ਐਮਾਜਨ ਬਣੀ ਦੁਨੀਆਂ ਦੀ ਸਭ ਤੋਂ ਵੱਡੀ ਕੰਪਨੀ

 ਵਾਸਿ਼ੰਗਟਨ : ਮਾਈਕਰੋਸਾਫਟ ਨੂੰ ਪਿੱਛੇ ਛੱਡ ਕੇ ਐਮਾਜਨ ਪਹਿਲੀ ਵਾਰ ਦੁਨੀਆਂ ਦੀ ਸਭ ਤੋਂ ਜਿ਼ਆਦਾ ਵੈਲੂਏਸ਼ਨ ਵਾਲੀ ਕੰਪਨੀ ਬਣ ਗਈ ਹੈ । ਸੋਮਵਾਰ ਨੂੰ ਅਮਰੀਕੀ ਸੇ਼ਅਰ ਬਾਜ਼ਾਰ ਬੰਦ ਹੋਣ ਵੇਲੇ ਐਮਾਜਨ ਦਾ ਮਾਰਕੀਟ ਕੈਪ 56 ਲੱਖ ਕਰੋੜ ਰੁਪਏ ( 796.8 ਅਰਬ ਡਾਲਰ ) ਰਿਹਾ । ਜਦਕਿ, ਮਾਈਕਰੋਸਾਫਟ ਦੀ ਵੈਲਯੂ ਏਸ਼ਨ 54.81 ਲੱਖ ਕਰੋੜ ਰੁਪਏ ( 783.4 ਅਰਬ ਡਾਲਰ ) ਅਤੇ ਤੀਜੇ ਨੰਬਰ ‘ਤੇ ਅਲਫਾਬੇਟ ਅਤੇ ਚੌਥੇ ‘ਤੇ ਐਪਲ ਹੈ।
ਪਿਛਲੇ ਸਾਲ ਸਤੰਬਰ ‘ਚ ਐਮਾਜਨ ਦਾ ਮਾਰਕੀਟ ਕੈਪ 70 ਲੱਖ ਕਰੋੜ ਰੁਪਏ ਪਹੁੰਚ ਗਿਆ ਸੀ । ਪਰ ਸ਼ੇਅਰ ਦੀ ਗਿਰਾਵਟ ਕਰਕੇ ਹੇਠਾਂ ਆ ਗਿਆ ਸੀ । ਐਮਾਜਨ ਦੇ ਲਈ ਨਵੇਂ ਸਾਲ ਦੀ ਸੁਰੂਆਤ ਬਹੁਤ ਚੰਗੀ ਰਹੀ ਅਤੇ ਕੰਪਨੀ ਦਾ ਸ਼ੇਅਰ ਸੋਮਵਾਰ ਨੂੰ 3.4% ਵਾਧੇ ਨਾਲ ਬੰਦ ਹੋਇਆ । ਪਿਛਲੇ ਹਫ਼ਤੇ ਸ਼ੇਅਰ ‘ਚ 8.5 % ਦੀ ਤੇਜੀ ਆਈ ਸੀ ।
15 ਮਈ 1997 ਨੂੰ 18 ਡਾਲਰ ਉਪਰ ਐਮਾਜਨ ਦੀ ਸ਼ੇਅਰ ਦੀ ਲਿਸਟਿੰਗ ਹੋਈ ਸੀ । ਹੁਣ ਇਹ 1629.51 ਡਾਲਰ ਹੈ। ਆਈਪੀਓ ਵਿੱਚ 1000 ਡਾਲਰ ਦੇ ਨਿਵੇਸ਼ ਦੀ ਕੀਮਤ ਹੁਣ 8 ਲੱਖ 96 ਹਜ਼ਾਰ ਡਾਲਰ ਹੋ ਗਈ ।
ਕੰਪਨੀ ਦਾ ਫਾਊਂਡਰ ਅਤੇ ਸੀਈਓ ਲੰਬੇ ਸਮੇਂ ਤੱਕ ਦੁਨੀਆਂ ਦੇ ਅਮੀਰਾਂ ਦੀ ਸੂਚੀ ‘ਚ ਮੋਹਰੀ ਚੱਲ ਰਿਹਾ ਹੈ। ਬਲੂਮਬਰਗ ਬਿਲੇਨੀਅਰ ਇੰਡੈਕਸ ‘ਚ 9 .43 ਲੱਖ ਕਰੋੜ ਰੁਪਏ ਦੇ ਨੈਟਵਰਥ ਨਾਲ ਬੇਜੋਸ ਨੰਬਰ -1 ਹੈ । 6.44 ਲੱਖ ਕਰੋੜ ਰੁਪਏ ਦੀ ਨੈੱਟਵਰਥ ਨਾਲ ਬਿੱਲ ਗੇਟਸ ਹੁਣ ਦੁਨੀਆਂ ਦਾ ਦੂਜਾ ਅਮੀਰ ਹੈ।
ਲਗਾਤਾਰ 7 ਸਾਲ ਦੁਨੀਆਂ ਦੀ ਸਭ ਤੋਂ ਜਿ਼ਆਦਾ ਵੈਲਿਊ ਏਬਲ ਕੰਪਨੀ ਰਹਿਣ ਮਗਰੋਂ ਐਪਲ ਪਿਛਲੇ ਸਾਲ ਦਸੰਬਰ ‘ਚ ਮਾਈਕਰੋਸਾਫਟ ਤੋਂ ਪਿੱਛੇ ਰਹਿ ਗਈ । ਫਿ਼ਲਹਾਲ 49.07 ਲੱਖ ਕਰੋੜ ਦੇ ਮਾਰਕੀਟ ਕੈਪ ਨਾਲ ਐਪਲ ਚੌਥੇ ਨੰਬਰ ‘ਤੇ ਹੈ।
ਜੁਲਾਈ -ਸਤੰਬਰ ਦੀ ਤਿਮਾਹੀ ਦੇ ਨਤੀਜੇ ਮਾਹਿਰਾਂ ਦੇ ਅਨੁਮਾਨ ਮੁਤਾਬਿਕ ਨਹੀਂ ਰਹਿਣ ਕਾਰਨ ਅਤੇ ਆਈਫੋਨ ਦੀ ਵਿਕਰੀ ਘੱਟਣ ਕਰਕੇ  ਨੂੰ ਨੁਕਸਾਨ ਹੋਇਆ ।

Total Views: 61 ,
Real Estate