ਹਰਬੰਸ ਬੁੱਟਰ ਕੈਲਗਰੀ ਨੇ ਆਪਣੇ ਬਚਪਨ ਦੇ ਸਕੂਲ ਨੂੰ ਦਿੱਤੇ 25000

ਸਕੂਲ ਦੇ ਪੁਰਾਣੇ ਵਿਦਿਆਰਥੀਆਂ ਨੇ ਸਕੂਲ ਦੀ ਨੁਹਾਰ ਬਦਲਣ ਦਾ ਲਿਆ ਅਹਿਦ
ਬਠਿੰਡਾ ਦੇ ਪਿੰਡ ਤੁੰਗਵਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਬਰਾਂਚ-1 ਦੇ ਪੁਰਾਣੇ ਅਤੇ ਹੁਣ ਵੱਖ ਵੱਖ ਖੇਤਰਾਂ ਵਿੱਚ ਸਥਾਪਿਤ ਹੋ ਚੁੱਕੇ ਵਿਦਿਆਰਥੀਆਂ ਨੇ ਆਪਣੇ ਸਕੂਲ ਦੀ ਨੁਹਾਰ ਬਦਲਣ ਦਾ ਅਹਿਦ ਲਿਆ ਹੋੁਇਆ ਹੈ ਜਿਸ ਵਿੱਚ ਅੱਜ ਯੋਗਦਾਨ ਪਾਉਂਦਿਆਂ ਕੈਲਗਰੀ ਕੈਨੇਡਾ ਵਿਖੇ ‘ਪੰਜਾਬੀ ਅਖਬਾਰ’ ਦੇ ਮੁੱਖ ਸੰਪਾਦਕ ਅਤੇ ਪਿੰਡ ਤੁੰਗਵਾਲੀੇ ਜੰਮਪਲ ਹਰਬੰਸ ਬੁੱਟਰ ਦੁਆਰਾ 25000 ਹਜਾਰ ਰੁਪੈ ਦਾ ਯੋਗਦਾਨ ਦਿੱਤਾ। ਸਕੂਲ ਦੀ ਮੁੱਖ ਅਧਿਆਪਕਾ ਮੈਡਮ ਕਮਲ ਅਰੋੜਾ ਦੀ ਅਗਵਾਈ ਹੇਠ ਮਿਹਨਤੀ ਸਟਾਫ ਮਾਸਟਰ ਗੁਰਜੀਤ ਸਿੰਘ, ਸੁਨੈਨਾ ਰਾਣੀ, ਨਿਰਪਿੰਦਰ ਸਿੰਘ, ਸਰਬਜੀਤ ਕੌਰ ਆਦਿ ਦੀ ਸਮਰਪਿਤ ਭਾਵਨਾ ਨੂੰ ਦੇਖਦੇ ਹੋਏ ਪਹਿਲਾਂ ਹੀ ਪੁਰਾਣੇ ਵਿਦਿਆਰਥੀਆਂ ਦੁਆਰਾ ਸਕੂਲ ਨੂੰ ਦਾਨ ਰਾਸ਼ੀ ਦੇਣੀ ਸ਼ੁਰੂ ਕੀਤੀ ਹੋਈ ਹੈ ਜਿਸ ਨਾਲ ਸਕੂਲ ਵਿੱਚ ਵਧੀਆ, ਫਰਨੀਚਰ, ਆਧੁਨਿਕ ਸਮਾਰਟ ਕਲਾਸ ਰੂਮ, ਪੇਂਟ ਵਰਕ, ਸਾਊਂਡ ਸਿਸਟਮ, ਪ੍ਰੀ ਪ੍ਰਾਇਮਰੀ ਜਮਾਤ ਲਈ ਫਰਨੀਚਰ, ਸਮਾਰਟ ਐੱਲ ਈਡੀ, ਸਾਰੀਆਂ ਜਮਾਤਾਂ ਲਈ ਗਰੀਨ ਬੋਰਡ, ਵਧੀਆ ਮੈਟਿੰਗ, ਪਰਦੇ, ਡਿਸਪਲੇ ਬੋਰਡ, ਇੰਟਰਲੌਕ ਟਾਈਲਾਂ, ਸੁੰਦਰ ਫੁੱਲ ਬੂਟੇ, ਸਿੱਖਿਆ ਦਾਇਕ ਗਰਿੱਲਾਂ, ਸਾਰੇ ਬੱਚਿਆਂ ਲਈ ਸਮਾਰਟ ਵਰਦੀਆਂ ਆਦਿ ਵਧੀਆ ਕੰਮ ਕੀਤੇ ਗਏ ਹਨ। ਇਸ ਤੋਂ ਖੁਸ਼ ਹੋ ਕੇ ਹੀ ਹੁਣ ਹੋਰ ਪੁਰਾਣੇ ਵਿਦਿਆਰਥੀ ਵੀ ਅੱਗੇ ਆ ਰਹੇ ਹਨ। ਅੱਜ ਸਕੂਲ ਦੇ ਵਿਹੜੇ ਵਿੱਚ ਇੱਕਠੇ ਹੋਏ ਵਿਦਿਆਰਥੀ ਸਕੂਲ ਦੇਖ ਕੇ ਗਦ ਗਦ ਹੋ ਗਏ ਅਤੇ ਸਕੂਲ ਦੀ ਹਰ ਤਰ੍ਹਾਂ ਦੇ ਕੰਮ ਕਰਨ ਲਈ ਵੱਧ ਤੋਂ ਵੱਧ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਅੱਜ ਇਸ ਮੌਕੇ ਹਰਬੰਸ ਬੁੱਟਰ ਤੋਂ ਇਲਾਵਾ ਸਮੇਂ ਸਮੇਂ ਤੇ ਸਕੂਲ ਦੀ ਮੱਦਦ ਕਰ ਰਹੇ ਕੈਲਗਰੀ ਤੋਂ ਹੀ ਤੇਜਾ ਸਿੰਘ ਚੌਹਾਨ, ਅਵਤਾਰ ਸਿੰਘ ਦੂਰਦਰਸ਼ਨ, ਸੁਖਵਿੰਦਰ ਸਿੰਘ ਸਰਪੰਚ, ਮੇਜਰ ਸਿੰਘ ਸਰਪੰਚ ਭਾਗੂ, ਹਰਦੀਪ ਸਿੰਘ ਮਾਹਲ, ਹਰਦੀਪ ਸਿੰਘ ਬੁੱਟਰ, ਦਲਜੀਤ ਸਿੰਘ ਮਾਹਲ, ਡਾ। ਦਰਸ਼ਨ ਸਿੰਘ, ਲਖਵਿੰਦਰ ਸਿੰਘ ਬਾਬਾ ਜੀਤਾ ਸਿੰਘ ਕਲੱਬ ਦੇ ਪ੍ਰਧਾਨ, ਲੀਲ੍ਹਾ ਸਿੰਘ ਖਾਲਸਾ, ਗੁਰਤੇਜ ਸਿੰਘ ਨੰਬਰਦਾਰ ਭਾਗੂ, ਜਸਪਾਲ ਸਿੰਘ ਸਿੱਧੂ ਐਡਵੋਕੇਟ, ਗੋਰਾ ਸਿੰਘ ਭਾਗੂ, ਰੂਬੀ ਸਮਰਾ, ਰਵੇਲ ਬੁੱਟਰ, ਬਲਜਿੰਦਰ ਬੁੱਟਰ ਆਦਿ ਵੀ ਹਾਜਰ ਸਨ।

Total Views: 123 ,
Real Estate