ਜਦੋਂ ਅਸੀਂ ਗੁਰਦੁਆਰੇ ਚੋਂ ਸ਼ਰਾਧ ਖਾਦੇ

ਜਸਪਾਲ ਝੋਰਡ਼

2013 -14 ਦੀ ਗੱਲ ਹੈ ਮੈਂ ਮਲੋਟ ਦੇ ਨਜ਼ਦੀਕ ਇੱਕ ਪਿੰਡ ਦੇ ਗੁਰਦੁਆਰਾ ਸਾਹਿਬ ਦੀਆਂ ਚੁਗਾਠਾਂ ਬਣਾ ਰਿਹਾ ਸੀ, ਰੋਟੀ ਅਸੀਂ ਘਰੋਂ ਲੈਕੇ ਜਾਂਦੇ ਸੀ ਕੰਮ ਕਰਦਿਆਂ ਨੂੰ ਹੀ ਸ਼ਰਾਧ ਚੱਲ ਪਏ ਤੇ ਅਚਾਨਕ ਹੀ ਗੁਰਦੁਆਰੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਧਣੀ ਸ਼ੁਰੂ ਹੋ ਗਈ, ਜੋ ਵੀ ਆਵੇ ਓਸੇ ਦੇ ਹੱਥ ਡੋਲੂ ਜਾਂ ਟਿਫ਼ਨ ਹਰ ਕੋਈ ਆਪਣੇ ਮਰੇ ਬੁੱਢੇ ਦੀ ਸਾਲ ਭਰ ਦੀ ਭੁੱਖ ਦੂਰ ਕਰਨ ਲਈ ਪ੍ਰਸ਼ਾਦੇ ਪਾਣੀ ਗ੍ਰੰਥੀ ਸਿੰਘ ਰਾਂਹੀ ਕੋਰੀਅਰ ਕਰਾਉਣ ਲਈ ਗੁਰਦੁਆਰੇ ਵੱਲ ਨੂੰ ਤੁਰਿਆ ਆਵੇ, ਅੱਗੋਂ 70 ਸਾਲਾ ਬਾਬਾ ਵਿਚਾਰਾ ਸ਼ੂਗਰ ਦਾ ਮਰੀਜ਼ ਤੇ ਜਵਾਕ ਵੀ ਬਾਬੇ ਦੇ ਸ਼ਹਿਰ ਰਹਿੰਦੇ ਸੀ ਬਾਬਾ ਤੇ ਬਾਬੇ ਦੀ ਘਰਵਾਲੀ ਇਕੱਲੇ ਕਿੱਥੋਂ ਸਾਰੇ ਪਿੰਡ ਦੇ ਬੁੱਢਿਆਂ ਦੇ ਸ਼ਰਾਧ ਖਾ ਸਕਣ , ਬਾਬੇ ਦੀ ਘਰਵਾਲੀ ਨੇ ਸਾਨੂੰ ਕਿਹਾ ਕਿ ਪੁੱਤ ਹੁਣ 6-7 ਦਿਨ ਘਰੋਂ ਰੋਟੀ ਨਾ ਲਿਆ ਜੇ , ਤੇ ਬੇਬੇ ਖੀਰ ਕੜਾਹ ਦਾ ਭਰਿਆ ਡੋਲੂ ਤੇ ਹੋਰ ਨਾਨਾਂ ਪ੍ਰਕਾਰ ਦੇ ਭੋਜਨ ਸਾਡੇ ਕੋਲ ਰੱਖ ਗਈ ਤੇ ਅਸੀਂ 7 ਦਿਨ ਪਿੰਡ ਦੇ ਬੁੱਢਿਆਂ ਸ਼ਰਾਧ ਖਾਕੇ ਕੋਰੀਅਰ ਕਰਦੇ ਰਹੇ, ਪਤਾ ਨਹੀਂ ਸਾਡੇ ਵਰਗੇ ਪਾਪੀ ਬੰਦਿਆਂ ਰਾਂਹੀ ਸ਼ਰਾਧਾਂ ਵਾਲੇ ਰਾਸ਼ਨ ਦੀ ਡਲਿਵਰੀ ਸਹੀ ਹੁੰਦੀ ਰਹੀ ਜਾਂ ਫਿਰ ਫ਼ਲੱਸ਼ ਰਾਂਹੀ ਗਟਰ ਹੀ ਸਮਾ ਜਾਂਦੇ ਰਹੇ ,

Total Views: 84 ,
Real Estate