ਬੀਤੇ ਦਿਨ ਏਅਰ ਇੰਡੀਆ ਦਾ ਸੀਨੀਅਰ ਪਾਇਲਟ ਆਸਟ੍ਰੇਲੀਆ ਦੇ ਸਿਡਨੀ ਦੇ ਹਵਾਈ ਅੱਡੇ ਦੀ ਇੱਕ ਦੁਕਾਨ ਤੋਂ ਬਟੂਆ ਚੋਰੀ ਕਰਦਾ ਫੜਿਆ ਗਿਆ ਸੀ, ਅੱਜ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਰੋਹਿਤ ਭਸੀਨ ਨਾਂਅ ਦੇ ਇਸ ਪਾਇਲਟ, ਜੋ ਖੇਤਰੀ ਡਾਇਰੈਕਟਰ ਵੀ ਹੈ ਨੇ ਕਥਿਤ ਤੌਰ ’ਤੇ ਸਿਡਨੀ ਦੇ ਹਵਾਈ ਅੱਡੇ ’ਤੇ ਸਥਿਤ ਇੱਕ ਡਿਊਟੀ–ਫ਼੍ਰੀ ਦੁਕਾਨ ਤੋਂ ਬਟੂਆ ਚੁੱਕ ਲਿਆ ਸੀ। ਇਹ ਘਟਨਾ ਸਨਿੱਚਰਵਾਰ ਦੀ ਹੈ। ਪਾਇਲਟ ਜਿਵੇਂ ਹੀ ਵਾਪਸ ਨਵੀਂ ਦਿੱਲੀ ਪੁੱਜਾ, ਤਿਵੇਂ ਹੀ ਉਸ ਦੇ ਹੱਥ ’ਚ ਮੁਅੱਤਲੀ–ਆਦੇਸ਼ ਫੜਾ ਦਿੱਤੇ ਗਏ। ਦਰਅਸਲ, ਏਅਰ ਇੰਡੀਆ ਆਪਣੇ ਸਟਾਫ਼ ਮੈਂਬਰਾਂ ਨੂੰ ਬਹੁਤ ਉੱਚ–ਪੱਧਰ ਦਾ ਨੈਤਿਕਤਾ ਦਾ ਪਾਠ ਪੜ੍ਹਾਉਂਦਾ ਹੈ ਤੇ ਅਜਿਹੀਆਂ ਹਰਕਤਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ ਜਾਂਦਾ। ਰੋਹਿਤ ਭਸੀਨ ਨੂੰ ਆਪਣਾ ਲਾਇਸੈਂਸ ਜਮ੍ਹਾ ਕਰਵਾਉਣ ਲਈ ਆਖ ਦਿੱਤਾ ਗਿਆ ਹੈ ਤੇ ਉਹ ਆਪਣੇ ਬੇਸ ਸਟੇਸ਼ਨ ਕੋਲਕਾਤਾ ਨੂੰ ਵੀ ਛੱਡ ਕੇ ਕਿਤੇ ਹੋਰ ਨਹੀਂ ਜਾ ਸਕੇਗਾ।
Total Views: 205 ,
Real Estate


















