ਇੰਡੋ ਯੂ ਐਸ ਏ ਹੈਰੀਟੇਜ਼ ਐਸੋਸੀਏਸ਼ਨ ਵੱਲੋਂ ਪੱਤਰਕਾਰ ਬਲਤੇਜ਼ ਪੰਨੂ ਦਾ ਫਰਿਜ਼ਨੋ ਵਿਖੇ ਸਨਮਾਨ

ਫਰਿਜ਼ਨੋ (ਕੈਲੇਫੋਰਨੀਆਂ) ਨੀਟਾ ਮਾਛੀਕੇ – ਪੰਜਾਬੀ ਰੇਡੀਓ ਯੂ. ਐਸ. ਏ. ਦੇ ਸੱਦੇ ਤੇ ਉੱਘੇ ਪੱਤਰਕਾਰ ਬਲਤੇਜ ਪੰਨੂੰ ਅੱਜ-ਕੱਲ੍ਹ ਆਪਣੀ ਕੈਲੇਫੋਰਨੀਆਂ ਫੇਰੀ ਤੇ ਹਨ, ‘ਤੇ ਆਪਣੇ ਚਾਹੁਣ ਵਾਲ਼ਿਆ ਦੇ ਰਬਰੂ ਹੋ ਰਹੇ ਹਨ। ਇਸੇ ਕੜੀ ਤਹਿਤ ਉਹਨਾਂ ਦਾ ਫਰਿਜਨੋ ਦੀ ਗਦਰੀ ਬਾਬਿਆ ਨੂੰ ਸਮਰਪਿਤ ਸੰਸਥਾ ਇੰਡੋ ਯੂ ਐਸ ਹੈਰੀਟੇਜ਼ ਐਸੋਸੀਏਸ਼ਨ ਵੱਲੋ ਸਥਾਨਿਕ ‘ਹਵੇਲੀ’ ਰੈਸਟੋਰਿੰਟ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਫਰਿਜ਼ਨੋਂ ਨਿਵਾਸੀਆਂ ਨੇਂ ਪਹੁੰਚਕੇ ਬਲਤੇਜ ਪੰਨੂੰ ਜੀ ਨੂੰ ਆਇਆ ਕਿਹਾ ਇਸ ਮੌਕੇ ਬੋਲਣ ਵਾਲੇ ਬੁਲਾਰਿਆ ਨੇ ਹੁਕਮਰਾਨਾਂ ਨੂੰ ਉਹਦੇ ਨਾਦਰਸ਼ਾਹ ਰਵੱਈਏ ਲਈ ਕਰੜੇ ਹੱਥੀ ਲਿਆ, ਉਹਨਾਂ ਕਿਹਾ ਕਿ ਪੱਤਰਕਾਰਤਾ ਇਹ ਨਹੀਂ ਹੁੰਦੀ ਕਿ ਸਰਕਾਰ ਦੇ ਗੁਣ ਹੀ ਗਾਇਨ ਕੀਤੇ ਜਾਣ, ਅਸਲੀ ਪੱਤਰਕਾਰੀ ਇਹ ਹੁੰਦੀ ਹੈ ਕਿ ਲੋਕਾਂ ਦੀਆਂ ਨਜ਼ਰਾ ਤੋਂ ਛੁਪਿਆ ਸੱਚ ਕਾਗਜ਼ ਦੀ ਹਿੱਕ ਤੇ ਉਕਰ ਕੇ ਲੋਕ ਕਚਿਹਰੀ ਵਿੱਚ ਲਿਆਦਾ ਜਾਵੇ, ਅਗਰ ਸੱਚ ਲਿਖਣ ਜਾ ਬੋਲਣ ਵਾਲੇ ਪੱਤਰਕਾਰ ਨੂੰ ਉਹਦੇ ਸੱਚ ਦਾ ਸਿਲ੍ਹਾ ਜੇਲ੍ਹ ਦੀ ਚਾਰਦੀਵਾਰੀ ਵਿੱਚ ਡੱਕਕੇ ਦਿੱਤਾ ਜਾਣਾ ਹੀ ਇਨਸਾਫ ਹੈ ਤਾਂ ਇਹ ਲੋਕਤੰਤਰ ਦੇ ਨਾਮ ਤੇ ਧੱਬਾ ਹੈ। ਇਸ ਮੌਕੇ ਰਣਜੀਤ ਗਿੱਲ ਨੇ ਖਾਸ ਕਰਕੇ ਬਲਤੇਜ ਪੰਨੂੰ ਵੱਲੋ ਨਸ਼ੇ ਵਿਰੋਧ ਛੇੜੀ ਮੁਹਿੰਮ ‘ਮਰੋ ਜਾ ਕਰੋ’ ਦਾ ਜਿਕਰ ਕੀਤਾ ਅਤੇ ਬਲਤੇਜ ਪੰਨੂੰ ਵੱਲੋ ‘ਨਰੋਆ ਪੰਜਾਬ’ ਲਹਿਰ ਤਹਿਤ ਪੰਜਾਬ ਦੇ ਗਧਲੇ ਹੋ ਰਹੇ ਪਾਣੀ ਅਤੇ ਹਵਾ ਲਈ ਕੀਤੇ ਜਾ ਰਹੇ ਉਪਰਾਲਿਆ ਨੂੰ ਸਲਾਹਿਆ। ਇਸ ਮੌਕੇ ਸੰਸਥਾ ਦੇ ਬੁਲਾਰੇ ਸਾਧੂ ਸਿੰਘ ਸੰਘਾ ਨੇ ਬਲਤੇਜ ਪੰਨੂੰ ਦੁਆਰਾ ਸੁਰੂ ਕੀਤੀਆ ਲਹਿਰਾ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ। ਪੱਤਰਕਾਰ ਬਲਤੇਜ ਪੰਨੂੰ ਨੇ ਆਪਣੇ ਸੰਬੋਧਨ ਦੌਰਾਨ ਫਰਿਜਨੋ ਨਿਵਾਸੀਆ ਦਾ ਸਹਿਯੋਗ ਲਈ ਸ਼ੁਕਰੀਆ ਅਦਾ ਕੀਤਾ ਗਿਆ, ਉਹਨਾਂ ਕਿਹਾ ਕਿ ਸਰਕਾਰ ਜੀਹਦੀ ਮਰਜੀ ਹੋਵੇ ਸਰਕਾਰੀ ਧੱਕੇਸ਼ਾਹੀ ਖਿਲਾਫ ਅਸੀ ਲੜਦੇ ਰਹਾਂਗੇ। ਉਹਨਾਂ ਪੰਜਾਬ ਦੀ ਬੰਜਰ ਹੋ ਰਹੀ ਧਰਤੀ ਤੇ ਦੂਸ਼ਿਤ ਹੋ ਰਹੀ ਹਵਾ ਬਾਰੇ ਵੀ ਫਿਕਰਮੰਦੀ ਜਾਹਿਰ ਕੀਤੀ ਤੇ ਐਨ ਆਰ ਆਈ ਵੀਰਾ ਨੂੰ ਆਪੋ ਆਪਣੇ ਪਿੰਡ ਸਾਭਣ ਦੀ ਸਲਾਹ ਦਿੱਤੀ। ਇਸ ਪੂਰੇ ਸਮਾਗਮ ਦੌਰਾਨ ਸਟੇਜ ਸੰਚਾਲਨ ਪੱਤਰਕਾਰ ਗੁਰਿੰਦਰਜੀਤ ਸਿੰਘ ਨੇ ਬਾਖੂਬੀ ਕੀਤਾ। ਅਖੀਰ ਵਿੱਚ ਬਲਤੇਜ ਪੰਨੂੰ ਅਤੇ ਪੰਜ ਆਬ ਟੀਵੀ ਦੇ ਸੀ ਈ ਓ ਪ੍ਰੈਂਸ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ।

Total Views: 38 ,
Real Estate