ਜਾਂਚ ਕਰਨ ਪੁੱਜੀ ਪੁਲੀਸ ਟੀਮ ’ਤੇ ਮਹਿਲਾ ਨੇ ਪਾਲਤੂ ਪਿਟਬੁੱਲ ਕੁੱਤਾ ਛੱਡ ਦਿੱਤਾ

ਰਾਜਸਥਾਨ ਦੇ ਬੀਕਾਨੇਰ ’ਚ ਸ਼ਿਕਾਇਤ ਦੀ ਜਾਂਚ ਕਰਨ ਪੁੱਜੀ ਪੁਲੀਸ ਟੀਮ ’ਤੇ ਮਹਿਲਾ ਨੇ ਕਥਿਤ ਤੌਰ ’ਤੇ ਆਪਣੇ ਪਾਲਤੂ ਪਿਟਬੁੱਲ ਕੁੱਤਾ ਛੱਡ ਦਿੱਤਾ ਜਿਸ ਨੇ ਮਹਿਲਾ ਪੁਲੀਸ ਮੁਲਾਜ਼ਮ ਨੂੰ ਵੱਢ ਲਿਆ। ਇਹ ਘਟਨਾ ਜੈਨਾਰਾਇਣ ਵਿਆਸ ਕਾਲੋਨੀ ਪੁਲੀਸ ਸਟੇਸ਼ਨ ਇਲਾਕੇ ’ਚ ਵਾਪਰੀ ਜਦੋਂ ਮਹਿਲਾ ਕਾਂਸਟੇਬਲ ਮਾਲੀ ਜਾਖੜ ਦੋ ਹੋਰਾਂ ਸਾਥੀਆਂ ਨਾਲ ਸ਼ਿਕਾਇਤ ਦੀ ਜਾਂਚ ਲਈ ਪਹੁੰਚੀ ਸੀ। ਪੁਲੀਸ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਜਾਂਚ ਦੌਰਾਨ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਮਨੀਸ਼ਾ ਨੂੰ ਬਾਹਰ ਆਉਣ ਲਈ ਕਿਹਾ ਪਰ ਉਹ ਪਿਟਬੁੱਲ ਲੈ ਕੇ ਆ ਗਈ। ਉਸ ਨੇ ਕੁੱਤਾ ਛੱਡ ਕੇ ਘਰ ਦਾ ਗੇਟ ਬੰਦ ਕਰ ਲਿਆ। ਕੁੱਤੇ ਨੇ ਮਹਿਲਾ ਕਾਂਸਟੇਬਲ ’ਤੇ ਹਮਲਾ ਕੀਤਾ ਅਤੇ ਉਸ ਨੂੰ ਕਈ ਥਾਵਾਂ ਤੋਂ ਵੱਢ ਲਿਆ। ਏ ਐੱਸ ਆਈ ਪੂਰਨਾਰਾਮ ਨੇ ਕਿਹਾ ਕਿ ਮਹਿਲਾ ਕਾਂਸਟੇਬਲ ਦੀ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Total Views: 36 ,
Real Estate