ਦੇਸ਼ ਵਿੱਚ ਕਰੋਨਾਵਾਇਰਸ ਕਾਰਨ ਹਾਲਾਤ ਚਿੰਤਾਜਨਕ ਬਣਦੇ ਜਾ ਰਹੇ ਹਨ। ਹੁਣ ਤੱਕ 51 ਮੌਤਾਂ ਹੋ ਚੁੱਕੀਆਂ ਹਨ। ਬੁੱਧਵਾਰ ਨੂੰ ਦੋ ਜਾਨਾਂ ਹੋਰ ਗਈਆਂ ਹਨ। ਇੰਦੌਰ ਵਿੱਚ 65 ਸਾਲ ਦੇ ਵਿਅਕਤੀ ਨੇ ਦਮ ਤੋੜ ਦਿੱਤਾ । ਮੱਧ ਪ੍ਰਦੇਸ਼ ਵਿੱਚ ਲਗਾਤਾਰ 3 ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਪਹਿਲਾਂ 31 ਮਾਰਚ 49 ਸਾਲ ਦੀ ਔਰਤ ਦੀ ਮੌਤ ਅਤੇ 30 ਮਾਰਚ ਨੂੰ ਇੱਕ ਨੌਜਵਾਨ ਦੀ ਜਾਨ ਚਲੀ ਗਈ ।
ਇੰਦੌਰ ਵਿੱਚ ਚਾਰ ਅਤੇ ਉਜੈਨ ‘ਚ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ , ਉਤਰ ਪ੍ਰਦੇਸ਼ ਵਿੱਚ 25 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ।
ਮੰਗਲਵਾਰ ਨੂੰ ਭਾਰਤ ਵਿੱਚ 6 ਮੌਤਾਂ ਹੋਈ ਸਨ। ਚੰਡੀਗੜ੍ਹ ਵਿੱਚ ਮੰਗਲਵਾਰ ਨੂੰ ਕਰੋਨਾ ਕਰਕੇ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ। ਇੱਥੇ ਪੰਜਾਬ ਪੁਲੀਸ ਵਿੱਚ ਸੇਵਾਮੁਕਤ 65 ਸਾਲ ਦੇ ਬਜੁਰਗ ਦੀ ਮੌਤ ਹੋ ਗਈ।
ਕੇਰਲ ਦੇ ਤਿਰੂਵਨੰਤਪੁਰਮ ਵਿੱਚ ਕਰੋਨਾ ਪਾਜਿਟਿਵ 68 ਦੇ ਵਿਅਕਤੀ ਦੀ ਮੌਤ ਹੋ ਗਈ। ਮੈਡੀਕਲ ਕਾਲਜ ਦੇ ਅਫ਼ਸਰ ਦੇ ਮੁਤਾਬਿਕ , ਉਸਦੀ ਕਿਡਨੀ ਫੇਲ ਹੋ ਗਈ ਸੀ।
Total Views: 47 ,
Real Estate