ਈਰਾਨ ਵਿੱਚ ਪੈ ਰਿਹਾ ‘ਕਾਲਾ ਮੀਂਹ’!

28 ਫ਼ਰਵਰੀ ਤੋਂ ਈਰਾਨ ‘ਤੇ ਸ਼ੁਰੂ ਹੋਏ ਅਮਰੀਕਾ–ਇਜ਼ਰਾਇਲ ਦੇ ਹਮਲਿਆਂ ਤੋਂ ਬਾਅਦ ਉੱਥੋਂ ਦੀ ਰਾਜਧਾਨੀ ਤੇਹਰਾਨ ਦੇ ਆਲੇ-ਦੁਆਲੇ ਘੱਟੋ-ਘੱਟ ਚਾਰ ਆਇਲ ਫੈਸਿਲਿਟੀਜ਼ ‘ਤੇ ਹਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਧੁੰਦ ਅਤੇ ਪ੍ਰਦੂਸ਼ਣ ਕਾਰਨ ਸੂਰਜ ਤੱਕ ਨਹੀਂ ਦਿਖਿਆ ਅਤੇ ਸੜਨ ਦੀ ਤਿੱਖੀ ਗੰਧ ਮਹਿਸੂਸ ਹੋਈ ਹੈ।ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਪ੍ਰਦੂਸ਼ਣ ਵਾਲੇ ਤੱਤ ਬਹੁਤ ਜ਼ਿਆਦਾ ਵਧ ਗਏ ਹਨ।ਇੱਥੋਂ ਤੱਕ ਕਿ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਵੀ ਚੇਤਾਵਨੀ ਦਿੱਤੀ ਹੈ ਕਿ ਆਇਲ ਫੈਸਿਲਿਟੀਜ਼ ‘ਤੇ ਹਮਲੇ ਸਥਾਨਕ ਲੋਕਾਂ ਲਈ ਸਿਹਤ ਸੰਬੰਧੀ ਵੱਡਾ ਖ਼ਤਰਾ ਪੈਦਾ ਕਰ ਸਕਦੇ ਹਨ।ਤੇਹਰਾਨ ਅਤੇ ਉਸਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਹਵਾ ਪ੍ਰਦੂਸ਼ਣ ਬਹੁਤ ਵਧ ਗਿਆ ਹੈ। ਸ਼ਹਿਰ ਦੀ ਆਬਾਦੀ ਲਗਭਗ ਇੱਕ ਕਰੋੜ ਹੈ ਅਤੇ ਲੱਖਾਂ ਲੋਕ ਇਸਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਰਹਿੰਦੇ ਹਨ।ਐਤਵਾਰ ਨੂੰ ਤੇਹਰਾਨ ਵਿੱਚ ਕਾਲਾ ਮੀਂਹ ਪੈਣ ਦੀ ਗੱਲ ਕਹੀ।ਕਾਲਾ ਮੀਂਹ ਅਸਲ ਵਿੱਚ ਅਜਿਹੀ ਬਾਰਿਸ਼ ਜਾਂ ਮੀਂਹ ਲਈ ਇੱਕ ਗੈਰ-ਰਸਮੀ ਸ਼ਬਦ ਹੈ, ਜਿਸ ਵਿੱਚ ਪ੍ਰਦੂਸ਼ਿਤ ਚੀਜ਼ਾਂ ਮਿਲੀਆਂ ਹੁੰਦੀਆਂ ਹਨ ਅਤੇ ਮੀਂਹ ਦੀਆਂ ਬੂੰਦਾਂ ਦਾ ਵੀ ਰੰਗ ਕਾਲਾ ਹੋ ਜਾਂਦਾ ਹੈ।ਮੀਂਹ ਦੇ ਜ਼ਰੀਏ ਹਵਾ ਵਿੱਚ ਮੌਜੂਦ ਪ੍ਰਦੂਸ਼ਣ ਵਾਲੇ ਤੱਤਾਂ ਦਾ ਹੇਠਾਂ ਵਰ੍ਹ ਕੇ ਆਉਣਾ ਆਮ ਗੱਲ ਹੈ।

Total Views: 54 ,
Real Estate