ਮੈਕਸੀਕੋ ਵਾਪਸ ਭੇਜਣ ਲੱਗਾ ਅਮਰੀਕਾ ਵਾਲਾ ਬਾਰਡਰ ਟੱਪਣ ਵਾਲਿਆਂ ਨੂੰ : 311 ਭਾਰਤੀਆਂ ਦਾ ਲੱਗਾ ਨੰਬਰ

ਅਮਰੀਕਾ-ਮੈਕਸੀਕੋ ਬਾਰਡਰ

ਮੈਕਸੀਕੋ ਦੇਸ਼ ਭਰ ‘ਚ ਗੈਰ-ਕਾਨੂੰਨੀ ਨਾਗਰਿਕਾਂ ਦੀ ਜਾਂਚ ਕਰ ਰਿਹਾ ਹੈ ਜੋ ਬਗੈਰ ਕਿਸੇ ਕਾਨੂੰਨੀ ਆਗਿਆ ਦੇ ਸੀਮਾ ਪਾਰ ਤੋਂ ਆਏ ਹਨ। ਇਸ ਲਈ ਅਮਰੀਕਾ ਵੱਲੋਂ ਦਬਾਅ ਬਣਾਇਆ ਗਿਆ ਹੈ। ਇਸੇ ਤਹਿਤ ਮੈਕਸੀਕੋ ਦੀ ਮਾਈਗ੍ਰੇਸ਼ਨ ਅਥਾਰਟੀ ਨੇ 311 ਭਾਰਤੀਆਂ ਨੂੰ ਵਾਪਸ ਭੇਜ ਦਿੱਤਾ ਹੈ। ਇਸ ‘ਚ ਇੱਕ ਮਹਿਲਾ ਵੀ ਸ਼ਾਮਲ ਹੈ। ਬੁੱਧਵਾਰ ਨੂੰ ਨੈਸ਼ਨਲ ਮਾਈਗ੍ਰੇਸ਼ਨ ਇੰਸਟੀਚਿਊਟ (ਆਈਐਨਐਮ) ਵੱਲੋਂ ਪ੍ਰੈੱਸ ਨੋਟ ਜਾਰੀ ਕਰ ਇਸ ਦੀ ਜਾਣਕਾਰੀ ਦਿੱਤੀ ਗਈ। ਨੋਟ ਮੁਤਾਬਕ ਜਿਨ੍ਹਾਂ ਭਾਰਤੀਆਂ ਕੋਲ ਦੇਸ਼ ‘ਚ ਰਹਿਣ ਦੀ ਇਜਾਜ਼ਤ ਨਹੀਂ ਸੀ, ੳਨ੍ਹਾਂ ਨੂੰ ਤੋਲੁਕਾ ਸਿਟੀ ਇੰਟਰਨੈਸ਼ਨਲ ਏਅਰਪੋਰਟ ਬੋਇੰਗ 747 ਏਅਰਕ੍ਰਾਫਰ ਰਾਹੀਂ ਨਵੀਂ ਦਿੱਲੀ ਭੇਜ ਦਿੱਤਾ ਗਿਆ। ਜੂਨ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਮੈਕਸੀਕੋ ਸੀਮਾ ਰਾਹੀਂ ਅਮਰੀਕਾ ‘ਚ ਆਉਣ ਵਾਲੇ ਲੋਕਾਂ ਦੀ ਐਂਟਰੀ ‘ਤੇ ਜੇਕਰ ਰੋਕ ਨਹੀਂ ਲਾਈ ਗਈ ਤਾਂ ਸਾਰੇ ਮੈਕਸੀਕੋ ਆਯਾਤਾਂ ‘ਤੇ ਟੈਰਿਫ ਲਾ ਦਿੱਤਾ ਜਾਵੇਗਾ।

Total Views: 226 ,
Real Estate