ਜੇ ਕੇਜਰੀਵਾਲ ਸੱਚਾਈ ਜਾਣਦੇ ਹੁੰਦੇ ਤਾਂ ਮਾਮਲਾ ਦਰਜ ਕਰਨ ਦੇ ਹੁਕਮ ਨਾ ਦਿੰਦੇ -ਤਬਲੀਗੀ ਜਮਾਤ

ਦੇਸ਼ ਦੀ ਰਾਜਧਾਨੀ ਦਿੱਲੀ ਦੇ ਹਜ਼ਰਤ ਨਿਜਾਮੂਦੀਨ ਸਥਿਤ ਮਰਕਜ ਵਿੱਚ 1 ਤੋਂ 15 ਮਾਰਚ ਤੱਕ ਤਬਲੀਗੀ ਜਮਾਤ ਵਿੱਚ ਹਿੱਸਾ ਲੈਣ ਦੇ ਲਈ ਦੋ ਹਜ਼ਾਰ ਤੋਂ ਜਿ਼ਆਦਾ ਲੋਕ ਪਹੁੰਚੇ ਸਨ। ਇਹ ਦੇਸ਼ ਦੇ ਵੱਖ ਵੱਖ ਰਾਜਾਂ ਅਤੇ ਵਿਦੇਸ਼ ਵਿੱਚ ੋਂ ਕੁੱਲ੍ਹ 1830 ਲੋਕ ਮਰਕਜ ਵਿੱਚ ਸ਼ਾਮਿਲ ਹੋਏ ਜਦਕਿ ਇਸ ਵਿੱਚ ਦਿੱਲੀ ਅਤੇ ਨੇੜਲੇ ਇਲਾਕਿਆਂ ਦੇ 500 ਤੋਂ ਜਿ਼ਆਦਾ ਲੋਕ ਸਨ ।
ਤਬਲੀਗੀ ਜਮਾਤ ਦਾ ਮੁੱਖ ਦਫ਼ਤਰ ਨਿਮਾਜੂਦੀਨ ‘ਚ ਹੋਣ ਕਰਕੇ ਇੱਥੇ ਦੁਨੀਆ ਭਰ ਵਿੱਚ ਇਸ ਭਾਈਚਾਰੇ ਦੇ ਲੋਕ ਦੋ ਦਿਨ , 5 ਦਿਨ ਜਾਂ 40 ਦਿਨ ਲਈ ਆਉਂਦੇ ਹਨ ਅਤੇ ਮਰਕਜ ਵਿੱਚ ਹੀ ਰਹਿੰਦੇ ਹਨ।
ਤਬਲੀਗੀ ਜਮਾਤ ਵੱਲੋਂ ਜਾਰੀ ਪ੍ਰੈਸ ਨੋਟ ‘ਚ ਕਿਹਾ ਗਿਆ ਕਿ ਜਨਤਾ ਕਰਫਿਊ ਦਾ ਐਲਾਨ ਹੋਇਆ ਤਾਂ ਬਹੁਤ ਸਾਰੇ ਲੋਕ ਮਰਕਜ ਵਿੱਚ ਰਹੇ । 22 ਮਾਰਚ ਨੂੰ ਪ੍ਰਧਾਨ ਮੰਤਰੀ ਨੇ ਜਨਤਾ ਕਰਫਿਊ ਦਾ ਐਲਾਨ ਕੀਤਾ ਤਾਂ ਉਸ ਦਿਨ ਮਰਕਜ ਨੂੰ ਬੰਦ ਕਰ ਦਿੱਤਾ ਗਿਆ।
ਕਿਸੇ ਬਾਹਰ ਦੇ ਬੰਦੇ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਜਿਹੜੇ ਲੋਕ ਇੱਥੇ ਰਹਿ ਰਹੇ ਸੀ ਉਹਨਾਂ ਨੂੰ ਘਰ ਭੇਜਣ ਦਾ ਇੰਤਜ਼ਾਮ ਕੀਤਾ ਜਾਣ ਲੱਗਾ। 21 ਮਾਰਚ ਨੂੰ ਹੀ ਰੇਲ ਸੇਵਾਵਾਂ ਬੰਦ ਹੋਣ ਲੱਗੀਆਂ । ਇਸ ਲਈ ਬਾਹਰ ਦੇ ਲੋਕਾਂ ਨੂੰ ਭੇਜਣਾ ਮੁਸ਼ਕਿਲ ਸੀ । ਫਿਰ ਵੀ ਦਿੱਲੀ ਅਤੇ ਨੇੜਲੇ ਇਲਾਕਿਆਂ ਦੇ 1500 ਲੋਕਾਂ ਨੂੰ ਘਰ ਭੇਜਿਆ ਗਿਆ। ਹੁਣ ਲਗਭਗ 1000 ਲੋਕ ਮਰਕਜ ਵਿੱਚ ਬੱਚ ਗਏ।
ਉਹਨਾਂ ਨੇ ਦੱਸਿਆ ਕਿ ਜਨਤਾ ਕਰਫਿਊ ਦੇ ਨਾਲ ਨਾਲ 22 ਮਾਰਚ ਤੋਂ 31 ਮਾਰਚ ਤੱਕ ਦਿੱਲੀ ਦੇ ਮੁੱਖ ਮੰਤਰੀ ਨੇ ਲਾਕ ਡਾਊਨ ( ਤਾਲਾਬੰਦੀ ) ਦਾ ਐਲਾਨ ਕਰ ਦਿੱਤਾ। ਜਿਸ ਕਰਕੇ ਬੱਸ ਜਾਂ ਨਿੱਜੀ ਗੱਡੀਆਂ ਮਿਲਣੀਆਂ ਬੰਦ ਹੋ ਗਈਆਂ । ਲੋਕਾਂ ਨੂੰ ਉਹਨਾ ਦੇ ਘਰਾਂ ਵਿੱਚ ਭੇਜਣਾ ਮੁਸ਼ਕਿਲ ਹੋ ਗਿਆ। ਇਹ ਪੂਰੇ ਦੇਸ਼ ਵਿੱਚੋਂ ਆਏ ਹੋਏ ਲੋਕ ਸਨ। ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦਾ ਹੁਕਮ ਮੰਨਦੇ ਹੋਏ ਇਹਨਾਂ ਨੂੰ ਬਾਹਰ ਭੇਜਣਾ ਸਹੀ ਨਹੀਂ ਸੀ । ਉਹਨਾ ਨੂੰ ਮਰਕਜ ਵਿੱਚ ਹੀ ਰੱਖਣਾ ਸਹੀ ਸੀ । 24 ਮਾਰਚ ਨੂੰ ਅਚਾਨਕ ਐਸਐਚਓ ਨਿਜਾਮੂਦੀਨ ਨੇ ਸਾਨੂੰ ਨੋਟਿਸ ਭੇਜਿਆ ਕਿ ਧਾਰਾ 144 ਦੀ ਉਲੰਘਣਾ ਕਰ ਰਹੇ ਹੋ, ਅਸੀਂ ਉਸਨੂੰ ਉਸੇ ਦਿਨ ਜਵਾਬ ਦਿੱਤਾ ਕਿ ਮਰਕਜ ਬੰਦ ਕਰ ਦਿੱਤਾ ਗਿਆ ਹੈ, 1500 ਲੋਕਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਅਸੀਂ ਇਹ ਵੀ ਦੱਸਿਆ ਕਿ ਕੁਝ ਵਿਦੇਸ਼ੀ ਨਾਗਰਿਕ ਵੀ ਹਨ ਜਿੰਨ੍ਹਾ ਨੂੰ ਭੇਜਿਆ ਜਾਣਾ ਔਖਾ ਹੈ।
ਸਾਡੀ ਐਸਡੀਐਮ ਨੂੰ ਅਰਜ਼ੀ ਦੇ ਕੇ 17 ਗੱਡੀਆਂ ਦੇ ਲਈ ਕਰਫਿਊ ਪਾਸ ਮੰਗਿਆ ਤਾਂਕਿ ਲੋਕਾਂ ਨੂੰ ਘਰ ਭੇਜਿਆ ਜਾ ਸਕੇ ਸਾਨੂੰ ਹਾਲੇ ਤੱਕ ਪਾਸ ਜਾਰੀ ਨਹੀਂ ਹੋਏ। 25 ਮਾਰਚ ਨੂੰ ਤਹਿਸੀਲਦਾਰ ਅਤੇ ਇੱਕ ਮੈਡੀਕਲ ਟੀਮ ਆਈ , ਜਿੰਨ੍ਹਾਂ ਨੇ ਜਾਂਚ ਕੀਤੀ , 26 ਮਾਰਚ ਨੂੰ ਸਾਨੂੰ ਐਸਡੀਐਮ ਨੇ ਦਫ਼ਤਰ ਬੁਲਾਇਆ ਅਤੇ ਡੀਐਮ ਨਾਲ ਮੁਲਾਕਾਤ ਕਰਾਈ । ਅਸੀ ਫਸੇ ਹੋਏ ਲੋਕਾਂ ਦੀ ਜਾਣਕਾਰੀ ਦਿੱਤੀ ਅਤੇ ਕਰਫਿਊ ਪਾਸ ਮੰਗਿਆ ।
