ਲੌਕਡਾਊਨ ਕਰਕੇ ਜੇ ਤੁਹਾਨੂੰ ਬਿਮਾਰੀ ਦਾ ਡਰਾ ਸਤਾ ਰਿਹਾ ਹੈ ਤਾਂ ਕਲਪਨਾ ਕਰੋ ਦੁਨੀਆ ਭਰ ਦੇ ਉਹਨਾਂ ਡਾਕਟਰਾਂ ਅਤੇ ਸਿਹਤ ਕਾਮਿਆਂ ਦੀ ਜੋ ਲਗਾਤਾਰ 20-20 ਘੰਟੇ ਹਸਪਤਾਲਾਂ ‘ਚ ਕੰਮ ਕਰ ਰਹੇ ਹਨ। ਚੀਨ ਵਿੱਚ ਕਰੋਨਾ ਦਾ ਇਲਾਜ ਕਰ ਰਹੇ 39 ਹਸਪਤਾਲਾਂ ਦੇ 1257 ਡਾਕਟਰ ਅਤੇ ਸਿਹਤ ਕਾਮਿਆਂ ਦੇ ਇੱਕ ਸਰਵੇ ਤੋਂ ਪਤਾ ਲੱਗਿਆ ਕਿ 50% ਵਿੱਚ ਡਿਪਰੈਸ਼ਨ , 45% ਵਿੱਚ ਚਿੜਚਿੜਾਪਨ, 34% ਵਿੱਚ ਅਨੀਂਦਰਾ ਅਤੇ 71% ਮਨੋਵਿਗਿਆਨਕ ਦੁੱਖ ਦਾ ਸਿ਼ਕਾਰ ਹੋ ਗਏ ਹਨ। ਔਰਤਾਂ ਅਤੇ ਨਰਸਾਂ ਉਪਰ ਇਸਦਾ ਜਿ਼ਆਦਾ ਮਾੜਾ ਅਸਰ ਹੋਇਆ। 2003 ਵਿੱਚ ਸਾਰਸ ਦੇ ਦੌਰਾਨ ਵੀ ਡਾਕਟਰਾਂ ਨੂੰ ਇਸ ਗੱਲ ਦਾ ਡਰ ਸੀ ਕਿ ਕਿਤੇ ਉਹਨਾਂ ਵਜਾਅ ਨਾਲ ਉਹਨਾਂ ਦੇ ਪਰਿਵਾਰ ਵੀ ਇਸ ਮਹਾਮਾਰੀ ਦੀ ਲਪੇਟ ਵਿੱਚ ਨਾ ਆ ਜਾਣ।
ਤਣਾਅ ਤੋਂ ਬਚਣ ਲਈ ਕੁੱਤਿਆ ਦਾ ਸਹਾਰਾ
ਇਹਨਾਂ ਦਿਨਾਂ ਵਿੱਚ ਡਾਕਟਰ ਇਸੇ ਤਰ੍ਹਾਂ ਦੇ ਤਣਾਅ ਵਿੱਚੋਂ ਗੁਜ਼ਰ ਰਹੇ ਹਨ। ਅਜਿਹੇ ਵਿੱਚ ਉਹਨਾਂ ਦਾ ਤਣਾਅ ਦੂਰ ਕਰਨ ਲਈ ਕੁੱਤੇ ਮੱਦਦਗਾਰ ਸਾਬਿਤ ਹੋ ਰਹੇ ਹਨ। ਕੋਲਰਾਡੋ ਦੇ ਡੈਨਵਰ ਸ਼ਹਿਰ ਦੇ ਮੈਡੀਕਲ ਸੈਂਟਰ ਵਿੱਚ ਅਜਿਹਾ ਹੀ ਥਰੈਪੀ ਡੌਗ ਫਾਰਮੂਲਾ ਚਰਚਾ ਵਿੱਚ ਹੈ। ਇੱਥੇ ਲੈਬਰੇਡਾਗ ਵਿਆਨ ਦਾ ਚਰਚਾ ਹੈ।
ਐਮਰਜੈਂਸੀ ਫਿਜ਼ੀਸਅਨ ਡਾ: ਰੇਆਨ ਵਿਆਨ ਦੇ ਟਰੇਨਰ ਹਨ ਜੋ ਕਹਿੰਦੇ ਹਨ ਕਿ ਜੋ ਤੁਸੀ ਦੇਖਦੇ ਹੋ ਅਤੇ ਰੋਜ਼ ਦਿਖਣ ਵਾਲੀਆਂ ਜੋ ਚੀਜਾਂ ਤੁਸੀ ਨਹੀਂ ਦੇਖ ਪਾਉਂਦੇ , ਉਹ ਤੁਹਾਡੇ ਦਿਮਾਗ ਵਿੱਚ ਘੁੰਮਦੀਆਂ ਰਹਿੰਦੀਆਂ ਹਨ। ਅਜਿਹੀ ਸਥਿਤੀ ਵਿੱਚ ਇੱਕ ਕੁੱਤਾ ਤੁਹਾਡੇ ਕੋਲ ਆ ਕੇ ਖੜ੍ਹਾ ਹੋ ਜਾਂਦਾ ਹੈ ਅਤੇ ਤੁਸੀ ਉਸਨੂੰ ਪਲੋਸਦੇ ਹੋ । ਇਸ ਤਰ੍ਹਾਂ ਪ੍ਰੇਸ਼ਾਨੀਆਂ ਤੋਂ ਬਾਹਰ ਨਿਕਲ ਕੇ ਤੁਸੀ ਵਰਤਮਾਨ ਪਲ ਵਿੱਚ ਆ ਜਾਂਦੇ ਹੋ ਅਤੇ ਤਣਾਅ ਨੂੰ ਭੁੱਲ ਜਾਂਦੇ ਹੋ। ਅਮਰੀਕਾ ਵਿੱਚ 50 ਹਜ਼ਾਰ ਤੋਂ ਜਿ਼ਆਦਾ ਥੈਰੇਪੀ ਡੌਗ ਹਨ। ਨਾਰਵੇ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਵਿੱਚ ਵੀ ਹੁਣ ਥੈਰੇਪੀ ਡੌਗ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਕਈ ਸੰਸਥਾਵਾਂ ਕੁੱਤਿਆਂ ਨੂੰ ਇਸ ਕੰਮ ਲਈ ਟਰੇਨਿੰਗ ਦਿੰਦੀਆਂ ਅਤੇ ਫਿਰ ਟਰੇਂਡ ਕੁੱਤਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ। ਅਪਲਾਇਡ ਐਨੀਮਲ ਬਿਹੇਵੀਅਰ ਸਾਇੰਸ ਦੀ ਇੱਕ ਸਟੱਡੀ ਵਿੱਚ ਕਿਹਾ ਗਿਆ ਹੈ ਕਿ ਕੁੱਤਿਆਂ ਨੂੰ ਆਪਣਾ ਇਹ ਕੰਮ ਪਸੰਦ ਆ ਰਿਹਾ ਹੈ।
ਡੌਗ ਵਿਆਨ ਇਹਨਾਂ ਦਿਨਾਂ ਅਸਿਸਟੈਂਟ ਡੌਗ ਬਣਨ ਦੀ ਤਿਆਰੀ ਹੈ। ਟ੍ਰੇਨਿੰਗ ਪੂਰੀ ਹੋਣ ਉਪਰੰਤ ਅੰਗਹੀਣ ਬੱਚਿਆਂ , ਬਜੁਰਗਾਂ ਅਤੇ ਨੌਜਵਾਨਾਂ ਦਾ ਮੱਦਦਗਾਰ ਬਣ ਸਕਦਾ । ਉਹ ਦਿਨ ਭਰ ਡਾਕਟਰ ਰਿਆਨ ਦੇ ਕੈਬਿਨ ‘ਚ ਰਹਿੰਦਾ ਹੈ।ਕਮਰੇ ਵਿੱਚ ਲਾਈਟ ਘੱਟ ਹੁੰਦੀ ਹੈ ਅਤੇ ਹਲਕਾ ਸੰਗੀਤ ਚੱਲਦਾ ਹੈ। ਵੈਸੇ ਵਿਆਨ ਮਰੀਜ਼ਾਂ ਦਾ ਤਣਾਅ ਦੂਰ ਕਰਦਾ ਹੈ, ਪਰ ਇਹਨਾਂ ਦਿਨਾਂ ਉਹ ਡਾਕਟਰਾਂ ਅਤੇ ਨਰਸਾਂ ਦੀ ਮੱਦਦ ਕਰ ਰਿਹਾ ਹੈ।
ਅਮਰੀਕਾ – ਕਰੋਨਾ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰ ਲੈ ਰਹੇ ਥਰੈਪੀ ਡੌਗ
Total Views: 657 ,
Real Estate