ਰਾਮ ਮੰਦਰ-ਬਾਬਰੀ ਮਸਜਿਦ ਮਸਲੇ ਤੇ ਸੁਣਵਾਈ ਫਿਰ ਪਈ ਅੱਗੇ,ਸੰਤ ਸਮਾਜ ਨੇ ਕੋਰਟ ’ਤੇ ਮਾਮਲੇ ਦੀ ਸੁਣਵਾਈ ਲਟਕਾਉਣ ਦੇ ਇਲਜ਼ਾਮ ਲਾਏ

ਰਾਮ ਮੰਦਰ-ਬਾਬਰੀ ਮਸਜਿਦ ਮਸਲੇ ਤੇ ਸੁਣਵਾਈ ਦੌਰਾਨ ਚੀਫ਼ ਜਸਟਿਸ ਰੰਜਨ ਗੋਗੋਈ ਤੇ ਜਸਟਿਸ ਐਸਕੇ ਕੌਲ ਦੀ ਬੈਂਚ ਨੇ ਕਿਹਾ ਕਿ 10 ਜਨਵਰੀ ਨੂੰ ਤਿੰਨ ਤਿੰਨ ਜੱਜਾਂ ਦੀ ਬੈਂਚ ਮਾਮਲੇ ਦੀ ਤਾਰੀਖ਼ ਤੈਅ ਕਰਨ ਦੇ ਨਾਲ-ਨਾਲ ਸੁਣਵਾਈ ਦੀ ਰੂਪ-ਰੇਖਾ ਉਲੀਕੇਗੀ। ਮਾਮਲੇ ਦੀ ਸੁਣਵਾਈ 10 ਸੈਕਿੰਡ ਤੋਂ ਵੀ ਘੱਟ ਸਮੇਂ ਅੰਦਰ ਚੱਲੀ। ਪਰੀਮ ਕੋਰਟ ਨੇ ਅੱਜ ਕਿਹਾ ਕਿ ਤਿੰਨ ਜੱਜਾਂ ਦੀ ਬੈਂਚ ਅਯੋਧਿਆ ਵਿਵਾਦ ’ਤੇ ਸੁਣਵਾਈ ਦੀ ਤਾਰੀਖ਼ ਤੈਅ ਕਰੇਗੀ। ਇਸ ਫੈਸਲੇ ਮਗਰੋਂ ਸੰਤ ਸਮਾਜ ਨੇ ਫਿਰ ਸੁਪਰੀਮ ਕੋਰਟ ’ਤੇ ਮਾਮਲੇ ਦੀ ਸੁਣਵਾਈ ਲਟਕਾਉਣ ਦੇ ਇਲਜ਼ਾਮ ਲਾਏ ਹਨ। ਹੁਣ ਸਰਕਾਰ ਜਲਦ ਸੁਣਵਾਈ ਕਰਨ ਦੇ ਪੱਖ ਵਿੱਚ ਹੈ ਕਿਉਂਕਿ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਮ ਮੰਦਰ ਦੀ ਸੁਣਵਾਈ ਅਹਿਮ ਮੰਨੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਅਯੋਧਿਆ ਦਾ ਮਸਲਾ ਪਿਛਲੇ 8 ਸਾਲਾਂ ਤੋਂ ਲੰਬਿਤ ਪਿਆ ਹੈ। 30 ਸਤੰਬਰ 2010 ਨੂੰ ਇਲਾਹਾਬਾਦ ਹਾਈ ਕੋਰਟ ਨੇ ਇਸ ਮਸਲੇ ’ਤੇ ਫੈਸਲਾ ਸੁਣਾਇਆ ਸੀ। ਹਾਈਕੋਰਟ ਨੇ ਵਿਵਾਦਤ ਜ਼ਮੀਨ ’ਤੇ ਮਸਜਿਦ ਤੋਂ ਪਹਿਲਾਂ ਹਿੰਦੂ ਮੰਦਰ ਹੋਣ ਦੀ ਗੱਲ ਮੰਨੀ ਸੀ ਪਰ ਜ਼ਮੀਨ ਨੂੰ ਰਾਮਲੱਲਾ ਵਿਰਾਜਮਾਨ, ਨਿਰਮੋਹੀ ਅਖਾੜਾ ਤੇ ਸੁੰਨੀ ਵਕਫ ਬੋਰਡ ਵਿਚਾਲੇ ਵੰਡਣ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਸਾਰੇ ਪੱਖਾਂ ਨੇ ਸੁਪਰੀਮ ਕੋਰਟ ਪਹੁੰਚ ਕੀਤੀ ਸੀ।

Total Views: 107 ,
Real Estate