ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਟਿੱਕ-ਟੌਕ ਵੀਡੀਓ ਬਣਾਏ ਜਾਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਜਿਸ ਲਈ ਕਈ ਜਗ੍ਹਾ ਪੋਸਟਰ ਲਗਾ ਕੇ ਵੀ ਲੋਕਾਂ ਨੂੰ ਸੂਚਿਤ ਕੀਤਾ ਗਿਆ ਹੈ । ਸ੍ਰੀ ਹਰਿਮੰਦਰ ਸਾਹਿਬ ਵਿਖੇ ਥਾਂ-ਥਾਂ ਉਤੇ ਪੋਸਟਰ ਲਗਾਏ ਗਏ ਹਨ ਜਿਨ੍ਹਾਂ ਵਿਚ ਸਾਫ ਤੌਰ ਉਤੇ ਲਿਖਿਆ ਗਿਆ ਹੈ ਕਿ ਇੱਥੇ ਟਿੱਕ-ਟੌਕ ਬਣਾਉਣਾ ਮਨ੍ਹਾ ਹੈ। ਬੀਤੇ ਦਿਨ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਸੀ ਕਿ ਟਿਕ ਟੋਕ ਵੀਡੀਓ ਦੇ ਚੱਲਦੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਮੋਬਾਇਲ ਫੋਨ ਲਿਜਾਉਣ ਦੀ ਵੀ ਪਾਬੰਦੀ ਲਗਾਈ ਜਾ ਸਕਦੀ ਹੈ। ਕਾਬਲੇਗੌਰ ਹੈ ਕਿ ਕੁਝ ਸਮੇਂ ਪਹਿਲਾਂ ਇਕ ਵੀਡੀਓ ਸਾਹਮਣੇ ਆਈ ਸੀ ਜਿਸ ’ਚ ਤਿੰਨ ਕੁੜੀਆਂ ਵੱਲੋਂ ਸ੍ਰੀ ਹਰਿਮੰਦਰ ਦੇ ਪ੍ਰਕਿਰਮਾ ਵਿਚ ਟਿੱਕ-ਟੌਕ ਵੀਡੀਓ ਬਣਾਈ ਗਈ ਸੀ।ਇਹ ਪਹਿਲਾ ਮਾਮਲਾ ਨਹੀਂ ਸੀ। ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਵੀਡੀਓ ਸਾਹਮਣੇ ਆ ਚੁੱਕੀਆਂ ਹਨ ।
Amritsar: Shiromani Gurdwara Parbandhak Committee (SGPC) has put up notices in Golden Temple (Sri Harmandir Sahib) reading,'TikTok is prohibited here' after some TikTok videos were made inside Temple premises. #Punjab pic.twitter.com/dksZtQcEyh
— ANI (@ANI) February 8, 2020