ਬਰਨਾਲਾ, 1 ਅਪ੍ਰੈਲ (ਜਗਸੀਰ ਸਿੰਘ ਸੰਧੂ) : ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਰਾਜਸਥਾਨ ਦੇ ਕੁਝ ਮਜਦੂਰਾਂ ਵੱਲੋਂ ਆਪਣੇ ਘਰ ਪੁਹੰਚਣ ਲਈ ਬੜਾ ਅਨੌਖਾ ਤਰੀਕਾ ਅਪਣਾਇਆ ਗਿਆ। ਪਿਛਲੇ ਲੰਬੇ ਸਮੇਂ ਤੋਂ ਬਰਨਾਲਾ ਸ਼ਹਿਰ ਵਿੱਚ ਟਰੱਕਾਂ ਤੋਂ ਖੰਡ, ਦਾਲਾਂ ਜਾਂ ਹੋਰ ਸਮਾਨ ਉਤਾਰਨ ਦਾ ਕੰਮ ਕਰਦੀ ਰਾਜਸਥਾਨ ਦੀ ਲੇਬਰ ਦੇ ਸੱਤ ਮੈੌਬਰਾਂ ਨੇ
ਆਪਣੇ ਇੱਕ ਸਾਥੀ ਦੀ ਲੱਤ ‘ਤੇ ਪੱਟੀਆਂ ਬੰਨ ਕੇ ਉਸਨੂੰ ਨਕਲੀ ਜਖਮੀ ਬਣਾਇਆ ਅਤੇ ਲੱਤ ਟੁੱਟੀ ਹੋਣ ਦਾ ਬਹਾਨਾ ਬਣਾ ਕੇ ਇੱਕ ਐਂਬੂਲੈਸ ਕਿਰਾਏ ‘ਤੇ ਕੀਤੀ। ਫਿਰ ਉਸ ਐਬੂਲੈਸ ਵਿੱਚ ਸਵਾਰ ਹੋ ਕੇ ਸਾਰੇ ਮੈਂਬਰ ਰਾਜਸਥਾਨ ਵੱਲ ਰਵਾਨਾ ਹੋ ਗਏ। ਜਿਹਨਾਂ ਕੋਲ ਇਹ ਮਜਦੂਰ ਠਹਿਰੇ ਹੋਏ ਸਨ ਉਸ ਦੁਕਾਨਦਾਰ ਨੇ ਇਸ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਉਸ ਨੇ ਉਕਤ ਮਜਦੂਰਾਂ ਨੂੰ ਰੋਕਣ ਦੀ ਬਹੁਤ ਕੋਸਿ਼ਸ ਕੀਤੀ, ਪਰ ਉਹਨਾਂ ਮਜਦੂਰਾਂ ਦਾ ਕਹਿਣਾ ਸੀ ਕਿ ਉਹ ਇਸ ਭਿਆਨਕ ਬਿਮਾਰੀ ਦੇ ਚੱਲਦਿਆਂ ਹਰ ਹੀਲੇ ਆਪਣੇ ਪਰਵਾਰ ਵਿੱਚ ਜਾਣਾ ਚਾਹੁੰਦੇ ਹਨ ਅਤੇ ਪੰਜਾਬ ਵਿੱਚ ਕਰਫਿਊ ਦਾ ਐਲਾਨ ਹੋਣ ਦੇ ਦੂਸਰੇ ਦਿਨ ਉਹ ਇਸ ਤਰ੍ਹਾਂ ਬਹਾਨਾ ਬਣਾਕੇ ਆਪਣੇ ਘਰ ਵੱਲ ਰਵਾਨਾ ਹੋ ਗਏ।
ਕਰਫਿਊ ਦੌਰਾਨ ਨਕਲੀ ਜਖਮੀ ਬਣਾ ਕੇ ਐਂਬੂਲੈਸ ਰਾਹੀਂ ਸੱਤ ਮਜਦੂਰ ਘਰ ਪੁਹੰਚੇ
Total Views: 669 ,
Real Estate