ਭਾਰਤ ‘ਚ ਕਰੋਨਾ ਦਾ ਪ੍ਰਕੋਪ ਵਧਿਆ, 243 ਮੌਤਾਂ, ਕਰੋਨਾ ਪਾਜੇਟਿਵ 7529 ਮਰੀਜ਼, ਅੱਜ 1035 ਨਵੇਂ ਕੇਸ ਆ

ਨਵੀਂ ਦਿੱਲੀ, 11 ਅਪ੍ਰੈਲ (ਪੰਜਾਬੀ ਨਿਊਜ਼ ਆਨਲਾਇਨ) : ਲੌਕ ਡਾਊਨ ਦੇ ਅੱਜ 18 ਦਿਨ ਪੂਰੇ ਹੋਣ ‘ਤੇ ਭਾਰਤ ਵਿੱਚ ਕਰੋਨਾ ਵਾਇਰਸ ਦੇ ਮਰੀਜਾਂ ਦਾ ਗਿਣਤੀ ਵੱਧਕੇ 7529 ਹੋ ਗਈ, ਜਦਕਿ ਕਰੋਨਾ ਵਾਇਰਸ ਕਾਰਨ 243 ਮੌਤਾਂ ਹੋ ਚੁੱਕੀਆਂ ਹਨ। ਭਾਰਤ ਦੇ ਸਿਹਤ ਮੰਤਰਾਲੇ ਅਨੁਸਾਰ ਕਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ 7529 ਕੇਸਾਂ ‘ਚੋਂ 1800 ਤੋਂ ਵੱਧ ਕੇਸ ਇੱਕਲੇ ਮਹਾਂਰਾਸਟਰ ਵਿੱਚ ਹੀ ਪਾਜੇਟਿਵ ਪਾਏ ਗਏ ਹਨ ਅਤੇ ਦੇਸ਼ ਵਿੱਚ ਹੋਈ ਕੁੱਲ 243 ਮੌਤਾਂ ਵਿਚੋਂ 110 ਮੌਤਾਂ ਮਹਾਂਰਾਸਟਰ ਵਿੱਚ ਹੋਈਆਂ ਹਨ।  ਇਸ ਦੌਰਾਨ ਰਾਹਤ ਵਾਲੀ ਗੱਲ ਇਹ ਹੈ ਦੇਸ਼ ਵਿੱਚ ਕਰੋਨਾ ਦੇ 642 ਮਰੀਜ ਠੀਕ ਵੀ ਹੋਏ। ਪਿਛਲੇ 24 ਘੰਟਿਆਂ ਦੌਰਾਨ 40 ਮਰੀਜ ਦੀ ਮੌਤ ਹੋ ਚੁੱਕੀ ਹੈ ਅਤੇ 1035 ਨਵੇਂ ਮਰੀਜ ਆਏ ਹਨ। ਭਾਰਤ ਦੇ ਸਿਹਤ ਮੰਤਰਾਲੇ ਦੇ ਤਾਜ਼ਾ ਸਰਕਾਰੀ ਅੰਕੜਿਆਂ ਮੁਤਾਬਕਿ ਮਹਾਂਰਾਸ਼ਟਰ ਵਿੱਚ ਕੋਰੋਨਾ ਕਾਰਨ ਹੁਣ ਤੱਕ 110 ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਗ੍ਰਹਿ ਸੂਬੇ ਗੁਜਰਾਤ ਵਿੱਚ ਕਰੋਨਾ ਨਾਲ 19 ਮੌਤਾਂ ਹੋਈਆਂ ਹਨ। ਇਸੇ ਤਰ•ਾਂ ਮੱਧ ਪ੍ਰਦੇਸ਼ ਵਿੱਚ 33 ਮੌਤਾਂ, ਤੇਲੰਗਾਨਾ ਵਿੱਚ 9 ਮੌਤਾਂ, ਦਿੱਲੀ ਵਿੱਚ 14 ਮੌਤਾਂ, ਤਾਮਿਲਨਾਡੂ ਵਿੱਚ 8 ਮੌਤਾਂ, ਪੰਜਾਬ ਵਿੱਚ 12, ਆਂਧਰਾ ਪ੍ਰਦੇਸ ਵਿੱਚ 6 ਮੌਤਾਂ, ਕਰਨਾਟਕ ਵਿੱਚ 6 ਮੌਤਾਂ, ਪੱਛਮੀ ਬੰਗਾਲ ਵਿੱਚ 5 ਮੌਤਾਂ, ਜੰਮੂ ਕਸ਼ਮੀਰ ਵਿੱਚ 4 ਮੌਤਾਂ, ਉੱਤਰ ਪ੍ਰਦੇਸ਼ ਵਿੱਚ 4 ਮੌਤਾਂ, ਹਰਿਆਣਾ ਵਿੱਚ 3 ਮੌਤਾਂ, ਰਾਜਸਥਾਨ ਵਿੱਚ 3 ਮੌਤਾਂ, ਕੇਰਲ ਵਿੱਚ 2 ਮੌਤਾਂ, ਬਿਹਾਰ, ਝਾਰਖੰਡ, ਉੜੀਸਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਇੱਕ–ਇੱਕ ਮੌਤ ਹੋ ਚੁੱਕੀ ਹੈ।

Total Views: 30 ,
Real Estate