ਕਰਤਾਰਪੁਰ ਲਾਂਘੇ ਨੂੰ ਲੈ ਕੇ ਪਾਕਿਸਤਾਨ ਤੋਂ ਆਈ ਚੰਗੀ ਖ਼ਬਰ

ਪਾਕਿਸਤਾਨ ਨੇ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਜਨਮ ਦਿਹਾੜੇ ਉੱਤੇ ਨਵੰਬਰ ਵਿੱਚ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਵਚਨਬੱਧਤਾ ਦੁਹਰਾਈ ਹੈ। ਕਸ਼ਮੀਰ ਮੱਦੇ ਨੂੰ ਲੈ ਕੇ ਭਾਰਤ-ਪਾਕਿ ਤਣਾਅ ਦੇ ਚਲਦਿਆਂ ਪਾਕਿਸਤਾਨ ਨੇ ਕਿਹਾ ਕਿ ਇਸ ਕੋਰੀਡੋਰ ਦਾ ਕੰਮ ਜਾਰੀ ਰਹੇਗਾ। ਇਸ ਬਾਰੇ ਜਾਣਕਾਰੀ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਇੱਕ ਟਵੀਟ ਰਾਹੀਂ ਦਿੱਤੀ ਹੈ। ਪਾਕਿ ਨੇ ਕਿਹਾ ਕਿ ਸਿੱਖ ਸ਼ਰਧਾਲੂਆਂ ਦੀ ਸਹੂਲਤ ਲਈ ਭਾਰਤ ਨਾਲ ਆਪਣਾ ਪਹਿਲਾ ਵੀਜ਼ਾ ਮੁਕਤ ਬਾਰਡਰ ਖੋਲ੍ਹਣ ਜਾ ਰਿਹਾ ਹੈ।

Total Views: 309 ,
Real Estate