ਕੇਂਟੇਨ ਮਿਸ਼ੀਗਨ ਵਿਚ ਹੋਏ ਲਿਬਰਟੀ ਫੈਸਟੀਵਲ ਵਿਚ ਸਿੱਖ ਧਰਮ ਬਾਰੇ ਜਾਣਕਾਰੀ

ਲਿਬਰਟੀ ਫੈਸਟੀਵਲ ਵਿਚ ਕੇਂਟੇਨ ਮਿਸ਼ੀਗਨ ਦੇ ਆਸ ਪਾਸ ਦੇ ਇਲਾਕਿਆਂ ਤੋਂ ਮਿਸ਼ੀਗਨ ਦੀ ਸੰਗਤ ਨੇ ਹਿੱਸਾ ਲਿਆ. ਹਰੇਕ ਸਾਲ ਇਹ ਤਿੰਨ ਦਿਨਾਂ ਦੇ ਹੋਣ ਵਾਲੇ ਫੈਸਟੀਵਲ ਚ ਤਕਰੀਬਨ ਚਾਲੀ ਹਜਾਰ ਲੋਕ ਸ਼ਰੀਕ ਹੁੰਦੇ ਹਨ. ਇਸ ਫੈਸਟੀਵਲ ਵਾਰੇ ਤੇਜਕਿਰਣ ਸਿੰਘ ਨੇ ਫੋਨ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਾਲ ਅਸੀਂ ਦੂਸਰੀ ਵਾਰੀ ਦੋ ਬੂਥ ਕਿਰਾਏ ਤੇ ਲਏ ਤੇ ਸਿੱਖ ਧਰਮ ਦੇ ਬਾਰੇ ਲੋਕਾਂ ਨੂੰ ਜਾਣਕਾਰੀ ਦੇਣੇ ਲਈ ਸਾਇਨ ਲਗਾਏ . ਅਸੀਂ ਸ਼ੁਕਰਵਾਰ ਤੇ ਸ਼ਨੀਵਾਰ ਦੋ ਦਿਨ ਲਈ ਹਿੱਸਾ ਲਿਆ . ਔਰ ਇਸ ਸਮੇਂ ਦੌਰਾਨ ਅਸੀਂ ਪਾਣੀ , ਪੌਪ , ਤੇ ਸਨੈਕ ਮੁਫ਼ਤ ਵਿੱਚ ਵੰਡੇ , ਸਾਡੇ ਕੋਲ ਸਿੱਖ ਧਰਮ ਦੀ ਕਾਫੀ ਉੱਚ ਮਿਆਰ ਵਾਲੀ ਜਾਣਕਾਰੀ ਨਾਲ ਭਰਪੂਰ ਬਰੌਸ਼ਰ ਵੀ ਸਨ .ਲੋਕਾਂ ਵੱਲੋਂ ਪ੍ਰਤੀਕ੍ਰਿਆ ਸ਼ਾਨਦਾਰ ਸੀ. ਬਹੁਤ ਹੀ ਖਾਸ ਟਿੱਪਣੀਆਂ ਕੁਝ ਇਸ ਤਰਾਂ ਸਨ “ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਤੇ ਪ੍ਰਮਾਤਮਾ ਦਾ ਅਸ਼ੀਰਵਾਦ ਤੂਹਾਡੇ ਤੇ ਹਮੇਸ਼ਾ ਰਹੇਗਾ” ” ਦੂਸਰਿਆਂ ਕਮਿਊਨਿਟੀ ਦੇ ਲੋਕਾਂ ਨੂੰ ਤੂਹਾਡੇ ਤੋਂ ਸਿੱਖਣਾ ਚਾਹੀਦਾ ਕਿ ਇਨਸਾਨੀਅਤ ਦੀ ਸੇਵਾ ਕਿਵੇਂ ਕੀਤੀ ਜਾ ਸਕਦੀ” “ਸਾਨੂੰ ਨਹੀਂ ਸੀ ਪਤਾ ਕੇ ਕੋਈ ਧਰਮ ਸਿੱਖ ਧਰਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ” “ਹੁਣ ਅਸੀਂ ਸਿੱਖ ਧਰਮ ਬਾਰੇ ਪੜ੍ਹਿਆ , ਤੇ ਯਕੀਨ ਨਹੀਂ ਆਂਦਾ ਕੇ ਤੁਆਡੇ ਸਿਧਾਂਤ ਇੰਨੇ ਮਹਾਨ ਹਨ “.  ਸਾਨੂ ਬਹੁਤ ਸਕਾਰਤਮ ਹੁੰਗਾਰਾ ਸਾਰੇ ਬਾਕੀ ਧਰਮ ਦੇ ਲੋਕਾਂ ਤੋਂ ਮਿਲਿਆ. ਤੇ ਹਰ ਧਰਮ ਦੇ ਲੋਕਾਂ ਨੇ ਸਾਡੀ ਸ਼ਲਾਘਾ ਵੀ ਕੀਤੀ .
ਜਿਨ੍ਹਾਂ ਲੋਕਾਂ ਨਾਲ ਅਸੀਂ ਪਿਛਲੇ ਸਾਲ ਵਿਚਾਰ ਵਟਾਂਦਰਾ ਕੀਤਾ ਸੀ ਉਹ ਇਸ ਸਾਲ ਵਧੇਰੇ ਜਾਣਦੇ ਸਨ, ਕਿਓੰਕੇ ਉਹਨਾਂ ਨੇ ਇੰਟਰਨੈਟ ਦੁਆਰਾ ਸਿੱਖਧਰਮ ਬਾਰੇ ਹੋਰ ਖੋਜ ਕੀਤੀ ਸੀ. ਅਸੀਂ ਬਾਕੀ ਦੇ ਸਿੱਖ ਭਾਈਚਾਰੇ ਨਾਲ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹਾਂ ਤਾਂ ਜੋ ਉਹ ਵੀ ਅਜਿਹੇ ਕਦਮ ਚੁਕ ਸਕਣ ਅਤੇ ਸਿੱਖ ਧਰਮ ਬਾਰੇ ਆਪਣੇ ਖੇਤਰਾਂ ਵਿੱਚ ਲੋਕਾਂ ਨੂੰ ਸਿੱਖਿਆ ਦੇ ਸਕਣ. .

ਨਵ ਭੱਟੀ

Total Views: 336 ,
Real Estate