27 ਮਾਰਚ ਨੂੰ 6 ਲੋਕਾਂ ਦੀ ਤਬੀਅਤ ਖਰਾਬ ਦੀ ਵਜਾਅ ਨਾਲ ਮੈਡੀਕਲ ਜਾਂਚ ਦੇ ਲਈ ਭੇਜਿਆ ਗਿਆ । 28 ਮਾਰਚ ਨੂੰ ਐਸਡੀਐਮ ਅਤੇ ਡਬਲਿਊ ਐਚਓ ਦੀ ਟੀਮ ਦੀ 33 ਲੋਕਾਂ ਨੂੰ ਜਾਂਚ ਲਈ ਲੈ ਗਈ , ਜਿੰਨ੍ਹਾਂ ਨੂੰ ਰਾਜੀਵ ਗਾਂਧੀ ਕੈਂਸਰ ਹਸਪਤਾਲ ‘ਚ ਰੱਖਿਆ ਗਿਆ।
28 ਮਾਰਚ ਨੂੰ ਏਸੀਪੀ ਲਾਜਪਤ ਨਗਰ ਵੱਲੋਂ ਨੋਟਿਸ ਆਇਆ ਕਿ ਅਸੀਂ ਗਾਈਡਲਾਈਨਜ ਅਤੇ ਕਾਨੂੰਨ ਦੀ ਉਲੰਘਣਾ ਕਰ ਰਹੇ ਹਾਂ। ਅਸੀ ਦੂਜੇ ਦਿਨ ਆਪਣਾ ਜਵਾਬ ਭੇਜ ਦਿੱਤਾ। 30 ਮਾਰਚ ਨੂੰ ਅਚਾਰਕ ਇਹ ਖ਼ਬਰ ਸੋਸ਼ਲ ਮੀਡੀਆ ‘ਤੇ ਫੈਲ ਗਈ ਕਿ ਕਰੋਨਾ ਦੇ ਮਰੀਜ਼ਾਂ ਨੂੰ ਮਰਕਜ ਵਿੱਚ ਰੱਖਿਆ ਗਿਆ ਅਤੇ ਟੀਮ ਉੱਤੇ ਰੇਡ ਕਰ ਰਹੀ ਹੈ। ਮੁੱਖ ਮੰਤਰੀ ਨੇ ਵੀ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ।ਜੇ ਉਹਨਾਂ ਨੂੰ ਅਸਲੀਅਤ ਪਤਾ ਹੁੰਦੀ ਤਾਂ ਉਹ ਅਜਿਹਾ ਨਾ ਕਰਦੇ । ਅਸੀਂ ਲਗਾਤਾਰ ਪੁਲੀਸ ਅਤੇ ਅਧਿਆਰੀਆਂ ਨੂੰ ਜਾਣਕਾਰੀ ਦਿੰਦੇ ਰਹੇ।
ਜਿ਼ਕਰਯੋਗ ਹੈ ਕਿ ਅੱਜ ਸਵੇਰੇ ਆਂਧਰਾ ਪ੍ਰਦੇਸ਼ ਸਰਕਾਰ ਨੇ ਕਿਹਾ ਸੀ ਕਿ ਮਰਕਜ਼ ਵਿੱਚ ਗਏ ਆਂਧਰਾ ਦੇ 6 ਲੋਕਾਂ ਦੀ ਮੌਤ ਕਰੋਨਾ ਨਾਲ ਹੋਈ ਹੈ। ਹੁਣ ਖ਼ਬਰ ਆ ਰਹੀ ਕਿ ਤਾਮਿਲਨਾਡੂ ਦੇ 50 ਨਾਗਰਿਕ ਕਰੋਨਾ ਤੋਂ ਪ੍ਰਭਾਵਿਤ ਮਿਲੇ ਹਨ ਜਿਹੜੇ ਮਰਕਜ਼ ਵਿੱਚ ਆਏ ਹਨ।

Total Views: 78 ,
Real Estate