘ਚ ਲਿਆ ਅਤੇ ‘ਰੁਸਤਮ -ਏ-ਹਿੰਦ’ ਦੀ ਉਪਾਧੀ ਦੇ ਕੇ ਨਿਵਾਜਿਆ ।  Sukhnaib Sidhu

Total Views: 211 ,
Real Estate