ਲਾਵਾਰਸ ਮਿਲੀ ਬੱਚੀ ਦੇ ਮਾਪਿਆਂ ਦੀ ਭਾਲ ਜਾਰੀ

ਬਠਿੰਡਾ, 26 ਜੂਨ (ਬਲਵਿੰਦਰ ਸਿੰਘ ਭੁੱਲਰ)

ਰੇਲਵੇ ਸਟੇਸ਼ਨ ਰਾਮਪੁਰਾ ਦੇ ਮਾਲ ਗੋਦਾਮ ਪਾਸੋਂ ਸਹਾਰਾ ਜਨ ਸੇਵਾ ਸੁਸਾਇਟੀ ਰਾਮਪੁਰਾ ਨੂੰ 23 ਜੂਨ ਨੂੰ ਇੱਕ ਲਾਵਾਰਸ ਬੱਚੀ ਮਿਲੀ, ਜਿਸਦੇ ਮਾਂ ਬਾਪ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਜੇਕਰ ਉਸਦੇ ਮਾਪਿਆਂ ਦਾ ਪਤਾ ਨਾ ਲੱਗ ਸਕਿਆ ਤਾਂ ਬੱਚੀ ਨੂੰ ਗੋਦ ਦੇਣ ਦੀ ਕਾਰਵਾਈ ਅਰੰਭ ਕੀਤੀ ਜਾਵੇਗੀ। ਇਹ ਇੰਕਸਾਫ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼੍ਰੀਮਤੀ ਰਵਨੀਤ ਕੌਰ ਸਿੱਧੂ ਨੇ ਕੀਤਾ। ਸ੍ਰੀਮਤੀ ਸਿੱਧੂ ਨੇ ਦੱਸਿਆ ਕਿ ਗੁੰਮਸ਼ੁਦਾ ਬੱਚੀ ਬਾਰੇ ਸਹਾਰਾ ਜਨ ਸੇਵਾ ਸੁਸਾਇਟੀ ਰਾਮਪੁਰਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਜਾਣਕਾਰੀ ਦਿ¤ਤੀ ਗਈ। ਜਿਸ ਉਪਰੰਤ ਤੁਰੰਤ ਕਾਰਵਾਈ ਕਰਦਿਆਂ ਚਾਈਲਡ ਲਾਈਨ ਦੀ ਟੀਮ ਵੱਲੋਂ ਮੌਕੇ ’ਤੇ ਪਹੁੰਚ ਕੇ ਬੱਚੀ ਦੇ ਸਬੰਧ ’ਚ ਥਾਣਾ ਜੀ।ਆਰ।ਪੀ ਰਾਮਪੁਰਾ ਵਿਖੇ ਡੀ।ਡੀ।ਆਰ ਨੰ: 09 ਮਿਤੀ 23 ਜੂਨ 2019 ਦਰਜ ਕਰਵਾਈ ਗਈ । ਮੈਡੀਕਲ ਕਰਵਾਉਣ ਉਪਰੰਤ ਬੱਚੀ ਮੈਡੀਕਲ ਪਾਸੋਂ ਸਹੀ ਪਾਈ ਗਈ ਪ੍ਰੰਤੂ ਬੱਚੀ ਦੀ ਕਾਉਂਸਲਿੰਗ ਕਰਨ ’ਤੇ ਇਹ ਗੱਲ ਸਾਹਮਣੇ ਆਈ ਕਿ ਬੱਚੀ ਨੂੰ ਪੰਜਾਬੀ ਭਾਸ਼ਾ ਸਮਝ ਨਹੀਂ ਆਉਂਦੀ । ਜਿਸ ਤੋਂ ਉਨ੍ਹਾਂ ਇਹ ਅੰਦਾਜਾ ਲਗਾਇਆ ਕਿ ਇਹ ਬੱਚੀ ਭਾਸ਼ਾ ਅਤੇ ਚਿਹਰੇ ਮੋਹਰੇ ਤੋਂ ਮੱਧ ਉੱਤਰੀ-ਦੱਖਣ ਦੇ ਰਾਜਾਂ ਦੀ ਹੋ ਸਕਦੀ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚੀ ਦੇ ਪਰਿਵਾਰ ਦੀ ਸ਼ਨਾਖਤ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਬੱਚੀ ਨੂੰ ਬਾਲ ਭਲਾਈ ਕਮੇਟੀ, ਬਠਿੰਡਾ ਦੇ ਹੁਕਮਾਂ ਨਾਲ ਸ਼੍ਰੀ ਅਨੰਤ ਅਨਾਥ ਆਸ਼ਰਮ, ਨਥਾਣਾ (ਸਪੈਸ਼ਲਾਈਜਡ ਅਡਾਪਸ਼ਨ ਏਜੰਸੀ) ਵਿਖੇ ਸੁਰੱਖਿਆ ਸੰਭਾਲ ਲਈ ਭੇਜਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਬੱਚੀ ਦੇ ਮਾਤਾ-ਪਿਤਾ ਨਾ ਮਿਲਣ ਦੀ ਸੂਰਤ ਵਿੱਚ ਜੁਵੇਨਾਇਲ ਜਸਟਿਸ ਐਕਟ 2015 ਦੇ ਤਹਿਤ ਬੱਚੀ ਦੇ ਭਵਿੱਖ ਨੂੰ ਮੁੱਖ ਰੱਖਦੇ ਹੋਏ ਬੱਚੀ ਨੂੰ ਗੋਦ ਦੇਣ ਦੀ ਪ੍ਰਕੀਰਿਆ ਸ਼ੁਰੂ ਕੀਤੀ ਜਾਵੇਗੀ । ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਇਸ ਬੱਚੀ ਦੇ ਮਾਪਿਆਂ ਬਾਰੇ ਜਾਣਕਾਰੀ ਹੋਵੇ ਤਾਂ ਤੁਰੰਤ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਕਮਰਾ ਨੰ: 313-ਐਮ, ਦੂਸਰੀ ਮੰਜਿਲ, ਮਿੰਨੀ ਸਕੱਤਰੇਤ, ਬਠਿੰਡਾ ਦੇ ਫੋਨ ਨੰ: 0164-2214480 ’ਤੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਬਾਲ ਭਲਾਈ ਕਮੇਟੀ ਬਠਿੰਡਾ ਵੱਲੋਂ ਡਾ। ਸ਼ਿਵ ਦੱਤ ਗੁਪਤਾ,ਸ਼੍ਰੀਮਤੀ ਫੁਲਿੰਦਰ ਪ੍ਰੀਤ, ਵਕੀਲ ਰਕੇਸ਼ ਕੁਮਾਰ ਗਾਰਗੀ ਅਤੇ ਸ਼੍ਰੀਮਤੀ ਗੁਰਜੀਤ ਅਰੌੜਾ ਆਦਿ ਹਾਜ਼ਰ ਸਨ ।

Total Views: 56 ,
Real Estate