ਲੁਧਿਆਣਾ ‘ਚ ਇੱਕ ਹੋਰ ਔਰਤ ਪਾਜਿਟਿਵ – ਪੰਜਾਬ ‘ਚ ਕਰੋਨਾ ਦੇ ਮਰੀਜਾਂ ਦੀ ਗਿਣਤੀ 42 ਹੋਈ

ਲੁਧਿਆਣਾ ‘ਚ ਇੱਕ ਹੋਰ ਔਰਤ ਦੇ ਪਾਜਿਟਿਵ ਪਾਏ ਜਾਣ ਨਾਲ ਪੰਜਾਬ ‘ਚ ਕਰੋਨਾ ਦੇ ਮਰੀਜਾਂ ਦੀ ਗਿਣਤੀ 42 ਹੋਈ

1 ਅਪ੍ਰੈਲ (ਜਗਸੀਰ ਸਿੰਘ ਸੰਧੂ) : ਪੰਜਾਬ ਵਿੱਚ ਕਰੋਨਾ ਦੇ ਮਰੀਜਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਹੁਣ ਲੁਧਿਆਣਾ ਦੀ ਇੱਕ ਹੋਰ ਔਰਤ ਦੇ ਕਰੋਨਾ ਵਾਇਰਸ ਨਾਲ ਪਾਜਿਟਵਿ ਪਾਏ ਜਾਣ ਉਪਰੰਤ ਪੰਜਾਬ ਵਿੱਚ ਕਰੋਨਾ ਦੇ ਮਰੀਜਾਂ ਦੀ ਗਿਣਤੀ 42 ਹੋ ਗਈ ਹੈ । ਉਧਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ 13 ਮਰੀਜ ਕਰੋਨਾ ਵਾਇਰਸ ਨਾਲ ਪਾਜਿਟਿਵ ਪਾਏ ਗਏ ਹਨ, ਇਸ ਤਰ੍ਹਾਂ ਪੰਜਾਬ ਤੇ ਚੰਡੀਗੜ੍ਹ ਵਿੱਚ ਹੁਣ ਤੱਕ 55 ਮਰੀਜ਼ ਕਰੋਨਾ ਪਾਜਿਟਿਵ ਪਾਏ ਗਏ ਹਨ। ਜਾਣਕਾਰੀ ਮੁਤਾਬਿਕ ਲੁਧਿਆਣਾ ਦੀ ਜਿਸ ਔਰਤ ਦੀ ਪਿਛਲੇ ਦਿਨੀਂ ਕਰੋਨਾ ਵਾਇਰਸ ਕਾਰਨ ਮੌਤ ਹੋ ਗਈ ਸੀ, ਹੁਣ ਤਾਜਾ ਮਾਮਲੇ ਵਿੱਚ ਕਰੋਨਾ ਵਾਇਰਸ ਨਾਲ ਪਾਜਿਟਿਵ ਪਾਈ ਗਈ 72 ਸਾਲਾ ਔਰਤ ਵੀ ਉਸੇ ਦੀ ਗੁਆਂਢਣ ਹੈ। ਚੰਗੀ ਖਬਰ ਹੈ ਕਿ ਪਾਜਿਟਿਵ ਪਾਈ ਗਈ ਉਕਤ ਔਰਤ ਦੀ ਧੀ ਦਾ ਟੈਸਟ ਨੈਗੇਟਿਵ ਆਇਆ ਹੈ ਅਤੇ ਉਹ ਪੂਰੀ ਤਰ੍ਹਾਂ ਠੀਕ ਹੈ। ਜਿਕਰਯੋਗ ਹੈ ਕਿ ਲੁਧਿਆਣਾ ਵਿੱਚ ਮਾਮਲੇ 3 ਹੋ ਗਏ ਹਨ, ਜਿਨ੍ਹਾਂ ਵਿਚੋਂ 1 ਦੀ ਮੌਤ ਹੋ ਗਈ ਹੈ। ਹੁਣ ਤੱਕ ਕਰੋਨਾ ਵਾਇਰਸ ਦੇ ਕੁੱਲ ਤਿੰਨ ਕੇਸ ਪਾਜਿਟਿਵ ਆ ਚੁੱਕੇ ਹਨ, ਜਿਹਨਾਂ ਵਿਚੋਂ ਇੱਕ ਔਰਤ ਦੀ ਮੌਤ ਹੋ ਚੁੱਕੀ ਹੈ। ਆ ਰਹੀਆਂ ਖਬਰਾ ਮੁਤਾਬਿਕ ਪੰਜਾਬ ਦੇ ਜਿਲ੍ਹਾ ਮੁਹਾਲੀ ਵਿੱਚ ਕਰੋਨਾ ਵਾਇਰਸ ਦੇ ਪਾਜਿਟਿਵ ਆਏ ਕੇਸਾਂ ਵਿੱਚ ਇੱਕ 10 ਸਾਾਲ ਦੀ ਬੱਚਾ ਵੀ ਸਾਮਲ ਹੈ ਅਤੇ ਇੱਕ 55 ਸਾਲਾ ਅਜਿਹਾ ਵਿਅਕਤੀ ਵੀ ਕਰੋਨਾ ਵਾਇਰਸ ਨਾਲ ਪਾਜਿਟਵਿ ਪਾਇਆ ਗਿਆ, ਜੋ ਪੰਜਾਬ ਤੋਂ ਕਦੇ ਵੀ ਬਾਹਰ ਨਹੀਂ ਗਿਆ।

Total Views: 34 ,
Real Estate